
ਚੰਡੀਗੜ੍ਹ (ਅਵਤਾਰ ਸਿੰਘ ਭੰਵਰਾ) : ਮੈਡੀਕਲ ਜਗਤ ਵਿੱਚ ਆਈ ਨਵੀਂ ਕ੍ਰਾਂਤੀ ਨਾਲ ਜਿੱਥੇ ਗੰਭੀਰ ਮਰੀਜ਼ਾਂ ਨੂੰ ਵੀ ਬਚਾਉਣਾ ਸੰਭਵ ਹੋ ਗਿਆ ਹੈ, ਉਥੇ ਹੀ ਰੋਬੋਟਿਕ ਸਰਜਰੀ ਗੰਭੀਰ ਗਦੂਦਾਂ ਦੇ ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੀ ਹੈ, ਇਹ ਗੱਲ ਪ੍ਰਸਿੱਧ ਯੂਰੋਲੋਜਿਸਟ ਡਾ. ਰੋਹਿਤ ਡਢਵਾਲ ਨੇ ਸੰਗਰੂਰ ’ਚ ਆਯੋਜਿਤ ਪ੍ਰੈੱਸ ਕਾਨਫਰੰਸ ਵਿਚ ਕਹੀ, ਜੋ ਕਿ ਹੱਥਾਂ ਦੀ ਬਜਾਏ ‘ਦਾ ਵਿੰਚੀ’ ਰੋਬੋਟਿਕ ਸਰਜਰੀ ਨਾਲ ਮਰੀਜ਼ ਨੂੰ ਇਲਾਜ ਦੌਰਾਨ ਖੂਨ ਦੀ ਬਰਬਾਦੀ, ਘੱਟ ਦਰਦ, ਘੱਟ ਜ਼ਖ਼ਮ ਅਤੇ ਜਲਦੀ ਤੋਂ ਜਲਦੀ ਮਿਲਦੀ ਰਾਹਤ ਸਬੰਧੀ ਜਾਗਰੂਕ ਕਰਨ ਲਈ ਸ਼ਹਿਰ ਵਿਚ ਪਹੁੰਚੇ ਸਨ।
ਬੂਥ ਕੈਪਚਰਿੰਗ ‘ਤੇ ‘AAP’ MLA ਦਾ ਧਮਾਕਾ ! ਪਤਨੀ ਸਮੇਤ ਪਹੁੰਚਿਆ ਬੂਥ ‘ਤੇ ! | D5 Channel Punjabi
ਫੋਰਟਿਸ ਹਸਪਤਾਲ ਦੇ ਯੂਰੋਲੋਜੀ, ਰੋਬੋਟਿਕਸ ਅਤੇ ਲੈਪਰੋਸਕੋਪਿਕ ਸਰਜਰੀ ਵਿਭਾਗ ਦੇ ਸਲਾਹਕਾਰ ਡਾ. ਰੋਹਿਤ ਡਢਵਾਲ ਨੇ ਕਿਹਾ ਕਿ ਮੈਡੀਕਲ ਸਾਹਿਤ ਵਿੱਚ ਆਪਣੀ ਕਿਸਮ ਦਾ ਪਹਿਲਾ ਕੇਸ ਹਾਲ ਹੀ ਵਿੱਚ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ 72 ਸਾਲਾ ਬਜ਼ੁਰਗ ਮਰੀਜ਼ ਜੋ ਕਿ ਪੇਸ਼ਾਬ ਨਲੀ ਵਿਚ ਬਣੇ ਇੱਕ ਵਿਸ਼ਾਲ ਪਿਸ਼ਾਬ ਬਲੈਡਰ ਡਾਇਵਰਟੀਕੁਲਮ (ਪੇਸ਼ਾਬ ਨਾਲੀ ਵਿਚ ਬਣੀ ਰੁਕਾਵਟ) ਨਾਲ ਪੀੜਤ ਸੀ। ਪਿਸ਼ਾਬ ਦੀ ਥੈਲੀ ਅਤੇ ਪਿਸ਼ਾਬ ਨਾਲੀ ਵਿਚ ਬੈਕਟੀਰੀਆ ਦੀ ਲਾਗ ਕਾਰਨ (ਕੈਂਸਰ ਦੀ ਸ਼ੁਰੂਆਤ) ਅਤੇ ਪਿਸ਼ਾਬ ਕਰਨ ਲਈ ਰਾਤ ਨੂੰ ਜਾਗਣ ਕਾਰਨ ਉਹ ਬਹੁਤ ਗੰਭੀਰ ਸਥਿਤੀ ਵਿੱਚੋਂ ਗੁਜਰ ਰਿਹਾ ਸੀ। ਮਰੀਜ਼ ਦਾ ਵੱਖ-ਵੱਖ ਹਸਪਤਾਲਾਂ ਵਿੱਚ ਪੰਜ ਵਾਰ ਪ੍ਰੋਸਟੇਟ ਦੀ ਸਰਜਰੀ ਵੀ ਹੋਈ ਸੀ। ਉਨਾਂ ਦੱਸਿਆ ਕਿ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਕਤ ਬਜ਼ੁਰਗ ਵਿਸ਼ਾਲ ਪਿਸ਼ਾਬ ਬਲੈਡਰ ਡਾਇਵਰਟੀਕੁਲਮ ਤੋਂ ਪੀੜਤ ਸੀ, ਜਿਸ ’ਤੇ ਦਵਾਈਆਂ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ, ਜਿਸ ਦਾ ਰੋਬੋਟ ਅਸਿਸਟੇਡ ਬਲੈਡਰ ਡਾਇਵਰਟੀਕੁਲੇਕਟੋਮੀ ਨਾਲ ਇਲਾਜ ਕੀਤਾ ਗਿਆ।
ਗੋਡਿਆਂ ਦੇ ਮਰੀਜ਼ਾਂ ਲਈ ਜ਼ਰੂਰੀ ਵੀਡੀਓ! ਬਜ਼ੁਰਗ ਵੀ ਘੋੜਿਆਂ ਵਾਂਗ ਦੌੜਨਗੇ ! ਤਾਂਹੀਓ! ਕਹਿੰਦੇ ਵੈਦ ਵੈਦ ’ਚ ਫਰਕ ਹੁੰਦੈ!
ਉਨ੍ਹਾਂ ਕਿਹਾ ਕਿ ਡਾਕਟਰੀ ਸਾਹਿਤ ਵਿੱਚ ਆਪਣੀ ਜਾਣਕਾਰੀ ਮੁਤਾਬਿਕ ਇਹ ਪਹਿਲਾ ਕੇਸ ਸੀ ਜਿਸ ਵਿੱਚ ਇੱਕ 72 ਸਾਲਾ ਬਜ਼ੁਰਗ ਮਰੀਜ਼ ਦੇ ਸਰੀਰ ਵਿੱਚੋਂ ਇੱਕ ਵਿਸ਼ਾਲ 500 ਮਿਲੀਲੀਟਰ ਪਿਸ਼ਾਬ ਬਲੈਡਰ ਡਾਇਵਰਟੀਕੁਲਮ ਹਟਾਇਆ ਗਿਆ ਸੀ। ਇਸੇ ਤਰਾਂ ਇਕ ਹੋਰ ਮਾਮਲੇ ਵਿਚ 35 ਸਾਲਾ ਮਹਿਲਾ ਦੇ ਪੇਟ ਦੇ ਖੱਬੇ ਪਾਸੇ ਵਾਲੀ ਕਿਡਨੀ ਵਿਚ 4*3 ਸੈਂਟੀਮੀਟਰ ਦੇ ਟਿਊਮਰ ਨੂੰ ਰੋਬੋਟ ਏਡੇਡ ਪਾਰਸ਼ਿਅਲ ਨੇਫਰੇਕਟੋਮੀ ਦੀ ਮਦਦ ਨਾਲ ਹਟਾ ਦਿੱਤਾ ਗਿਆ ਸੀ, ਇਸ ਨਾਲ ਮਰੀਜ਼ ਦੀ ਕਿਡਨੀ ਨੂੰ ਲੱਗਭੱਗ 80 ਫੀਸਦੀ ਤੱਕ ਖਰਾਬ ਹੋਣ ਤੋਂ ਬਚਾ ਲਿਆ ਗਿਆ ਹੈ।
Sushil Rinku ਨੂੰ Karamjit Chaudhary ਨੇ ਚਾੜਿਆ ਮਾਂਜਾ | D5 Channel Punjabi | Jalandhar by Election
ਡਾ. ਰੋਹਿਤ ਡਡਵਾਲ ਨੇ ਦੱਸਿਆ ਕਿ ਹੱਥਾਂ ਦੀ ਬਜਾਏ ਰੋਬੋਟਿਕ ਸਰਜਰੀ ਮਰੀਜ਼ ਲਈ ਘੱਟ ਦਰਦਨਾਕ ਅਤੇ ਜ਼ਿਆਦਾ ਫਾਇਦੇਮੰਦ ਸਾਬਤ ਹੋਈ ਹੈ। ਉਨਾਂ ਦੱਸਿਆ ਕਿ ਮਰੀਜ਼ ਦੇ ਅਪਰੇਸ਼ਨ ਦੌਰਾਨ ਸਰੀਰ ਦੇ ਜਿਨਾਂ ਅੰਗਾਂ ਤੱਕ ਪਹੁੰਚਣਾ ਔਖਾ ਹੁੰਦਾ ਸੀ, ਉਨਾਂ ਤੱਕ ਹੁਣ ਰੋਬੋਟ ਦੀ ਮਦਦ ਨਾਲ ਪਹੁੰਚਿਆ ਜਾ ਸਕਦਾ ਹੈ ਜੋ 360 ਡਿਗਰੀ ਘੁੰਮ ਸਕਦਾ ਹੈ। ਉਨਾਂ ਦੱਸਿਆ ਕਿ ਕੈਂਸਰ ਨੂੰ ਜੜ ਤੋਂ ਖਤਮ ਕਰਨ ਲਈ ਰੋਬੋਟਿਕ ਸਰਜਰੀ ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਵਾਂਗ ਹੈ। ਉਨਾਂ ਦੱਸਿਆ ਕਿ ਰੋਬੋਟ ਦੀ ਮਦਦ ਨਾਲ ਸਰੀਰ ਵਿੱਚ ਲਗਾਏ ਗਏ ਵਿਸ਼ੇਸ਼ ਕੈਮਰੇ ਰਾਹੀਂ ਆਪਰੇਟਿਵ ਏਰੀਆ ਦਾ 3ਡੀ ਦਿ੍ਰਸ਼ ਦੇਖ ਕੇ ਮਰੀਜ਼ ਨੂੰ ਪੂਰੀ ਤਰਾਂ ਠੀਕ ਕੀਤਾ ਜਾ ਸਕਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.