ਡਿਸਕਸ ਥ੍ਰੋ ‘ਚ ਚੰਗੇ ਪ੍ਰਦਰਸ਼ਨ ਵਾਲੀ ਕਮਲਪ੍ਰੀਤ ਕੌਰ ਦੇ ਪਿਤਾ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਫੋਨ ਕਰ ਦਿੱਤੀ ਵਧਾਈ

ਚੰਡੀਗੜ੍ਹ : ਭਾਰਤ ਦੀ ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋ ਮੁਕਾਬਲੇ ‘ਚ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਦਿੱਤਾ ਹੈ। ਕਮਲਪ੍ਰੀਤ ਨੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਉਥੇ ਹੀ ਕਮਲਪ੍ਰੀਤ ਕੌਰ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਇਸ ਕੜੀ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਮਲਪ੍ਰੀਤ ਕੌਰ ਦੇ ਪਿਤਾ ਨੂੰ ਫੋਨ ‘ਤੇ ਗੱਲ ਕਰ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਉਸਦੇ ਘਰ ਮਿਠਾਈ ਵੀ ਭੇਜੀ।
Farmers Protest:ਕੇਂਦਰ ਨੇ ਲਿਆਂਦਾ ਨਵਾਂ ਬਿਲ!ਲੋਕਾਂ ਦੀ ਜੇਬ੍ਹ ਤੇ ਪਵੇਗਾ ਅਸਰ!ਸੀਨੀਅਰ ਪੱਤਰਕਾਰ ਨੇ ਕੀਤੇ ਖੁਲਾਸੇ!
ਇਹ ਜਾਣਕਾਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਟਵੀਟ ਵਿਚ ਦਿੱਤੀ ਹੈ। ਸੁਖਬੀਰ ਨੇ ਲਿਖਿਆ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਜੀ ਨੇ ਕਮਲਪ੍ਰੀਤ ਦੇ ਟੋਕੀਓ ਓਲੰਪਿਕਸ ‘ਚ ਖੇਡ ਪ੍ਰਦਰਸ਼ਨ ਨੂੰ ਬੜੀ ਦਿਲਚਸਪੀ ਨਾਲ ਟੀਵੀ ‘ਤੇ ਦੇਖਿਆ ਅਤੇ ਫ਼ਾਈਨਲ ‘ਚ ਕੁਆਲੀਫ਼ਾਈ ਕਰਨ ਉਪਰੰਤ ਪਰਿਵਾਰ ਨੂੰ ਫ਼ੋਨ ਕਰਕੇ ਵਧਾਈ ਦਿੱਤੀ, ਨਾਲ ਹੀ ਪਾਰਟੀ ਵਰਕਰਾਂ ਦੇ ਹੱਥੋਂ ਉਸਦੇ ਘਰ ਮਿਠਾਈ ਭਿਜਵਾ ਕੇ ਸਾਰਿਆਂ ਦਾ ਮੂੰਹ ਮਿੱਠਾ ਕਰਵਾ ਕੇ ਆਪਣੀ ਖੁਸ਼ੀ ਸਾਂਝੀ ਕੀਤੀ।
Badal saab & I were thrilled to watch Kamalpreet Kaur qualifying for finals of Discus Throw early this morning with a 64.00 throw at #TokyoOlympics. Congratulations & best wishes from all of us in Punjab!#TokyoOlympics2020 pic.twitter.com/4X2IYlAV0R
— Sukhbir Singh Badal (@officeofssbadal) July 31, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.