ਡਿਪਟੀ ਕਮਿਸ਼ਨਰ ਵੱਲ਼ੋ ਇਸ ਸਾਲ 32 ਪਿੰਡਾਂ ਨੂੰ ਗੋਦ ਲੈਣ ‘ਤੇ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੀ ਕੀਤੀ ਸ਼ਲਾਘਾ

ਲੁਧਿਆਣਾ, 07 ਨਵੰਬਰ (000) – ਇੱਕ ਵਿਲੱਖਣ ਕੋਸ਼ਿਸ਼ ਕਰਦਿਆਂ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਐਕਸਟੈਂਸ਼ਨ ਸੈੱਲ ਵੱਲੋਂ ਇਸ ਸਾਲ 32 ਪਿੰਡ ਗੋਦ ਲੈ ਕੇ ਉਨ੍ਹਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ। ਮੈਨੇਜਮੈਂਟ ਅਤੇ ਪ੍ਰਿੰਸੀਪਲ ਦੀ ਰਹਿਨੁਮਾਈ ਹੇਠ ਇਹ ਟੀਮ ਘਰ-ਘਰ ਜਾ ਕੇ ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਰੀ ਅਪਣਾਉਣ ਲਈ ਉਤਸ਼ਾਹਿਤ ਕਰ ਰਹੀ ਹੈ। ਇਸ ਤੋਂ ਇਲਾਵਾ ਐਕਸ਼ਟੈਸ਼ਨ ਸੈੱਲ ਉਨ੍ਹਾਂ ਲੋੜਵੰਦ ਕਿਸਾਨਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਜੋ ਪਰਾਲੀ ਪ੍ਰਬੰਧਨ ਮਸ਼ੀਨਾਂ ਖਰੀਦਣ ਦੇ ਸਮਰਥ ਨਹੀਂ ਹਨ ਤਾਂ ਜੋ ਉਨ੍ਹਾਂ ਦੀ ਵਿੱਤੀ ਸਹਾਇਤਾ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਾਲਜ ਪ੍ਰਬੰਧਕਾਂ ਵੱਲੋਂ ਇਸ ਨੇਕ ਕੰਮ ਵਿੱਚ ਯੋਗਦਾਨ ਪਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ.
ਅੰਮ੍ਰਿਤਸਰ ‘ਚ ਪਹੁੰਚੇ ਗੁਰੂ ਦੇ ਸਿੰਘ,ਪਾ ਲਿਆ ਲੌਂਗੋਵਾਲ ਦੇ ਦਫਤਰ ਨੂੰ ਘੇਰਾ ||
ਡੀਨ ਡਾ. ਲਵਲੀਨ ਬੈਂਸ ਦੀ ਅਗਵਾਈ ਵਿਚ ਐਕਸਟੈਂਸ਼ਨ ਸੈੱਲ ਦੀ ਟੀਮ ਵੱਲੋਂ ਦੋਰਾਹਾ, ਸਮਰਾਲਾ ਅਤੇ ਸਾਹਨੇਵਾਲ ਬਲਾਕ ਦੇ ਪਿੰਡਾਂ ਦਾ ਜਾਇਜ਼ਾ ਲਿਆ ਅਤੇ ਪਰਾਲੀ ਸਾੜਨ ਵਿਚ ਜਿਆਦਾ ਸੰਭਾਵਿਤ ਪਿੰਡਾਂ ਦੀ ਪਛਾਣ ਕਰਦੇ ਉਨ੍ਹਾਂ ਨੂੰ ਪਰਾਲੀ ਸਾੜਨ ਮੁਕਤ ਬਣਾਉਣ ਦਾ ਸੰਕਲਪ ਲਿਆ। ਇਹ ਸੈੱਲ ਕਿਸਾਨਾਂ ਨੂੰ ਉਨ੍ਹਾਂ ਦੇ ਖੇਤੀਬਾੜੀ ਗਿਆਨ ਵਿੱਚ ਵਾਧਾ ਕਰਨ ਲਈ ਵੱਖ-ਵੱਖ ਉਪਰਾਲੇ ਕਰ ਰਿਹਾ ਹੈ। ਇਸ ਤੋਂ ਇਲਾਵਾ ਇਹ ਟੀਮ ਕਿਸਾਨਾਂ ਨੂੰ ਖੇਤੀਬਾੜੀ ਲਈ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਅਤੇ ਫਸਲਾਂ ਦੀ ਰਹਿੰਦ ਖੂੰਹਦ ਦੇ ਕੁਸ਼ਲ ਪ੍ਰਬੰਧਨ ਨਾਲ ਸੁ਼ੱਧ ਵਾਤਾਵਰਣ ਦੀ ਰਾਖੀ ਲਈ ਵੀ ਸੇਧ ਦੇ ਰਹੀ ਹੈ।
ਡਾ. ਬੈਂਸ ਨੇ ਦੱਸਿਆ ਕਿ ਇਸ ਸਾਲ ਟੀਮ ਵੱਲੋਂ ਸਾਹਨੇਵਾਲ, ਦੋਰਾਹਾ ਅਤੇ ਸਮਰਾਲਾ ਬਲਾਕਾਂ ਦੇ 32 ਪਿੰਡ ਜਿਨ੍ਹਾਂ ਵਿੱਚ ਘੁਲਾਲ, ਬਿਜਲੀਪੁਰ, ਲੱਲ ਕਲਾਂ, ਕੁੱਬਾ, ਖੱਟੜਾਂ, ਬਲਾਲਾ, ਲੋਪੋਂ, ਖਹਿਰਾ, ਨੀਲੋਂ, ਚੱਕ, ਰਾਮਪੁਰ, ਚੱਕ ਸਰਵਣ ਨਾਥ, ਪੰਗਲੀਆਂ, ਮਹਿਦੂਦਾਂ, ਮਦਪੁਰ, ਮੱਟੋਂ, ਭਾਗਪੁਰ, ਬਰਵਾਲਾ, ਭਗਵਾਨਪੁਰਾ, ਭਰਥਲਾ, ਅਜਨੌਦ, ਟਿੱਬਾ, ਮਜਾਰਾ, ਉਮੈਦਪੁਰ, ਦਬੂਰਜੀ, ਭੱਠਲ, ਗਿਦੜੀ, ਰੌਲ, ਦੁੱਗਰੀ ਨੂੰ ਅਪਣਾ ਕੇ ਉਨ੍ਹਾਂ ਨੂੂੰ ਪਰਾਲੀ ਸਾੜਨ ਮੁਕਤ ਬਣਾਉਣ ਦਾ ਸੰਕਲਪ ਲਿਆ। ਉਨ੍ਹਾਂ ਦੱਸਿਆ ਕਿ ਲੋੜਵੰਦ ਕਿਸਾਨਾਂ ਨੂੰ ਮਸ਼ੀਨਰੀ ਦੀ ਸਮੱਸਿਆ ਦਾ ਸਾਰਥਕ ਹੱਲ ਮੁਹੱਈਆ ਕਰਾਉਣ ਲਈ, ਖੇਤੀਬਾੜੀ ਵਿਭਾਗ ਅਤੇ ਸੀ.ਆਈ.ਆਈ. ਫਾਉਂਡੇਸ਼ਨ ਦੀ ਸਹਾਇਤਾ ਨਾਲ ਹੈਪੀ ਸੀਡਰ, ਮਲਚਰਜ਼, ਰੋਟੋਡਰਿਲ, ਐਮ.ਬੀ. ਪਲੋ, ਜ਼ੀਰੋ ਟਿਲ, ਸੁਪਰ ਸੀਡਰ ਵੀ ਮੁਹੱਈਆ ਕਰਵਾ ਜਾ ਰਹੇ ਹਨ।
ਦੇਖੋ ਕਿਸਾਨਾਂ ਨੇ ਦਿਖਾਤੀ ਆਪਣੀ ਅਸਲੀ ਤਾਕਤ,ਘੇਰ ਲਿਆ ਬੀਜੇਪੀ ਦਾ ਵੱਡਾ ਮੰਤਰੀ? Narendra Modi
ਡਾ: ਲਵਲੀਨ ਬੈਂਸ ਨੇ ਅੱਗੇ ਦੱਸਿਆ ਕਿ ਸਾਲ 2018-19 ਵਿੱਚ ਸੈੱਲ ਵੱਲ਼ੋ ਸਮਰਾਲਾ ਬਲਾਕ ਦੇ 7 ਪਿੰਡਾਂ ਨੂੰ ਗੋਦ ਲਿਆ ਸੀ ਅਤੇ ਉਨ੍ਹਾਂ ਨੂੰ ਪਰਾਲੀ ਸਾੜਨ ਮੁਕਤ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਕਾਲਜ ਦੇ ਇਸ ਉਪਰਾਲੇ ਤੋਂ ਉਸ ਸਮੇਂ ਦੇ ਸਕੱਤਰ ਖੇਤੀਬਾੜੀ ਸ੍ਰੀ ਕਾਹਨ ਸਿੰਘ ਪੰਨੂੰ ਬਹੁਤ ਪ੍ਰਭਾਵਿਤ ਹੋਏ ਅਤੇ ਆਪਦੇ ਕਾਲਜ ਦੌਰੇ ਦੌਰਾਨ ਉਨ੍ਹਾ ਵੱਲ਼ੋ ਟੀਮ ਦੀ ਹੌਸਲਾਂ ਅਫਜਾਈ ਕੀਤੀ ਗਈ ਅਤੇ ਮੱਦਦ ਲਈ ਹੈਪੀ ਸੀਡਰਜ਼, ਮਲਚਰ ਅਤੇ ਰੋਟੋ ਡਰਿੱਲ ਸਮੇਤ 8 ਮਸ਼ੀਨਾਂ ਮੁਹੱਈਆ ਕਰਵਾਈਆਂ। ਉਨ੍ਹਾਂ ਦੱਸਿਆ ਕਿ ਸਾਲ 2019-20 ਵਿੱਚ 23 ਪਿੰਡਾਂ ਨੂੰ ਗੋਦ ਲਿਆ ਅਤੇ 1115 ਏਕੜ ਰਕਬੇ ਵਿੱਚ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਈ।
ਉਨ੍ਹਾ ਦੱਸਿਆ ਕਿ ਇਸ ਸਾਲ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਵੀ ਵਿਦਿਆਰਥੀ ਵਾਲੰਟੀਅਰਾਂ ਵੱਲੋਂ ਘਰ-ਘਰ ਜਾ ਕੇ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ। ਡੀਨ ਨੇ ਅੱਗੇ ਕਿਹਾ ਕਿ ਉਹ ਇਹ ਖਾਸ ਤੌਰ ‘ਤੇ ਵੇਖਦੇ ਹਨ ਕਿ ਮਸ਼ੀਨਰੀ ਨੂੰ ਲੋੜ ਅਨੁਸਾਰ ਸਾਰਿਆਂ ਵਿਚ ਬਰਾਬਰ ਵੰਡਿਆ ਜਾਵੇ ਅਤੇ ਕੰਮ ਖਤਮ ਹੁੰਦੇ ਤੁਰੰਤ ਹੀ ਮਸ਼ੀਨਰੀ ਵਾਪਸ ਲੈ ਲਈ ਜਾਂਦੀ ਹੈ ਤਾਂ ਜੋ ਦੂਜੇ ਕਿਸਾਨਾਂ ਨੂੰ ਉਪਲੱਬਧ ਕਰਵਾਈ ਜਾ ਸਕੇ।
BIG BREAKING-ਕੇਂਦਰ ਨੇ ਫਿਰ ਕੀਤਾ ਕਿਸਾਨਾਂ ਨਾਲ ਮਜ਼ਾਕ?ਹੁਣ ਗੱਲ ਹੋਈ ਆਰ ਪਾਰ ਦੀ?
ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੀ ਕਾਲਜ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਹਰਪ੍ਰਤਾਪ ਬਰਾੜ ਨੇ ਦੱਸਿਆ ਕਿ ਉਹ ਕਿਸਾਨਾਂ ਨੂੰ ਉਨ੍ਹਾਂ ਦੇ ਖੇਤੀਬਾੜੀ ਗਿਆਨ ਨੂੰ ਉੱਚਾ ਚੁੱਕਣ ਲਈ ਕਾਲਜ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕਰ ਰਹੇ ਹਨ।
ਕਾਲਜ ਦੇ ਪ੍ਰਿੰਸੀਪਲ ਡਾ: ਨਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦਾ ਪਰਾਲੀ ਸਾੜਨ ਮੁਕਤ ਟੀਚਾ ਪੂਰਾ ਹੋ ਜਾਵੇਗਾ, ਕਿਉਂਕਿ ਸਾਨੂੰ ਖੇਤੀਬਾੜੀ ਭਾਈਚਾਰੇ ਅਤੇ ਪਿੰਡਾਂ ਦੇ ਨੌਜਵਾਨਾਂ ਦੀ ਚੰਗੀ ਫੀਡਬੈਕ ਅਤੇ ਸਹਾਇਤਾ ਮਿਲ ਰਹੀ ਹੈ।
ਖੇਤੀਬਾੜੀ ਵਿਭਾਗ ਪੰਜਾਬ ਦੇ ਫਸਲਾਂ ਦੀ ਰਹਿੰਦ ਖੂੰਹਦ ਪ੍ਰਬੰਧਨ ਨੋਡਲ ਅਫ਼ਸਰ ਅਤੇ ਸਹਿਕਾਰੀ ਡਾਇਰੈਕਟਰ ਖੇਤੀਬਾੜੀ ਇੰਜੀਨੀਅਰਿੰਗ ਸ੍ਰੀ ਮਨਮੋਹਨ ਕਾਲੀਆ ਨੇ ਕਾਲਜ ਦੇ ਐਕਸਟੈਂਸ਼ਨ ਸੈੱਲ ਅਤੇ ਉਨ੍ਹਾਂ ਵਿਦਿਆਰਥੀਆਂ ਜਿਨ੍ਹਾਂ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਮੁਹੱਈਆ ਕਰਾਉਣ ਅਤੇ ਪਰਾਲੀ ਸਾੜਨ ਤੋਂ ਰੋਕਣ ਦੇ ਵਿਸ਼ਾਲ ਪ੍ਰੋਜੈਕਟ ਵਿਚ ਸ਼ਾਮਲ ਕਰਕੇ ਜ਼ਮੀਨੀ ਪੱਧਰ ‘ਤੇ ਕੰਮ ਕੀਤਾ ਹੈ, ਨੂੰ ਵਧਾਈ ਦਿੱਤੀ। ਉਨ੍ਹਾਂ ਕਾਲਜ ਦੇ ਐਕਸਟੈਂਸ਼ਨ ਸੈੱਲ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਹੋਰਨਾਂ ਵਿਦਿਅਕ ਅਦਾਰਿਆਂ ਲਈ ਪ੍ਰੇਰਣਾ ਬਣਨਗੇ ਤਾਂ ਜੋ ਉਹ ਵੀ ਅੱਗੇ ਆ ਕੇ ਵਾਤਾਵਰਣ ਦੀ ਬਚਤ ਅਤੇ ਸੰਭਾਲ ਵਿੱਚ ਆਪਣਾ ਯੋਗਦਾਨ ਦੇ ਸਕਣ।
-NAV GILL
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.