ਦਿਲੀਪ ਕੁਮਾਰ ਨੂੰ ਇੱਕ ਹੋਰ ਸਦਮਾ, ਛੋਟੇ ਭਰਾ ਅਹਿਸਾਨ ਖ਼ਾਨ ਦਾ ਦੇਹਾਂਤ

ਮੁੰਬਈ : ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦੇ ਘਰ ਇੱਕ ਵਾਰ ਫਿਰ ਤੋਂ ਸੋਗ ਦਾ ਮਾਹੌਲ ਹੈ। ਉਨ੍ਹਾਂ ਦੇ ਦੂਜੇ ਛੋਟੇ ਭਰਾ ਅਹਿਸਾਨ ਖ਼ਾਨ ਦਾ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਦੇਹਾਂਤ ਹੋ ਗਿਆ ਹੈ। ਉਹ 92 ਸਾਲ ਦੇ ਸਨ। ਉਹਨਾਂ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
🔴 LIVE 🔴 ਬਾਦਲਾਂ ਦੀ ਕੋਠੀ ਬਾਹਰ ਇਕੱਠੇ ਹੋਏ ਸਿੱਖ,ਪਾਇਆ ਘੇਰਾ! ਨੁਕਸਾਨੇ ਗਏ 80 ਪਾਵਨ ਸਰੂਪ!
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਦਿਲੀਪ ਕੁਮਾਰ ਦੇ ਛੋਟੇ ਭਰਾ ਅਸਲਮ ਖ਼ਾਨ ਦਾ ਵੀ ਕੋਰੋਨਾ ਕਰਕੇ ਦਿਹਾਂਤ ਹੋ ਗਿਆ ਸੀ। ਹਾਲੇ ਪਰਿਵਾਰ ਇੱਕ ਗਮ ਤੋਂ ਉਭਰਿਆ ਵੀ ਨਹੀਂ ਸੀ ਕਿ ਪਰਿਵਾਰ ਨੂੰ ਇੱਕ ਹੋਰ ਗਮ ਲੱਗ ਗਿਆ। ਦਿਲੀਪ ਕੁਮਾਰ ਦਾ ਭਰਾ ਪਹਿਲਾਂ ਕਈ ਬਿਮਾਰੀਆਂ ਦਾ ਸਾਹਮਣਾ ਕਰ ਰਿਹਾ ਸੀ, ਇਸ ਸਭ ਦੇ ਚਲਦੇ ਉਹਨਾਂ ਨੂੰ ਕੋਰੋਨਾ ਵਾਇਰਸ ਨੇ ਵੀ ਆਪਣੀ ਚਪੇਟ ਵਿਚ ਲੈ ਲਿਆ।
Dilip Saab’s youngest brother Ehsan Khan, passed away few hours ago.
Earlier, youngest brother, Aslam had passed away. We are from God and to Him we return. Pls pray for them.
Posted by @FAISALmouthshut on behalf of #DilipKumar— Dilip Kumar (@TheDilipKumar) September 3, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.