ਟੈਕਸ ਚੋਰੀ ‘ਤੇ Sonu Sood ਦਾ ਵੱਡਾ ਬਿਆਨ, ‘ਦੋ ਪਾਰਟੀਆਂ ਨੇ ਆਫਰ ਕੀਤੀ ਸੀ ਰਾਜ ਸਭਾ ਦੀ ਸੀਟ’
ਮੁੰਬਈ : ਬਾਲੀਵੁਡ ਅਦਾਕਾਰ ਸੋਨੂੰ ਸੂਦ ਇਨੀਂ ਦਿਨੀਂ ਟੈਕਸ ਚੋਰੀ ਦੇ ਆਰੋਪਾਂ ‘ਚ ਘਿਰੇ ਹੋਏ ਹਨ। ਦੱਸ ਦਈਏ ਕਿ ਆਈਟੀ ਦੇ ਅਧਿਕਾਰੀਆਂ ਨੇ ਸੋਨੂੰ ‘ਤੇ 20 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਇਲਜ਼ਾਮ ਲਗਾਇਆ ਹੈ। ਉਥੇ ਹੀ ਹੁਣ ਇਸ ਮਾਮਲੇ ‘ਤੇ ਸੋਨੂੰ ਸੂਦ ਨੇ ਆਪਣੀ ਚੁੱਪੀ ਤੋੜੀ ਹੈ। ਹਾਲ ਹੀ ‘ਚ ਦਿੱਤੇ ਇੱਕ ਇੰਟਰਵਿਊ ‘ਚ ਸੋਨੂੰ ਨੇ ਕਿਹਾ ਕਿ, ਮੈਂ ਕਦੇ ਕੁਝ ਗਲਤ ਨਹੀਂ ਕੀਤਾ, ਮੈਨੂੰ ਦੋ ਵਾਰ ਰਾਜ ਸਭਾ ਸੀਟ ਦਾ ਆਫਰ ਵੀ ਮਿਲ ਚੁੱਕਿਆ ਹੈ।
ਸਰਕਾਰੀ ਬਾਬੂਆਂ ਨੇ ਮੁੱਖ ਮੰਤਰੀ ਦੇ ਆਦੇਸ਼ਾਂ ਦੀਆਂ ਉੱਡਾਈਆਂ ਧੱਜੀਆਂ D5 Channel Punjabi
ਮੈਂ ਸਾਰੇ ਪ੍ਰਸ਼ਨਾਂ ਦੇ ਦਿੱਤੇ ਸਹੀ ਉੱਤਰ
ਇਸ ਮੁੱਦੇ ‘ਤੇ ਸੋਨੂੰ ਸੂਦ ਨੇ ਇੱਕ ਨਿੱਜੀ ਚੈੱਨਲ ਨੂੰ ਦਿੱਤੀ ਇੰਟਰਵਿਊ ‘ਚ ਖੁੱਲ੍ਹ ਕੇ ਗੱਲਬਾਤ ਕੀਤੀ। ਇੰਟਰਵਿਊ ‘ਚ ਸੋਨੂੰ ਸੂਦ ਨੇ ਕਿਹਾ ਕਿ, ”ਮੈਂ ਕੋਈ ਕਾਨੂੰਨ ਨਹੀਂ ਤੋੜਿਆ ਹੈ। ਫਿਰ ਵੀ ਟੈਕਸ ਅਧਿਕਾਰੀਆਂ ਨੇ ਲਗਾਤਾਰ 4 ਦਿਨ ਮੇਰੇ ਤੋਂ ਪੁੱਛਗਿੱਛ ਕੀਤੀ ਹੈ। ਪੁੱਛਗਿੱਛ ਦੌਰਾਨ ਉਨ੍ਹਾਂ ਜੋ ਵੀ ਪ੍ਰਸ਼ਨ ਪੁੱਛੇ, ਮੈਂ ਉਨ੍ਹਾਂ ਨੂੰ ਸਹੀ ਉੱਤਰ ਦਿੱਤੇ, ਮੈਂ ਉਨ੍ਹਾਂ ਨੂੰ ਉਹ ਕਾਗਜ਼ ਦਿੱਤੇ, ਜੋ ਉਹ ਚਾਹੁੰਦੇ ਸਨ।”
ਰਾਵਤ ਦਾ ਭਾਜਪਾ ‘ਤੇ ਵਾਰ ! ਸਿੱਧੂ ਦੇ ਹੱਕ ‘ਚ ਵੱਡਾ ਬਿਆਨ ! D5 Channel Punjabi
ਦੋ ਵਾਰ ਮਿਲੀ ਰਾਜ ਸਭਾ ਸੀਟ ਦੀ ਪੇਸ਼ਕਸ਼
ਉਨ੍ਹਾਂ ਅੱਗੇ ਦੱਸਿਆ ਕਿ, ”ਮੈਨੂੰ ਦੋ ਪਾਰਟੀਆਂ ਵੱਲੋਂ ਰਾਜ ਸਭਾ ਸੀਟ ਦੀ ਪੇਸ਼ਕਸ਼ ਮਿਲੀ ਹੈ ਪਰ ਮੈਂ ਇਸ ਨੂੰ ਠੁਕਰਾ ਦਿੱਤਾ। ਸੋਨੂੰ ਸੂਦ ਨੇ ਇਹ ਵੀ ਕਿਹਾ ਹੈ, ”ਮੈਂ ਆਪਣਾ ਕੰਮ ਕੀਤਾ, ਉਨ੍ਹਾਂ ਆਪਣਾ ਕੰਮ ਕੀਤਾ। ਉਨ੍ਹਾਂ ਜੋ ਵੀ ਪ੍ਰਸ਼ਨ ਕੀਤੇ, ਅਸੀਂ ਉਨ੍ਹਾਂ ‘ਚੋਂ ਹਰੇਕ ਦੇ ਪੂਰੇ ਕਾਗਜ਼ਾਂ ਨਾਲ ਉੱਤਰ ਦਿੱਤੇ ਅਤੇ ਇਹ ਮੇਰਾ ਫਰਜ਼ ਵੀ ਹੈ।”
Live : ਭਾਰਤ ਬੰਦ ਤੋਂ ਪਹਿਲਾਂ ਰਾਜੇਵਾਲ ਦਾ ਵੱਡਾ ਐਲਾਨ, ਅੰਦੋਲਨ ‘ਚ ਨਵਾਂ ਮੋੜ !
ਸੋਨੂੰ ਸੂਦ ਨੇ ਰਾਜਨੀਤੀ ਦੇ ਸਵਾਲ ‘ਤੇ ਸ਼ਰੇਆਮ ਆਖੀਆਂ ਇਹ ਗੱਲਾਂ
ਇਨ੍ਹਾਂ ਪਿੱਛੇ ‘ਸਿਆਸੀ ਮਨੋਰਥ’ ਹੋਣ ਦੇ ਸਵਾਲ ‘ਤੇ ਸੋਨੂੰ ਸੂਦ ਨੇ ਕਿਹਾ, ”ਮੈਂ ਅਜੇ ਕਿਸੇ ਸਿੱਟੇ ‘ਤੇ ਨਹੀਂ ਪਹੁੰਚਿਆ ਹਾਂ ਅਤੇ ਮੈਂ ਸਿੱਖਿਆ ‘ਤੇ ਕੰਮ ਕਰ ਰਿਹਾ ਹਾਂ। ਮੈਂ ਖੁੱਲ੍ਹੀ ਸੋਚ ਵਾਲਾ ਹਾਂ। ਜਦੋਂ ਵੀ ਕੋਈ ਰਾਜ ਮੈਨੂੰ ਬੁਲਾਏਗਾ, ਮੈਂ ਉਨ੍ਹਾਂ ਦੀ ਮਦਦ ਜ਼ਰੂਰ ਕਰਾਂਗਾ। ਸੋਨੂੰ ਨੇ ਦੱਸਿਆ ਕਿ ਜੋ ਕੁਝ ਹੋਇਆ ਹੈ ਮੈਂ ਉਸ ਤੋਂ ਬਿਲਕੁਲ ਵੀ ਪ੍ਰੇਸ਼ਾਨ ਨਹੀਂ ਹੋਵਾਂਗਾ ਤੇ ਨਾ ਹੀ ਮੈਂ ਰੁਕਣ ਵਾਲਾ ਹਾਂ, ਕੰਮ ਜਾਰੀ ਰਹੇਗਾ। ਅਜੇ ਮੀਲ ਦੂਰ ਜਾਣਾ ਹੈ ਤੇ ਮੈਂ ਲੋਕਾਂ ਦੀ ਮਦਦ ਲਈ ਦਿਨ ਰਾਤ ਮਿਹਨਤ ਕਰਦਾ ਰਹਾਂਗਾ।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.