Breaking NewsD5 specialNewsPoliticsPress ReleasePunjabTop News

ਡਿਊਟੀ ਦੌਰਾਨ ਇਮਾਨਦਾਰੀ ਦਿਖਾਉਣ ਲਈ ਹੈੱਡ ਕਾਂਸਟੇਬਲ ਸਨਮਾਨਿਤ

ਏ.ਡੀ.ਜੀ.ਪੀ. ਏ.ਐਸ. ਰਾਏ ਨੇ ਰਿਸਵਤ ਦੀ ਪੇਸਕਸ ਠੁਕਰਾਉਣ ਲਈ ਟ੍ਰੈਫਿਕ ਵਿੰਗ ਮਾਨਸਾ ਵਿਖੇ ਤਾਇਨਾਤ ਹੈੱਡ ਕਾਂਸਟੈਬਲ ਦਾ ਕੀਤਾ ਸਨਮਾਨ

ਚੰਡੀਗੜ: ਵਧੀਕ ਡਾਇਰੈਕਟਰ ਜਨਰਲ ਪੁਲਿਸ (ਏ.ਡੀ.ਜੀ.ਪੀ) ਟ੍ਰੈਫਿਕ ਅਮਰਦੀਪ ਸਿੰਘ ਰਾਏ ਨੇ ਵੀਰਵਾਰ ਨੂੰ ਮਾਨਸਾ ਜਿਲਾ ਪੁਲਿਸ ਦੇ ਟ੍ਰੈਫਿਕ ਵਿੰਗ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇੱਕ ਵਿਅਕਤੀ ਵੱਲੋਂ ਦਿੱਤੀ ਰਿਸਵਤ ਦੀ ਪੇਸਕਸ ਨੂੰ ਠੁਕਰਾਉਣ ਲਈ ਪ੍ਰਸੰਸਾ ਪੱਤਰ (ਕਲਾਸ-1) ਪ੍ਰਦਾਨ ਕੀਤਾ।

ਹੁਣ BJP ਦੀ Bhakra Dam ’ਤੇ ਅੱਖ, Khattar ਦਾ ਬਿਆਨ, ਪਿਆ ਪੰਗਾ | D5 Channel Punjabi

ਜਿਕਰਯੋਗ ਹੈ ਕਿ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਦਾ ਇੱਕ ਵੀਡੀਓ, ਜਿਸ ਵਿੱਚ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਵੱਲੋਂ ਚਲਾਨ ਨਾ ਕੱਟੇ ਜਾਣ ਬਦਲੇ 200 ਰੁਪਏ ਦੀ ਰਿਸਵਤ ਦੀ ਪੇਸਕਸ ਨੂੰ ਠੁਕਰਾਉਂਦੇ ਹੋਏ ਨਜਰ ਆ ਰਿਹਾ ਸੀ, ਸੋਸਲ ਮੀਡੀਆ ’ਤੇ ਵਾਇਰਲ ਹੋਇਆ ਸੀ। ਜਿਸ ਵਿੱਚ ਗੁਰਪ੍ਰੀਤ ਰਿਸਵਤ ਦੀ ਪੇਸਕਸ ਨੂੰ ਠੁਕਰਾਉਂਦੇ ਹੋਏ ਆਪਣੇ ਸੀਨੀਅਰ ਨੂੰ ਕਹਿ ਰਿਹਾ ਹੈ “ਜਨਾਬ, ਇਹਦੀ (ਟ੍ਰੈਫਿਕ ਦੀ ਉਲੰਘਣਾ ਕਰਨ ਵਾਲੇ ਦੀ) ਵੀਡੀਓ ਬਣਾਓ, ਦੇਖੋ ਉਹ ਮੈਨੂੰ 200 ਰੁਪਏ ਰਿਸਵਤ ਦੇਣ ਦੀ ਕੋਸਿਸ ਕਰ ਰਿਹਾ ਹੈ।

ਬਾਦਲਾਂ ਖ਼ਿਲਾਫ਼ ਮੋਦੀ ਕਰੇਗਾ ਵੱਡੀ ਕਾਰਵਾਈ? ਭਗਵੰਤ ਮਾਨ ਨੇ ਕਸਿਆ ਸੰਕਜ਼ਾ, ਥਾਂ-ਥਾਂ ਲਗਾਏ ਸੀਸੀਟੀਵੀ ਕੈਮਰੇ

ਅਸੀਂ ਇਹ ਵੀਡੀਓ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਏ ਗਰੁੱਪ ‘ਚ ਭੇਜਾਂਗੇ ਤਾਂ ਜੋ ਉਹਨਾਂ ਨੂੰ ਦਿਖਾ ਸਕੀਏ ਕਿ ਕਿਵੇਂ ਲੋਕ ਪੁਲਿਸ ਨੂੰ ਜਬਰਦਸਤੀ ਰਿਸਵਤ ਦੇਣ ਦੀ ਕੋਸਿਸ ਕਰ ਰਹੇ ਨੇ”। ਏ.ਡੀ.ਜੀ.ਪੀ. ਰਾਏ ਨੇ ਕਿਹਾ ਕਿ ਵਾਇਰਲ ਵੀਡੀਓ ਜਿਸ ਵਿੱਚ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਨੇ ਆਪਣੀ ਡਿਊਟੀ ਪ੍ਰਤੀ ਸਮਰਪਣ ਅਤੇ ਇਮਾਨਦਾਰੀ ਦਿਖਾਈ ਹੈ, ਦਾ ਨੋਟਿਸ ਲੈਂਦਿਆਂ ਉਨਾਂ ਨੇ ਗੁਰਪ੍ਰੀਤ ਦੇ ਨੇਕ ਕਾਰਜ ਅਤੇ ਸੁਹਿਰਦ ਭਾਵਨਾ ਨੂੰ ਸਨਮਾਨ ਅਤੇ ਹੌਸਲਾ-ਅਫਸਾਈ ਦੇਣ ਦਾ ਫੈਸਲਾ ਕੀਤਾ ਹੈ।

SGPC ਪ੍ਰਧਾਨ ਦਾ ਸਰਕਾਰ ਨੂੰ ਕੋਰਾ ਜਵਾਬ, ਸਾਹਮਣੇ ਤੋਂ ਕੀਤੇ ਵੱਡੇ ਸਵਾਲ D5 Channel Punjabi

ਉਨਾਂ ਨੇ ਪੁਲਿਸ ਕਰਮੀ ਨੂੰ ਸੁੱਭਕਾਮਨਾਵਾਂ ਵੀ ਦਿੱਤੀਆਂ ਅਤੇ ਭਵਿੱਖ ਵਿੱਚ ਵੀ ਆਪਣੀ ਡਿਊਟੀ ਹਮੇਸਾ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button