NewsBreaking NewsD5 specialIndiaPunjab

ਡੇਰਾ ਬਿਆਸ ‘ਚ ਸੰਗਤ ਅਤੇ ਯਾਤਰੀਆਂ ਦੀ ਐਂਟਰੀ 31 ਅਗਸਤ ਤੱਕ ਬੰਦ

ਜਲੰਧਰ : ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ‘ਚ ਆਉਣ ਵਾਲੀ ਸੰਗਤ ਅਤੇ ਯਾਤਰੀਆਂ ਦੀ ਐਂਟਰੀ 31 ਅਗਸਤ 2020 ਤੱਕ ਬੰਦ ਕਰ ਦਿੱਤੀ ਗਈ ਹੈ। ਇਸ ਦੌਰਾਨ ਡੇਰੇ ਦੇ ਅੰਦਰ ਬਣੀਆਂ ਸਾਰੀਆਂ, ਧਰਮਸ਼ਾਲਾਵਾਂ, ਹੋਸਟਲ ਵੀ ਬੰਦ ਰਹਿਣਗੇ । ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਪਿਛਲੇ ਕਰੀਬ ਢਾਈ ਮਹੀਨਿਆਂ ਤੋਂ ਡੇਰਾ ਬਿਆਸ ‘ਚ ਬਾਬਾ ਗੁਰਿੰਦਰ ਸਿੰਘ ਜੀ ਦੇ ਹੋਣ ਵਾਲੇ ਨਿਰਧਾਰਤ ਸਤਿਸੰਗ ਅਤੇ ਭੰਡਾਰੇ ਰੱਦ ਕਰ ਦਿੱਤੇ ਗਏ ਹਨ।

Kejriwal Breaking | ਕੇਜਰੀਵਾਲ ਦੀ ਤਬੀਅਤ ਵਿਗੜੀ, ਕਰੋਨਾ ਵਾਇਰਸ ਹੋਣ ਦਾ ਸ਼ੱਕ | MLA ਜਰਨੈਲ ਸਿੰਘ Exclusive

ਜਿਸ ਕਾਰਨ ਜਿੱਥੇ ਡੇਰੇ ‘ਚ ਆਉਣ ਵਾਲੀ ਸੰਗਤ ਨੂੰ ਵੀ ਆਪਣੇ ਘਰਾਂ ‘ਚ ਰਹਿਣ ਦੀ ਅਪੀਲ ਕੀਤੀ ਗਈ ਹੈ। ਉੱਥੇ ਹੀ ਡੇਰਾ ਨਿਵਾਸੀਆਂ ਨੂੰ ਵੀ ਡੇਰੇ ਤੋਂ ਬਾਹਰ ਜਾਣ ਦੀ ਮਨਾਹੀ ਕਰ ਦਿੱਤੀ ਗਈ। ਸੂਚਨਾ ਮੁਤਾਬਕ ਡੇਰਾ ਨਿਵਾਸੀਆਂ ਦੇ ਨਜ਼ਦੀਕੀ ਜਾਂ ਕਿਸੇ ਰਿਸ਼ਤੇਦਾਰ ਨੂੰ ਵੀ ਡੇਰੇ ‘ਚ ਐਂਟਰੀ ਨਹੀਂ ਦਿੱਤੀ ਜਾ ਰਹੀ। ਹੁਣ ਡੇਰਾ ਬਿਆਸ ਦੀ ਮੈਨੇਜਮੈਂਟ ਦੁਆਰਾ ਡੇਰੇ ਵਿੱਚ ਸੰਗਤ ਅਤੇ ਯਾਤਰੀਆਂ ਦੀ ਐਂਟਰੀ 31 ਅਗਸਤ ਤੱਕ ਬੰਦ ਰੱਖਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button