ਤੇਜ਼ ਹਵਾਵਾਂ ਕਾਰਨ ਕੈਨੇਡਾ ‘ਚ ਬਿਜਲੀ ਸਪਲਾਈ ਠੱਪ, 2 ਲੱਖ ਤੋਂ ਵਧੇਰੇ ਲੋਕ ਹਨੇਰੇ ‘ਚ ਰਹਿਣ ਲਈ ਮਜਬੂਰ
ਓਟਾਵਾ : ਕੈਨੇਡਾ ਦੇ ਓਂਟਾਰੀਓ ਸੂਬੇ ‘ਚ ਤੇਜ਼ ਹਵਾਵਾਂ ਚੱਲਣ ਕਾਰਨ 200,000 ਤੋਂ ਵੱਧ ਲੋਕ ਬਿਜਲੀ ਦੇ ਬਿਨ੍ਹਾਂ ਰਹਿ ਰਹੇ ਹਨ। ਪਾਵਰ ਕੰਪਨੀ ਹਾਈਡਰੋ ਵਨ ਨੇ ਇਹ ਜਾਣਕਾਰੀ ਦਿੱਤੀ। ਹਾਈਡਰੋ ਵਨ ਨੇ ਟਵੀਟ ਕੀਤਾ ਕਿ #ONstorm ਜਾਰੀ ਰਹਿਣ ਕਾਰਨ 200,000 ਤੋਂ ਵੱਧ ਗ੍ਰਾਹਕ ਬਿਜਲੀ ਤੋਂ ਬਿਨ੍ਹਾਂ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਡਾ ਖ਼ਤਰਾ? ਜਾਂਚ ‘ਚ ਜੁਟੀਆਂ ਸੁਰੱਖਿਆ ਏਜੰਸੀਆਂ !
ਅਸੀਂ ਉਮੀਦ ਕਰਦੇ ਹਾਂ ਕਿ ਦੱਖਣੀ, ਮੱਧ ਅਤੇ ਪੂਰਬੀ ON ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ‘ਚ ਗ੍ਰਾਹਕ ਪੂਰੀ ਰਾਤ ਬਿਜਲੀ ਤੋਂ ਬਿਨ੍ਹਾਂ ਰਹਿਣਗੇ। ਜਿਵੇਂ ਹੀ ਮੌਸਮ ਠੀਕ ਹੋਵੇਗਾ, ਹੋਰ ਕਰਮਚਾਰੀ ਉਨ੍ਹਾਂ ਦੀ ਮਦਦ ਲਈ ਪਹੁੰਚਣਗੇ। ਅਸੀਂ ਹਰ ਕਿਸੇ ਦੇ ਧੀਰਜ ਦੀ ਸ਼ਲਾਘਾ ਕਰਦੇ ਹਾਂ। ਉੱਧਰ ਕੈਨੇਡੀਅਨ ਸਰਕਾਰ ਨੇ 90 ਜਾਂ 100 ਕਿਲੋਮੀਟਰ ਪ੍ਰਤੀ ਘੰਟਾ (55 ਤੋਂ 62 ਮੀਲ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਤੇਜ਼ ਹਵਾਵਾਂ ਕਾਰਨ ਸੂਬੇ ਦੇ ਦੱਖਣੀ ਖੇਤਰਾਂ ਲਈ ਮੌਸਮ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ।
UPDATE: Over 200,000 customers are without power as the #ONstorm continues. We expect customers in the hardest hit areas of south, central & eastern ON to be without power overnight. As soon as it’s safe, more crews will be on their way to help. We appreciate everyone’s patience. pic.twitter.com/iZjbN7yKip
— Hydro One (@HydroOne) December 12, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.