ਅਸਾਮ : ‘ਵਾਰਿਸ ਪੰਜਾਬ ਦੇ’ ਮੁੱਖੀ ਅੰਮ੍ਰਿਤਪਾਲ ਸਿੰਘ ਸਮੇਤ 8 ਹੋਰ ਸਾਥੀ ਅਸਾਮ ਦੇ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ’ਚ ਬੰਦ ਹਨ। ਹੁਣ SGPC ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ’ਚ ਨਜ਼ਰਬੰਦ ਕੀਤੇ ਗਏ ਨੌਜਵਾਨਾਂ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੁਲਾਕਾਤ ਕਰਵਾਰ ਰਹੀ ਹੈ। ਅੱਜ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ’ਚ ਬੰਦ ਕਈ ਨੌਜਵਾਨਾਂ ਦੇ ਪਰਿਵਾਰ ਅਸਾਮ ਪਹੁੰਚ ਗਏ ਹਨ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਸ਼੍ਰੋਮਣੀ ਕਮੇਟੀ ਦੇ ਆਈ.ਟੀ. ਵਿਭਾਗ ਦੇ ਨੁਮਾਇੰਦੇ ਜਸਕਰਨ ਸਿੰਘ ਵੀ ਨਾਲ ਮੌਜੂਦ ਹਨ। ਅਸਾਮ ਪ੍ਰਸ਼ਾਸ਼ਨ ਨੇ ਮੁਲਾਕਾਤ ਨੂੰ ਦੇਖਦੇ ਹੋਏ ਜੇਲ੍ਹ ਦੇ ਬਾਹਰ CRPF ਜਵਾਨਾਂ ਦੀ ਇਕ ਟੁੱਕੜੀ ਬਾਹਰ ਤਾਇਨਾਤ ਕਰ ਦਿੱਤੀ ਹੈ।
SGPC ਦੇ ਵਕੀਲਾਂ ਸਮੇਤ ਰਿਸ਼ਤੇਦਾਰਾਂ ਦੀ 10 ਮੈਂਬਰੀ ਟੀਮ ਅੱਜ ਸਵੇਰੇ ਅਸਾਮ ਦੇ #Dibrugarh ਪਹੁੰਚੀ। 8 ਪਰਿਵਾਰਕ ਮੈਂਬਰ ਦੁਪਹਿਰ ਨੂੰ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਬੰਦ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਗੇ ਅਤੇ ਕੱਲ੍ਹ ਸ਼ਾਮ ਨੂੰ ਪਰਤਣਗੇ। #AmritpalSingh pic.twitter.com/zfy4l6t1QD
— D5 Channel Punjabi (@D5Punjabi) April 27, 2023
Asaam ਦੀ #Dibrugarh ਕੇਂਦਰੀ ਜੇਲ੍ਹ ਦੇ ਸਾਹਮਣੇ ਅਚਾਨਕ ਸੁਰੱਖਿਆ ਵਧਾ ਦਿੱਤੀ ਗਈ ਹੈ, CRPF ਦੀ ਟੀਮ ਤਾਇਨਾਤ ਕਰ ਦਿੱਤੀ ਗਈ ਹੈ। #AmritpalSingh pic.twitter.com/uOns1xv0au
— D5 Channel Punjabi (@D5Punjabi) April 27, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.