D5 specialNewsPunjab

ਡਿਪਟੀ ਕਮਿਸ਼ਨਰ ਵੱਲੋਂ ਘਰ ‘ਚ ਇਕਾਂਤਵਾਸ ਸਮੇ ਵਰਤਣ ਵਾਲੀਆਂ ਸਾਵਧਾਨੀਆਂ ਸਬੰਧੀ ਕੀਤੀ ਵੀਡੀਓ ਰੀਲੀਜ

ਲੁਧਿਆਣਾ, 13 ਅਕਤੂਬਰ (000)

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਹੀਰੋ ਡੀ.ਐਮ.ਸੀ ਹਸਪਤਾਲ ਦੇ ਸੀਨੀਅਰ ਕਾਰਡੀਓਲੋਜਿਸਟ ਡਾ: ਬਿਸ਼ਵ ਮੋਹਨ ਦੀ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਦੱਸਿਆ ਗਿਆ ਹੈ ਕਿ ਮਿਸ਼ਨ ਫਤਹਿ ਅਧੀਨ ਘਰ ਵਿੱਚ ਇਕਾਂਤਵਾਸ ਵਿਅਕਤੀਆਂ ਲਈ ਕੋਵਿਡ-19 ਬਿਮਾਰੀ ਨਾਲ ਕਿਵੇਂ ਨਜਿੱਠਿਆ ਜਾਵੇ।
ਡਿਪਟੀ ਕਮਿਸ਼ਨਰ ਵੱਲੋਂ ਇਹ ਵੀਡੀਓ ਵਧੀਕ ਡਿਪਟੀ ਕਮਿਸ਼ਨਰ(ਜਗਰਾਉਂ) ਡਾ. ਨੀਰੂ ਕਤਿਆਲ ਗੁਪਤਾ, ਡਾ: ਬਿਸ਼ਵ ਮੋਹਨ ਅਤੇ ਨੋਡਲ ਅਫਸਰ ਹੋਮ ਆਈਸੋਲੇਸ਼ਨ ਡਾ. ਪੁਨੀਤ ਜੁਨੇਜਾ ਨਾਲ ਆਪਣੇ ਦਫਤਰ ਵਿਖੇ ਰੀਲੀਜ਼ ਕੀਤੀ।

ਲਓ ਜੀ ਕਿਸਾਨਾਂ ਦਾ ਪੁਲਿਸ ਨਾਲ ਪੈ ਗਿਆ ਪੇਚਾ! ਪੁਲਿਸ ਅੱਗੇ ਅੜਕੇ ਖੜ੍ਹ ਗਏ ਕਿਸਾਨ ! ਮਾਹੌਲ ਹੋਇਆ ਪੂਰਾ ਗਰਮ !
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਪੋਜ਼ਟਿਵ ਮਰੀਜ਼ ਜਿਨ੍ਹਾਂ ਵਿੱਚ ਸੰਕੇਤਕ ਜਾਂ ਹਲਕੇ ਲੱਛਣ ਹਨ, ਲਈ ਘਰ ਵਿੱਚ ਇਕਾਂਤਵਾਸ ਇੱਕ ਵੱਡੀ ਰਾਹਤ ਵਜੋਂ ਆਈ ਹੈ, ਹਾਲਾਂਕਿ ਉਨ੍ਹਾਂ ਨੂੰੂੰ ਘਰ ਵਿੱਚ ਇਕਾਂਤਵਾਸ ਹੋਣ ਸਮੇਂ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਵੀਡੀਓ ਜੋ ਕਿ ਵਧੀਕ ਡਿਪਟੀ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ, ਜ਼ਿਲ੍ਹਾ ਲੋਕ ਸੰਪਰਕ ਵਿਭਾਗ (ਡੀ.ਪੀ.ਆਰ.ਓ.) ਅਤੇ ਡਾ: ਬਿਸ਼ਵ ਮੋਹਨ ਦਾ ਇੱਕ ਸਾਂਝਾ ਉਪਰਾਲਾ ਹੈ ਜਿਸ ਵਿੱਚ ਡਾ. ਬਿਸਵ ਮੋਹਨ ਵੱਲੋ ਬਹੁਤ ਹੀ ਆਸਾਨ ਭਾਸਾ ਅਤੇ ਪ੍ਰੈਕਟੀਕਲ ਤਰੀਕੇ ਨਾਲ ਘਰ ਵਿੱਚ ਇਕਾਂਤਵਾਸ ਰਹਿਣ ਸਮੇਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਬਾਰੇ ਵਿਸਥਾਰ ਪੂਰਵਕ ਜਾਣਕਾਦੀ ਦਿੱਤੀ ਗਈ ਹੈ।
ਇਸ 9 ਮਿੰਟ ਅਤੇ 48 ਸੈਕਿੰਡ ਦੀ ਵੀਡੀਓ ਵਿੱਚ, ਡਾ. ਬਿਸ਼ਵ ਮੋਹਨ ਵੱਲੋਂ ਕੋਵਿਡ-19 ਪੋਜ਼ਟਿਵ ਮਰੀਜ਼ਾਂ ਨੂੰ ਸੁਝਾਅ ਦਿੰਦੇ ਹੋਏ ਦੱਸਿਆ ਕਿ ਜਿਨ੍ਹਾਂ ਵਿੱਚ ਹਲਕੇ ਲੱਛਣ ਜਾਂ ਬਿਨ੍ਹਾਂ ਲੱਛਣ ਪਾਏ ਜਾਣ ਤੋਂ ਬਾਅਦ ਘਰ ਵਿੱਚ ਇਕਾਂਤਵਾਸ ਦੀ ਸਲਾਹ ਦਿੱਤੀ ਗਈ ਹੈ।
ਡਾ: ਬਿਸ਼ਵ ਮੋਹਨ ਵੱਲੋਂ ਕੋਵੀਡ-19 ਪੋਜ਼ਟਿਵ ਮਰੀਜ਼ਾਂ ਨੂੰ ਇੱਕ ਸਾਫ ਵੱਖਰਾ ਕਮਰਾ ਜਿਸ ਵਿੱਚ ਅਟੈਚ ਸ਼ੋਚਾਲਿਆ ਹੋਵੇ, ਵਿੱਚ ਰੱਖਿਆ ਜਾ ਸਕਦਾ ਹੈ ਅਤੇ ਉਸ ਨੂੰ ਅਕਸਰ ਸੋਡੀਅਮ ਹਾਈਪੋਕਲੋਰਾਈਟ ਨਾਲ ਸਾਫ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਰੀਜ਼ ਦੀ ਦੇਖਭਾਲ ਕਰਨ ਵਾਲੇ ਨੂੰ ਹਮੇਸ਼ਾਂ 3 ਪਲਾਈ ਮਾਸਕ ਪਹਿਨਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਦੇਖਭਾਲ ਕਰਨ ਵਾਲਾ ਵਿਅਕਤੀ ਨਾ ਹੀਨੂੰ ਬਜ਼ੁਰਗ ਹੋਵੇ ਅਤੇ ਨਾ ਹੀ ਉਸਨੂੰ ਕੋਈ ਬਿਮਾਰੀ ਹੋਣੀ ਚਾਹੀਦੀ ਹੈ।

ਕਿਸਾਨ ਆਗੂਆਂ ਨੇ ਮੀਟਿੰਗ ਵਿੱਚੋਂ ਉੱਠ ਕੇ ਕਰਤਾ ਵੱਡਾ ਐਲਾਨ!ਹਿੱਲ ਗਈ ਕੇਂਦਰ ਸਰਕਾਰ !ਹੁਣ ਹੋਣਗੇ ਖੇਤੀ ਕਾਨੂੰਨ ਰੱਦ !
ਉਨ੍ਹਾਂ ਕਿਹਾ ਕਿ ਕੋਵਿਡ-19 ਮਰੀਜ਼ ਨੂੰ ਜਾਂ ਤਾਂ ਇੱਕ ਵਾਰ ਵਰਤੋਂ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਜਾਂ ਆਪਣੇ ਕੱਪੜੇ ਖੁਦ ਧੋਣੇ ਚਾਹੀਦੇ ਹਨ। ਉਨ੍ਹਾਂ ਇੱਕ ਵਾਰ ਵਰਤੇ ਜਾਣ ਵਾਲੇ ਬਰਤਨਾਂ ਵਿਚ ਹੀ ਖਾਣਾ ਖਾਣ ਦੀ ਸਲਾਹ ਦਿੱਤੀ।
ਡਾ: ਬਿਸ਼ਵ ਮੋਹਨ ਨੇ ਅੱਗੇ ਪੋਸ਼ਣ ਸੰਬੰਧੀ ਖੁਰਾਕ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਕੋਵਿਡ-19 ਦੇ ਪੋਜ਼ਟਿਵ ਮਰੀਜ਼ਾਂ ਨੂੰ ਲੱਸੀ ਅਤੇ ਪਨੀਰ ਵਰਗੀ ਪ੍ਰੋਟੀਨ ਯੁਕਤ ਖੁਰਾਕ ਲੈਣੀ ਚਾਹੀਦੀ ਹੈ, ਵਿਟਾਮਿਨ ਸੀ ਅਤੇ ਪੋਟਾਸ਼ੀਅਮ ਦੀ ਮਾਤਰਾ ਨੂੰ ਵਧਾਉਣਾ ਚਾਹੀਦਾ ਹੈ। ਹਾਲਾਂਕਿ, ਉਨ੍ਹਾਂ ਕਿਡਨੀ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਪੋਟਾਸ਼ੀਅਮ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਘਰ ਵਿੱਚ ਇਕਾਂਤਵਾਸ ਲੋਕਾਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਪਾਣੀ ਦਾ ਸੇਵਨ ਕਰਕੇ ਆਪਣੇ ਆਪ ਨੂੰ ਹਾਈਡਰੇਟ ਰੱਖਣ ਅਤੇ ਨਾਰੀਅਲ ਪਾਣੀ ਵੀ ਪੀਣ। ਉਨ੍ਹਾਂ ਕਿਹਾ ਕਿ ਪੋਜ਼ਟਿਵ ਮਰੀਜ਼ਾਂ ਲਈ ‘ਕਾੜ੍ਹਾ’ ਵੀ ਬਹੁਤ ਫਾਇਦੇਮੰਦ ਹੈ।
ਉਨ੍ਹਾਂ ਘਰ ਵਿੱਚ ਇਕਾਂਤਵਾਸ ਮਰੀਜਾਂ ਨੂੰ ਆਪਣੇ ਕਮਰੇ ਵਿਚ ਘੁੰਮਦੇ ਰਹਿਣ ਅਤੇ ਕੁਝ ਕੰਮ ਕਰਨ, ਜਿਵੇਂ ਕਿ ਸੰਗੀਤ ਅਤੇ ਗੁਰਬਾਣੀ ਸੁਣਨਾ, ਯੋਗਾ ਕਰਨਾ ਅਤੇ ਮੈਡੀਟੇਸ਼ਨ ਕਰਨਾ, ਕਿਤਾਬਾਂ ਅਤੇ ਅਖਬਾਰ ਪੜ੍ਹਨ ਦੀ ਸਲਾਹ ਦਿੱਤੀ। ਉਨ੍ਹਾਂ ਫੋਨ ਰਾਹੀਂ ਜਾਂ ਮਾਸਕ ਪਾ ਕੇ ਦੂਰ ਤੋਂ ਆਪਣੇ ਘਰਦਿੰਆਂ/ਦੋਸਤਾਂ ਨਾਲ ਗੱਲਬਾਤ ਕਰਨ ਲਈ ਵੀ ਕਿਹਾ।
ਡਾ: ਬਿਸ਼ਵ ਮੋਹਨ ਨੇ ਪਲਸ ਆਕਸੀਮੀਟਰ ਰਾਹੀਂ ਆਕਸੀਜ਼ਨ ਦੇ ਪੱਧਰ ਨੂੰ ਮਾਪਣ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜੇ ਕਿਸੇ ਮਰੀਜ਼ ਦਾ ਆਕਸੀਜ਼ਨ ਪੱਧਰ 95 ਪ੍ਰਤੀਸ਼ਤ ਤੋਂ ਹੇਠਾਂ ਪਾਇਆ ਜਾਂਦਾ ਹੈ ਤਾਂ ਤੁਰੰਤ ਆਪਣੇ ਡਾਕਟਰ ਦੀ ਸਲਾਹ ਲੈਣ।
ਉਨ੍ਹਾਂ ਕਿਹਾ ਕਿ ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਲੋਕ ਗੁਬਾਰੇ ਫੁਲਾ ਕੇ ਜਾਂ ਸਪਾਈਰੋਮੀਟਰ ਦੀ ਵਰਤੋਂ ਕਰਕੇ ਫੇਫੜਿਆਂ ਦੀ ਕੁਝ ਕਸਰਤ ਕਰ ਸਕਦੇ ਹਨ, ਜੋ ਫੇਫੜਿਆਂ ਦੀ ਸਮਰੱਥਾ ਵਧਾਉਣ ਵਿਚ ਸਹਾਇਤਾ ਕਰਨਗੇ। ਉਨ੍ਹਾਂ ਸ਼ੂਗਰ ਦੇ ਮਰੀਜਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਸ਼ੂਗਰ ਦੇ ਪੱਧਰ ਦੀ ਨਿਗਰਾਨੀ ਕਰਦੇ ਰਹਿਣ।

-NAV GILL

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button