ਟੀਵੀ ਅਦਾਕਾਰਾ ਸ਼ਰਾਵਣੀ ਨੇ ਕੀਤਾ ਸੁਸਾਇਡ, ਪਰਿਵਾਰ ਨੇ ਬੁਆਏਫ੍ਰੈਂਡ ‘ਤੇ ਲਗਾਇਆ ਪ੍ਰੇਸ਼ਾਨੀ ਦਾ ਇਲਜ਼ਾਮ
ਮੁੰਬਈ : 2020 ਸਾਲ ਫਿਲਮ ਅਤੇ ਟੀਵੀ ਸਿਤਾਰਿਆਂ ਲਈ ਕਾਲ ਸਾਬਤ ਹੁੰਦਾ ਜਾ ਰਿਹਾ ਹੈ। ਸਾਲ 2020 ਦੀ ਸ਼ੁਰੂਆਤ ‘ਚ ਕਈ ਸਿਤਾਰਿਆਂ ਦਾ ਕਦੇ ਕੋਰੋਨਾ ਦੇ ਚੱਲਦਿਆਂ ਦੇਹਾਂਤ ਹੋ ਗਿਆ ਤੇ ਕਿਸੇ ਦਾ ਹਾਦਸੇ ‘ਚ ਤਾਂ ਕਿਸੇ ਨੇ ਆਪਣੇ ਆਪ ਹੀ ਆਪਣੀ ਜਾਨ ਦੇ ਦਿੱਤੀ। ਹਾਲ ਹੀ ‘ਚ ਟੀਵੀ ਜਗਤ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਤੇਲਗੂ ਟੀਵੀ ਅਦਾਕਾਰਾ ਸ਼ਰਾਵਣੀ ਕੋਂਡਾਪੱਲੀ ਨੇ ਆਤਮਹੱਤਿਆ ਕਰ ਲਈ ਹੈ। ਉਨ੍ਹਾਂ ਦੇ ਦੇਹਾਂਤ ਨਾਲ ਸਿਤਾਰਿਆਂ ‘ਚ ਸੋਗ ਹੈ।
ਜੀ! ਬਾਜਵਾ ਨੇ ਖੋਲ੍ਹ ‘ਤੇ ਸੁਮੇਧ ਸੈਣੀ ਦੇ ਅੰਦਰਲੇ ਭੇਦ,ਦੱਸਿਆ ਸੈਣੀ ਨੇ ਕਿਵੇਂ ਢਾਹੇ ‘ਚ ਤਸ਼ੱਦਦ!
ਸ਼ਰਾਵਣੀ ਨੇ ਆਤਮਹੱਤਿਆ ਕਿਉਂ ਕੀਤੀ ਇਸਦੇ ਕਾਰਨ ਦਾ ਅਜੇ ਪਤਾ ਨਹੀ ਲੱਗ ਸਕਿਆ। ਅਦਾਕਾਰ ਦੇ ਸੁਸਾਇਡ ਦੀ ਖਬਰ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਦਾਕਾਰ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਬੁਆਏਫ੍ਰੈਂਡ ਦੇਵਰਾਜ ਰੇੱਡੀ ਦੇ ਪ੍ਰੇਸ਼ਾਨ ਕਰਨ ਦੀ ਵਜ੍ਹਾ ਨਾਲ ਸ਼ਰਾਵਣੀ ਨੇ ਆਤਮਹੱਤਿਆ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦੇਵਰਾਜ ਨੇ ਸ਼ਰਾਵਣੀ ਨੂੰ ਪ੍ਰੇਸ਼ਾਨ ਕੀਤਾ, ਜਿਸ ਤੋਂ ਤੰਗ ਆ ਕੇ ਸ਼ਰਾਵਣੀ ਨੇ ਅਜਿਹਾ ਕਦਮ ਚੁੱਕਿਆ ਹੈ।
🔴 Live 🔴 ਖਾਲਿਸਤਾਨੀਆਂ ‘ਤੇ ਸਰਕਾਰ ਦੀ ਵੱਡੀ ਕਾਰਵਾਈ,ਪਾਕਿਸਤਾਨ ਨੇ ਦਿੱਤੀ ਭਾਰਤ ਨੂੰ ਵੱਡੀ ਧਮਕੀ
ਦੱਸ ਦਈਏ ਕਿ ਸ਼ਰਾਵਣੀ ਨੇ ਮੰਗਲਵਾਰ ਰਾਤ 10 ਵਜੇ ਦੇ ਕਰੀਬ ਸੁਸਾਇਡ ਕੀਤਾ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ। ਅਦਾਕਾਰਾ ਦੇ ਪਰਿਵਾਰ ਨੇ ਦੇਵਰਾਜ ਰੇੱਡੀ ਦੇ ਖਿਲਾਫ ਐਪਸਰਨਗਰ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਕੰਮ ਦੀ ਗੱਲ ਕਰੀਏ ਤਾਂ ਸ਼ਰਾਵਣੀ ਪਿਛਲੇ 8 ਸਾਲਾਂ ਤੋਂ ਟੀਵੀ ਸੀਰੀਅਲਸ ‘ਚ ਕੰਮ ਕਰ ਰਹੀ ਹੈ। ਅਦਾਕਾਰਾ ‘ਮੌਨਰਾਗਮ’ ਅਤੇ ‘ਮਾਨਸੁ ਮਮਤਾ’ ਜਿਹੇ ਕਈ ਧਾਰਾਵਾਹਿਕ ‘ਚ ਨਜ਼ਰ ਆ ਚੁੱਕੀ ਹੈ। ਇਨੀਂ ਦਿਨੀਂ ਸ਼ਰਾਵਣੀ ‘ਮਨਸੂ ਮਮਤਾ’ ਸੀਰੀਅਲ ‘ਚ ਨਜ਼ਰ ਆ ਰਹੀ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.