Breaking NewsD5 specialNewsPoliticsPunjab

ਦਾਊਦ ਦਾ ਕਰੀਬੀ ਅਬਦੁਲ ਮਾਜ਼ਿਦ ਝਾਰਖੰਡ ਤੋਂ ਗ੍ਰਿਫ਼ਤਾਰ, 24 ਸਾਲ ਤੋਂ ਸੀ ਫਰਾਰ

ਅਹਿਮਦਾਬਾਦ : ਗੁਜਰਾਤ ਦੇ ਏ.ਟੀ.ਐਸ ਨੂੰ ਵੱਡੀ ਸਫਲਤਾ ਹੱਥ ਮਿਲੀ ਹੈ। ਗੁਜਰਾਤ ਏਟੀਏਸ ਨੇ ਅੰਡਰਵਰਲਡ ਸਰਗਨਾ ਦਾਊਦ ਇਬਰਾਹੀਮ ਦੇ ਕਰੀਬੀ ਅਬਦੁਲ ਮਾਜ਼ਿਦ ਕੁੱਟੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਬਦੁਲ ਮਾਜ਼ਿਦ ਨੂੰ ਝਾਰਖੰਡ ਤੋਂ  ਗ੍ਰਿਫ਼ਤਾਰ ਕੀਤਾ ਗਿਆ। ਉਹ 24 ਸਾਲ ਤੋਂ ਫਰਾਰ ਚੱਲ ਰਿਹਾ ਸੀ। ਏਟੀਐਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਲ 1996 ਤੋਂ ਹੀ ਮਾਜ਼ਿਦ ਦੀ ਤਲਾਸ਼ ਸੀ ਉਹ ਕੇਰਲ ਦਾ ਨਿਵਾਸੀ ਹੈ।

🔴LIVE| ਦਿੱਲੀ ਤੋਂ ਆਈ ਵੱਡੀ ਖ਼ਬਰ ! ਹੁਣ ਹੋਵੇਗਾ ਇੱਕ ਪਾਸਾ , ਇੱਕ ਪਾਸੇ ਕੇਂਦਰ ਅਤੇ ਦੂਜੇ ਪਾਸੇ ਹੋਣਗੇ ਕਿਸਾਨ

ਏਟੀਐਸ ਅਧਿਕਾਰੀਆਂ ਮੁਤਾਬਕ ਸਾਲ 1996 ‘ਚ 106 ਪਿਸਟਲ, ਕਰੀਬ 750 ਕਾਰਤੂਸ ਅਤੇ ਕਰੀਬ ਚਾਰ ਕਿੱਲੋਗ੍ਰਾਮ ਆਰਡੀਐਕਸ ਭੇਜੀ ਗਈ ਸੀ। ਅਧਿਕਾਰੀਆਂ ਮੁਤਾਬਕ ਇਸ ਮਾਮਲੇ ‘ਚ ਹੋਰ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਬਦੁਲ ਮਾਜ਼ਿਦ ਉਦੋਂ ਤੋਂ ਫਰਾਰ ਚੱਲ ਰਿਹਾ ਸੀ। ਦਾਊਦ ਇਬਰਾਹੀਮ ਦੇ ਕਰੀਬੀ ਅਬਦੁਲ ਮਾਜ਼ਿਦ ਦੀ ਗ੍ਰਿਫ਼ਤਾਰੀ ਗੁਜਰਾਤ ਏਟੀਐਸ ਦੀ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ।

ਭਾਜਪਾ ਲੀਡਰ ‘ਤੇ ਹਮਲੇ ਤੋਂ ਬਾਅਦ ਭੜਕਿਆ ਬੀਜੇਪੀ ਪ੍ਰਧਾਨ, ਫੇਰ ਕਿਸਾਨਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ !

ਜਾਣਕਾਰੀ ਮੁਤਾਬਕ ਅਬਦੁਲ ਮਾਜ਼ਿਦ ਪਹਿਚਾਣ ਬਦਲ ਕੇ ਕਈ ਸਾਲ ਤੋਂ ਝਾਰਖੰਡ ‘ਚ ਰਹਿ ਰਿਹਾ ਸੀ। ਤਹਕੀਕਾਤ  ਦੇ ਦੌਰਾਨ ਗੁਜਰਾਤ ਪੁਲਿਸ ਨੂੰ ਇਸ ਸੰਬੰਧ ‘ਚ ਭਿਣਕ ਮਿਲੀ ਸੀ ਪਰ ਪੁਸ਼ਟ ਜਾਣਕਾਰੀ ਨਾ ਹੋਣ ਦੇ ਕਾਰਨ ਉਹ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਦੱਸ ਦਈਏ ਕਿ ਹਥਿਆਰਾਂ ਦੀ ਸਪਲਾਈ ਨਾਲ ਜੁੜੇ ਸਾਲ 1996 ਦੇ ਇਸ ਕੇਸ ਦੀ ਜਾਂਚ ਗੁਜਰਾਤ ਪੁਲਿਸ ਕਰ ਰਹੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button