Breaking NewsD5 specialNewsPress ReleasePunjabTop News

ਠੇਕਾ ਮੁਲਾਜਮ ਸੰਘਰਸ਼ ਮੋਰਚੇ ਵਲੋਂ 17 ਅਤੇ 19 ਦਸੰਬਰ ਨੂੰ ਦੋ ਥਾਵਾਂ ’ਤੇ ਨੈਸ਼ਨਲ ਹਾਈਏ ਜਾਮ ਕੀਤੇ ਜਾਣਗੇ – ਮੋਰਚਾ ਆਗੂ

ਠੇਕਾ ਕਾਮਿਆਂ ਨੂੰ ਪੰਜਾਬ ਸਰਕਾਰ ਦੀਆਂ ਧੋਖੇ ਭਰੀਆਂ ਚਾਲਾਂ ਤੋਂ ਸੁਚੇਤ ਰਹਿ ਕੇ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਖਣ ਦਾ ਸੱਦਾ

ਖੰਨਾ: ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ Varinder Singh Momi, Jagroop Singh, Gurwinder Singh Pannu, Sher Singh Pannu, Balihar Singh Kataria, Varinder Singh, Mahinder Singh Ropar, Jaspreet Singh Gagan, Surinder Singh, Sawaranjeet Kaur, Pawandeep Singh ਨੇ ਕਿਹਾ ਕਿ ਬੀਤੇ ਦਿਨ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵਲੋਂ ਉਲੀਕੇ ਸੰਘਰਸ਼ ਪ੍ਰੋਗਰਾਮ ਨੂੰ ਜਬਰ ਦੇ ਜ਼ੋਰ ਖਿਡਾਉਣ ਲਈ ਪੰਜਾਬ ਸਰਕਾਰ ਦੀ ਸ਼ਹਿ ’ਤੇ ਫਾਜਿਲਕਾ, ਜੀਰਾ, ਮਾਨਸਾ, ਆਨੰਦਪੁਰ ਸਾਹਿਬ, ਤਪਾ ਅਤੇ ਰੋਪੜ ਵਿਚ ਪੰਜਾਬ ਸਰਕਾਰ ਦੀ ਸ਼ਹਿ ’ਤੇ Police ਅਧਿਕਾਰੀਆਂ ਵਲੋਂ ਕੀਤੇ ਗਏ ਅੰਨ੍ਹਾ ਤਸ਼ੱਦਦ ਦੇ ਵਿਰੋਧ ’ਚ ਸ਼ਨੀਵਾਰ ਨੂੰ ਪੰਜਾਬ ਭਰ ਦੇ ਇਨਸਾਫ਼ਪਸੰਦ ਲੋਕਾਂ ਵਲੋਂ ਉਨ੍ਹਾਂ ਅਫਸਰਾਂ ਖਿਲਾਫ ਜੋ ਅਨੁਸ਼ਾਸਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ, ਇਸ ਵਿਰੋਧ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਕੁਝ ਅਧਿਕਾਰੀਆਂ ਦੀ ਮਾਨਸਾ ’ਚ ਹੋਏ ਲਾਠੀਚਾਰਜ ਦੀ ਪੜਤਾਲ ਕਰਕੇ ਇਕ ਹਫਤੇ ਦੇ ਅੰਦਰ ਇਸ ਮਾਮਲੇ ਦੀ ਸਰਕਾਰ ਨੂੰ ਰਿਪੋਰਟ ਭੇਜਣ ਲਈ ਇਕ ਪੱਤਰ ਜਾਰੀ ਕੀਤਾ ਗਿਆ ਹੈ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਸਰਕਾਰ ਦੀ ਇਸ ਕਾਰਵਾਈ ਨੂੰ ਲੋਕ ਰੋਹ ’ਤੇ ਠੰਡਾ ਕਰਨ ਅਤੇ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾ ਕੇ, ਇਨ੍ਹਾਂ ਜਾਬਰ ਅਧਿਕਾਰੀਆਂ ਨੂੰ ਬਚਾਉਣ ਦੀ ਸਾਜਿਸ਼ ਕਰਾਰ ਦਿੱਤਾ ਗਿਆ।

ਦਿੱਲੀ ਦੇ ਮੰਤਰੀ ਹਿਲਾਤੀ ਪੰਜਾਬ ਦੀ ਸਿਆਸਤ, ਕੇਜਰੀਵਾਲ ਕਰਤਾ ਖੁਸ਼

ਉਨ੍ਹਾਂ ਕਿਾ ਕਿ ਜਦੋਂ ਤੱਕ ਇਹ ਅਧਿਕਾਰੀ ਆਪਣੀਆਂ ਡਿਊਟੀਆਂ ਤੇ ਤਾਇਨਾਤ ਹਨ ਉਸ ਸਮੇਂ ਤੱਕ ਠੀਕ ਪੜਤਾਲ ਦੀ ਆਸ ਕਰਨਾ ਬਿਲਕੁਲ ਵੀ ਠੀਕ ਨਹੀਂ ਹੋਵੇਗਾ। ਦੂਸਰੇ ਨੰਬਰ ਤੇ ਆਨੰਦਪੁਰ ਸਾਹਿਬ ਅਤੇ ਰੋਪੜ ਵਿਚ ਜਿਸ Police ਅਧਿਕਾਰੀ ਵਲੋਂ ਪੁਰਅਮਨ ਵਿਰੋਧ ਕਰਦੇ ਠੇਕਾ ਕਾਮਿਆਂ ਦੀਆਂ ਦਸਤਾਰਾਂ ਲਾਹੀਆਂ ਗਈਆਂ ਹਨ, ਉਸਨੂੰ ਇਸ ਰਸਮੀ ਇਨਕੁਆਰੀ ਤੋਂ ਹੀ ਬਾਹਰ ਕੱਢ ਦਿੱਤਾ ਗਿਆ ਹੈ। ਮੋਰਚੇ ਦੇ ਆਗੂਆਂ ਵੱਲੋਂ ਕਿਹਾ ਕਿ ਬਿਨਾਂ ਸ਼ੱਕ ਇਹ ਰਸਮੀ ਇਨਕੁਆਰੀ ਠੇਕਾ ਕਾਮਿਆਂ ਅਤੇ ਹੋਰ ਇਨਸਾਫ ਪਸੰਦ ਲੋਕਾਂ ਵਲੋਂ ਪੁਲਸੀਆ ਜਬਰ ਖਿਲਾਫ ਉਠੇ ਰੋਹ ਦੀ ਅੰਸ਼ਕ ਜਿੱਤ ਹੈ ਪਰ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਲਈ ਸਾਡਾ ਸੰਘਰਸ਼ ਅਜੇ ਜਾਰੀ ਰਹੇਗਾ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਮੰਗ ਹੈ ਕਿ ਮੁੱਖ ਮੰਤਰੀ ਪੰਜਾਬ ਦੀ ਸਕਿਓਰਿਟੀ ’ਚ ਤਾਇਨਾਤ ਡੀ.ਐੱਸ.ਪੀ. ਨੂੰ ਅਹੁਦੇ ਤੋਂ ਮੁਅੱਤਲ ਕਰਕੇ ਪੜਤਾਲ ਕਰਵਾਈ ਜਾਵੇ ਉੱਥੇ ਇਸਦੀ ਬਣਦੀ ਸਜ਼ਾ ਉਸ ਨੂੰ ਦਿੱਤੀ ਜਾਵੇ। ਦੂਸਰੇ ਪਾਸੇ ਆਨੰਦਪੁਰ ਸਾਹਿਬ ਵਿਚ ਤਾਇਨਾਤ ਡੀ.ਐੱਸ.ਪੀ., ਜਿਸ ਨੂੰ ਇਸ ਰਸਮੀ ਇਨਕੁਆਰੀ ਤੋਂ ਵੀ ਮੁਕਤ ਕਰ ਦਿੱਤਾ ਗਿਆ ਹੈ। ਉਸ ਨੂੰ ਵੀ ਅਹੁਦੇ ਤੋਂ ਮੁਅੱਤਲ ਕਰਕੇ ਦਸਤਾਰਾਂ ਦੀ ਬੇਅਦਬੀ ਕਰਨ, ਨਾਜਾਇਜ਼ ਕੁੱਟਮਾਰ ਕਰਨ ਲਈ ਇਕ ਇਨਕੁਆਰੀ ਨਿਸ਼ਚਿਤ ਕਰਕੇ ਉਸ ਨੂੰ ਵੀ ਬਣਦੀ ਸਜਾ ਦਿੱਤੀ ਜਾਵੇ।

ਦਿੱਲੀ ਦੇ ਮੰਤਰੀ ਹਿਲਾਤੀ ਪੰਜਾਬ ਦੀ ਸਿਆਸਤ, ਕੇਜਰੀਵਾਲ ਕਰਤਾ ਖੁਸ਼

ਸ਼ਨੀਵਾਰ ਨੂੰ ਬਠਿੰਡਾ ’ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਫੇਰੀ ਦੌਰਾਨ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ’ਤੇ ਪੂਰ ਅਮਨ ਵਿਰੋਧ ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜਮਾਂ ਨੂੰ Police ਨੇ ਜਿਥੇ ਥਾਣਿਆ ਅੰਦਰ ਬੰਦ ਕਰ ਦਿੱਤਾ ਉਥੇ ਹੀ ਤਸ਼ੱਦਦ ਵੀ ਕੀਤਾ ਗਿਆ ਹੈ ਪਰ ਲੋਕਾਂ ਦੇ ਰੋਹ ਨੂੰ ਵੇਖਦੇ ਹੋਏ Police ਨੂੰ ਠੇਕਾ ਕਾਮਿਆਂ ਨੂੰ ਰਿਹਾਅ ਕਰਨ ਲਈ ਮਜਬੂਰ ਹੋਣਾ ਪਿਆ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਕਾਮਿਆਂ ਨੂੰ ਇਕ ਜ਼ੋਰਦਾਰ ਅਪੀਲ ’ਚ ਕਿਹਾ ਕਿ ਉਹ ਕਾਂਗਰਸ ਹਕੂਮਤ ਨਾਲ ਸਬੰਧਤ ਵਿਧਾਇਕ, ਐਮ.ਪੀ., ਮੰਤਰੀਆਂ ਅਤੇ ਮੁੱਖ ਮੰਤਰੀ ਦੇ ਫੀਲਡ ’ਚ ਜਾਣ ਤੇ ਤਹਿ ਸਵਾਲਾਂ ਦੇ ਜਵਾਬਾਂ ਦੀ ਮੰਗ ਕਰਨ। ਇਸਦੇ ਨਾਲ ਹੀ ਮਿਤੀ 17-12-2021 ਨੂੰ ਖੰਨਾ ਵਿਖੇ Amritsar-ਦਿੱਲੀ ਨੈਸ਼ਨਲ ਹਾਈਵੇ ਅਤੇ 19-12-2021 ਨੂੰ ਬਠਿੰਡਾ-ਚੰਡੀਗੜ ਨੈਸ਼ਨਲ ਹਾਈਵੇ ਜਾਮ ਕਰਨ ਦੇ ਸੱਦੇ ਨੂੰ ਸਫਲ ਕਰਨ ਲਈ ਦਿ੍ਰੜ੍ਹਤਾ ਨਾਲ ਜੁਟ ਜਾਣ ਅਤੇ ਪਰਿਵਾਰਾਂ ਅਤੇ ਬੱਚਿਆ ਸਣੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਜਨਤਕ ਸਹਿਯੋਗ ਹਾਸਲ ਕਰਨ ਲਈ ਇਨ੍ਹਾਂ ਖੇਤਰਾਂ ’ਚ ਝੰਡਾ ਮਾਰਚ ਕੀਤਾ ਜਾਵੇ। ਇਸ ਸੰਘਰਸ਼ ਵਿਚ ਪਰਿਵਾਰਾਂ ਸਮੇਤ ਬੱਚਾ ਬੱਚਾ ਝੋਕ ਦਿੱਤਾ ਜਾਵੇ। ਪੰਜਾਬ ਸਰਕਾਰ ਨੂੰ ਠੇਕਾ ਮੁਲਾਜਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਵਾਨ ਕਰਨ ਲਈ ਮਜਬੂਰ ਕੀਤਾ ਜਾਵੇ। ਅੰਤ ਵਿਚ ਸੂਬਾਈ ਆਗੂਆਂ ਨੇ Channi ਸਰਕਾਰ ਨੂੰ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਗਿਆ ਕਿ ਉਹ ਇਸ ਭਰਮ ਦਾ ਤਿਆਗ ਕਰਕੇ ਵੱਖ ਵੱਖ ਕੈਟਾਗਿਰੀਆਂ ਜਿਵੇਂ ਕਿ ਆਊਟਸੋਰਸ, ਇਨਲਿਸਟਮੈਂਟ, ਠੇਕੇਦਾਰਾਂ ਅਤੇ ਕੇਂਦਰੀ ਸਕੀਮਾਂ ਤਹਿਤ ਕੰਮ ਕਰਦੇ ਸਮੂਹ ਠੇਕਾ ਮੁਲਾਜਮਾਂ ਲਈ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਦੇ ਨਿਯਮ ਲਾਗੂ ਕੀਤੇ ਜਾਣ। ਨਹੀਂ ਤੱਕ ਚੋਣ ਜਾਬਤਾ ਲੱਗਣ ਦੇ ਬਾਵਜੂਦ ਵੀ ਕਾਂਗਰਸ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦਾ ਸਿਲਸਿਲਾ ਨਿਰੰਤਰ ਜਾਰੀ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button