ਤਿਉਹਾਰੀ ਸੀਜ਼ਨ ‘ਚ ਘਰ ਆਉਣਾ ਹੋਇਆ ਆਸਾਨ, ਰੇਲਵੇ ਦੀਆਂ 8 ਪੂਜਾ ਸਪੈਸ਼ਲ ਟਰੇਨਾਂ ਸ਼ੁਰੂ
ਨਵੀਂ ਦਿੱਲੀ : ਦੇਸ਼ ‘ਚ ਤਿਉਹਾਰੀ ਸੀਜਨ ਨੂੰ ਧਿਆਨ ‘ਚ ਰੱਖਦੇ ਹੋਏ ਭਾਰਤੀ ਰੇਲਵੇ ਵੱਲੋਂ 46 ਸਪੈਸ਼ਲ ਟਰੇਨਾਂ ਦਾ ਸੰਚਾਲਨ ਜ਼ਲਦ ਹੀ ਸ਼ੁਰੂ ਕੀਤਾ ਜਾਵੇਗਾ। ਦਿਵਾਲੀ ਅਤੇ ਛੱਠ ਪੂਜਾ ਦੇ ਮੱਦੇਨਜ਼ਰ ਇਹ ਟਰੇਨਾਂ ਵੱਖ – ਵੱਖ ਰੂਟਾਂ ਤੋਂ ਅਲੱਗ-ਅਲੱਗ ਮਾਰਗਾਂ ‘ਤੇ ਚਲਾਈਆਂ ਜਾਣਗੀਆਂ। ਇਸ ਸਬੰਧ ‘ਚ ਰੇਲਵੇ ਮੰਤਰਾਲੇ ਨੇ ਟਵੀਟ ਕਰ ਦੱਸਿਆ ਕਿ ਜ਼ਿਆਦਾ ਟ੍ਰੇਨਾਂ, ਜ਼ਿਆਦਾ ਸੁਰੱਖਿਆ, ਘੱਟ ਭੀੜ। ਭਾਰਤੀ ਰੇਲਵੇ ਨੇ ਤਿਉਹਾਰੀ ਸੀਜ਼ਨ ‘ਤੇ ਛੱਠ ਪੂਜਾ ਅਤੇ ਦਿਵਾਲੀ ਦੇ ਮੱਦੇਨਜ਼ਰ ਫੈਸਟਿਵ ਸਪੈਸ਼ਲ ਟਰੇਨਾਂ ਦੇ ਸੰਚਾਲਨ ਦੀ ਯੋਜਨਾ ਬਣਾਈ ਹੈ।
ਰੇਲਵੇ ਮੰਤਰਾਲਾ ਨੇ ਲਿਖਿਆ ਇਹ ਟਰੇਨਾਂ ਪੂਰੀ ਤਰ੍ਹਾਂ ਰਿਜ਼ਰਵਡ ਹੋਣਗੀਆਂ। ਰਿਜ਼ਰਵਡ ਸੀਟਾਂ ਅਤੇ ਯਾਤਰੀਆਂ ਦੇ ਟ੍ਰੇਨ ‘ਚ ਸਫਰ ਕਰਨ ਦੀ ਮਨਾਹੀ ਹੈ। ਟ੍ਰੇਨ ‘ਚ ਸੁਰੱਖਿਆ ਦਾ ਧਿਆਨ ਰੱਖੋ ਅਤੇ ਬੇਵਜ੍ਹਾ ਭੀੜ ਕਰਨ ਤੋਂ ਬਚੋ। ਟਵੀਟ ‘ਚ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ 20/11/2020 ਤੋਂ 30/11/ 2020 ਤੱਕ ਫੈਸਟਿਵ ਸਪੈਸ਼ਲ ਟਰੇਨਾਂ ਦਾ ਸੰਚਾਲਨ ਦਿਵਾਲੀ ਅਤੇ ਛੱਠ ਪੂਜਾ ਲਈ ਕੀਤਾ ਜਾਵੇਗਾ।
More trains, more safety,less rush!
Indian Railways has planned to run Festive-special trains for Diwali & Chhatt Puja.The trains will be fully reserved trains.Unreserved accomodation in the train is not available. Avoid unnecessary crowding in Rly.premises.
Be cautious, be safe! pic.twitter.com/G0rmfbfsg9— Ministry of Railways (@RailMinIndia) October 26, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.