PunjabTop News

ਡਿਪਰੈਸ਼ਨ ‘ਚ ਚੱਲ ਰਹੇ ਲੁਧਿਆਣਾ ਦੇ ASI ਨੇ ਖੁਦ ਨੂੰ ਮਾਰੀ ਗੋਲੀ

ਲੁਧਿਆਣਾ : ਵੀਰਵਾਰ ਤੜਕੇ ਲੁਧਿਆਣਾ ਦੇ ਸਰਾਭਾ ਨਗਰ ਥਾਣੇ ਦੇ ‘ਮਲਖਾਨਾ’ ਵਿੱਚ ਇੱਕ ਸਹਾਇਕ ਸਬ-ਇੰਸਪੈਕਟਰ (ਏਐਸਆਈ) ਨੇ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ। ਉਸ ਨੇ ਕਥਿਤ ਤੌਰ ‘ਤੇ ਸਰਕਾਰੀ ਹਥਿਆਰ ਨਾਲ ਆਪਣੇ ਸਿਰ ‘ਚ ਗੋਲੀ ਮਾਰ ਲਈ। ਪੁਲਿਸ ਦੱਸਿਆ ਕਿ ਏਐਸਆਈ ਮਨੋਹਰ ਲਾਲ ਡਿਪਰੈਸ਼ਨ ਵਿੱਚ ਸੀ ਜਿਸ ਕਾਰਨ ਜਾਪਦਾ ਹੈ ਕਿ ਉਸ ਨੇ ਇਹ ਕਦਮ ਚੁੱਕਿਆ ਹੈ। ਇਹ ਏਐਸਆਈ ਪਹਿਲਾਂ ਸਰਾਭਾ ਨਗਰ ਥਾਣੇ ਵਿੱਚ ਤਾਇਨਾਤ ਸੀ ਅਤੇ ਹਾਲ ਹੀ ਵਿੱਚ ਉਸ ਦੀ ਬਦਲੀ ਪੁਲੀਸ ਲਾਈਨ ਕੀਤੀ ਗਈ ਸੀ।

Kotkapura Dera Premi ਦੇ ਕ+ਤਲ ’ਚ ਆਇਆ ਨਵਾਂ ਮੋੜ, ਲਿਆ ਬਦਲਾ | D5 Channel Punjabi

ਉਸ ਨੇ ਅਜੇ ਸਰਾਭਾ ਨਗਰ ਥਾਣੇ ਵਿਚ ‘ਮਲਖਾਨੇ’ (ਜਿੱਥੇ ਕੇਸ ਜਾਇਦਾਦਾਂ ਰੱਖੀਆਂ ਜਾਂਦੀਆਂ ਹਨ) ਦਾ ਚਾਰਜ ਸੌਂਪਣਾ ਸੀ ਅਤੇ ਇਸ ਦਾ ਆਰਜ਼ੀ ਚਾਰਜ ਸੰਭਾਲਿਆ ਸੀ। ਉਹ ਤੜਕੇ 2 ਵਜੇ ਦੇ ਕਰੀਬ ‘ਮਲਖਾਨੇ’ ਗਿਆ ਅਤੇ ਕਥਿਤ ਤੌਰ ‘ਤੇ ਸਰਕਾਰੀ ਹਥਿਆਰ ਨਾਲ ਗੋਲੀ ਮਾਰ ਲਈ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button