ਤਤਕਾਲੀ DGP Chattopadhyay ਦੇ ਫਰਜ਼ੀ ਦਸਤਖ਼ਤ ਮਾਮਲੇ ‘ਚ ਪੰਜਾਬ ਪੁਲਿਸ ਦੇ 3 ਨੌਜਵਾਨ ਗ੍ਰਿਫ਼ਤਾਰ
ਚੰਡੀਗੜ੍ਹ : ਪੰਜਾਬ ਪੁਲਿਸ ਦੇ ਤਤਕਾਲੀ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਫਰਜ਼ੀ ਦਸਤਖ਼ਤ ਕਰਕੇ 11 ਪੁਲਿਸ ਮੁਲਾਜ਼ਮਾਂ ਦੀ ਤਰੱਕੀ ਸੂਚੀ ਜਾਰੀ ਕਰਨ ਦੇ ਮਾਮਲੇ ਵਿੱਚ ਸੈਕਟਰ-3 ਥਾਣਾ ਪੁਲਿਸ ਨੇ ਤਿੰਨ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਮਨੀ ਕਟੋਚ, ਸੰਦੀਪ ਬਹਾਦਰ ਅਤੇ ਹੋਰਾਂ ਵਜੋਂ ਹੋਈ ਹੈ। ਹੌਲਦਾਰ ਮਨੀ ਕਟੋਚ ਨੂੰ ਤਰੱਕੀ ਦੇ ਕੇ ਏ.ਐਸ.ਆਈ. ਬਣਾਇਆ ਗਿਆ, ਇਸ ਦੇ ਨਾਲ ਹੀ ਥਾਣੇਦਾਰ ਵੱਲੋਂ ਇੱਕ ਇੰਸਪੈਕਟਰ ਅਤੇ ਇੱਕ ਮੁਅੱਤਲ ਸਬ-ਇੰਸਪੈਕਟਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਬ-ਇੰਸਪੈਕਟਰ ਦਾ ਡਰੱਗ ਮਾਮਲੇ ‘ਚ ਨਾਂ ਆਉਣ ‘ਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਕੈਨੇਡਾ ਸਰਕਾਰ ਦੀ ਨਵੀਂ ਯੋਜਨਾ, ਵਿਦੇਸ਼ ਜਾਣਾ ਹੋਇਆ ਸੌਖਾ, ਸਰਕਾਰ ਨੇ ਮੰਗੀਆਂ ਅਰਜ਼ੀਆਂ !
ਮੰਗਲਵਾਰ ਦੇਰ ਰਾਤ ਤੱਕ ਸੈਕਟਰ-3 ਥਾਣੇ ਵਿੱਚ ਇੰਸਪੈਕਟਰ ਅਤੇ ਮੁਅੱਤਲ ਕੀਤੇ ਸਬ-ਇੰਸਪੈਕਟਰ ਤੋਂ ਪੁੱਛਗਿੱਛ ਜਾਰੀ ਸੀ। ਪੁਲਿਸ ਮਾਮਲੇ ਦੇ ਤੀਜੇ ਦੋਸ਼ੀ ਦਾ ਨਾਮ ਜਨਤਕ ਨਹੀਂ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਤੀਸਰੇ ਨੌਜਵਾਨ ਤੋਂ ਪੁੱਛਗਿੱਛ ਕਰਕੇ ਕਾਫੀ ਜਾਣਕਾਰੀ ਹਾਸਲ ਕੀਤੀ ਹੈ। ਅਜਿਹੇ ‘ਚ ਜੇਕਰ ਉਸ ਦਾ ਨਾਂ ਜਨਤਕ ਕੀਤਾ ਜਾਂਦਾ ਹੈ ਤਾਂ ਜਾਂਚ ‘ਚ ਕਮੀ ਆ ਸਕਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.