ਨਵੀਂ ਦਿੱਲੀ : ਪੰਜਾਬ ਦੇ ਤਰਨਤਾਰਨ ‘ਚ 2019 ‘ਚ ਹੋਏ ਬੰਬ ਧਮਾਕੇ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਨੂੰ NIA ਵੱਲੋਂ ਵਿਆਨਾ (ਆਸਟਰੀਆ) ਤੋਂ ਹਵਾਲਗੀ ਕਰਕੇ ਵੀਰਵਾਰ ਨੂੰ ਦਿੱਲੀ ‘ਚ ਗ੍ਰਿਫ਼ਤਾਰ ਕਰ ਲਿਆ। NIA ਨੇ ਬਿਕਰਮਜੀਤ ਸਿੰਘ ਉਰਫ ਬਿੱਕਰ ਬਾਬਾ ਨੂੰ ਭਾਰਤ ਵਾਪਸ ਲਿਆਉਣ ਲਈ ਆਸਟਰੀਆ ਵਿੱਚ ਇਕ ਟੀਮ ਭੇਜੀ ਸੀ।
Italy Donkey 2022 : ਡੌਂਕੀ ਲਗਾਉਣ ਦਾ ਕਾਲਾ ਸੱਚ, ਪਹਿਲੀ ਵਾਰ ਡੀ 5 ‘ਤੇ ਬੋਲੇ ਡੌਂਕੀ ਲਾਉਣ ਵਾਲੇ ਨੌਜਵਾਨ,
ਬਿਕਰਮਜੀਤ ਨੇ ਪੰਜਾਬ ਵਿੱਚ ਅੱਤਵਾਦੀ ਹਮਲੇ ਕਰਨ ਲਈ ਇੱਕ ਅੱਤਵਾਦੀ ਗਿਰੋਹ ਦਾ ਗਠਨ ਕੀਤਾ ਸੀ। ਉਹ NIA ਕੇਸ RC-20/2019/NIA/ ਵਿੱਚ ਭਗੌੜਾ ਸੀ। ਮੋਹਾਲੀ ‘ਚ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਉਸ ਦੇ ਖਿਲਾਫ਼ ਰੈੱਡ ਕਾਰਨਰ ਨੋਟਿਸ ਦੇ ਆਧਾਰ ’ਤੇ ਉਸ ਨੂੰ ਆਸਟਰੀਆ ਦੇ ਲਿਜ਼ ਸ਼ਹਿਰ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਸਿੰਘੂ ਬਾਰਡਰ ’ਤੇ ਕਿਸਾਨਾਂ ਦਾ ਵੱਡਾ ਇਕੱਠ, BJP ਦੇ ਦਬੰਗ ਮੰਤਰੀਆਂ ਦੀ ਹੋਊ ਛੁੱਟੀ!
ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਮੁਲਜ਼ਮ ਬਿਕਰਮਜੀਤ ਸਿੰਘ ਨੇ ਨਾ ਸਿਰਫ਼ ਸਹਿ-ਦੋਸ਼ੀ ਅਤੇ ਹੋਰਾਂ ਨੂੰ ਅੱਤਵਾਦੀ ਕਾਰਵਾਈਆਂ ਕਰਨ ਲਈ ਉਕਸਾਇਆ ਬਲਕਿ ਇਮਪ੍ਰੋਵਾਈਜ਼ਡ ਵਿਸਫੋਟਕ ਉਪਕਰਨਾਂ ਨੂੰ ਬਣਾਉਣ ਅਤੇ ਵਰਤਣ ਲਈ ਸਿਖਲਾਈ ਦਿੱਤੀ ਗਈ ਸੀ।
WANTED ACCUSED BIKRAMJIT SINGH @ BIKKAR PANJWAR @ BIKKAR BABA EXTRADITED FROM VIENNA (AUSTRIA) TO INDIA AND ARRESTED BY NIA AT DELHI pic.twitter.com/QreZxwhhkJ
— NIA India (@NIA_India) December 8, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.