ਟਰੈਕਟਰ ਮਾਰਚ ‘ਤੇ Tweet ਕਰ ਸਿੱਧੂ ਨੇ ਕੇਂਦਰ ਸਰਕਾਰ ‘ਤੇ ਸਾਧਿਆ ਨਿਸ਼ਾਨਾ
ਜਲੰਧਰ : ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਨੂੰ ਲੈ ਕੇ ਡਟੇ ਕਿਸਾਨਾਂ ਦਾ ਰੋਸ਼ ਵਧਦਾ ਜਾ ਰਿਹਾ ਹੈ। ਇਸ ਤੇ ਕਿਸਾਨਾਂ ਵੱਲੋਂ ਕੱਢੇ ਗਏ ਟਰੈਕਟਰ ਮਾਰਚ ‘ਤੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਕੱਲ੍ਹ ਸ਼ਾਮ ਨੂੰ 6:30 ਵਜੇ ਦੇ ਕਰੀਬ ਕੀਤੇ ਗਏ ਇਸ ਟਵੀਟ ‘ਤੇ ਵੱਡੀ ਤਦਾਦ ‘ਚ ਰੀ – ਟਵੀਟ ਹੋਇਆ ਹੈ ਅਤੇ ਲੋਕਾਂ ਨੇ ਸਿੱਧੂ ਦੇ ਟਵੀਟ ਨੂੰ ਪਸੰਦ ਕੀਤਾ ਹੈ। ਲੋਕਾਂ ਨੇ ਕਿਹਾ ਕਿ ਆਪਣੇ ਅਧਿਕਾਰਾਂ ਨੂੰ ਵਾਪਸ ਪਾਉਣ ਲਈ ਵਿਰੋਧ ਕਰਨਾ ਗਲਤ ਨਹੀਂ ਹੈ।
BIG NEWSਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨਾਲ Exclusive Interview,ਕੇਂਦਰ ਨਾਲ ਮੀਟਿੰਗ ‘ਤੇ ਵੱਡੇ ਖੁਲਾਸੇ
ਉਥੇ ਹੀ ਅਤੁਲ ਪਾਂਡੇ ਨੇ ਇਸ ‘ਤੇ ਰੀ – ਟਵੀਟ ਕੀਤਾ – ਸ਼ਾਸਤਰ ‘ਚ ਲਿਖਿਆ ਹੈ ਕਿ ਤਲਵਾਰ ਆਤਮਰੱਖਿਆ ਲਈ ਹੈ ਨਾ ਕਿ ਸਿਰਫ ਜਾਨ ਲੈਣ ਦੇ ਲਈ। ਟਰੈਕਟਰ ਖੇਤਾਂ ਲਈਆਂ ਹਨ ਪਰ ਜ਼ਰੂਰਤ ਪੈਣ ‘ਤੇ ਐਂਬੂਲੈਂਸਾਂ ਅਤੇ ਟੈਂਕਰ ਦੋਵੇਂ ਭੰਨ ਸਕਦੇ ਹਨ। ਠੀਕ ਗੱਲ ‘ਤੇ ਨਾਲ ਅਤੇ ਗਲਤ ‘ਤੇ ਵਿਰੋਧ ਹੋਣਾ ਸਹੀ ਹੈ। ਉਥੇ ਹੀ ਘਨਸ਼ਿਆਮ ਲਿਖਦੇ ਹਨ ਕਿ ਟਿਕਰੀ ਬਾਰਡਰ ਤੋਂ ਸਿੰਘੂ ਬਾਰਡਰ ਦੇ ਵੱਲ ਹਜ਼ਾਰਾਂ ਕਿਸਾਨਾਂ ਦਾ ਕਾਫਿਲਾ ਚਲਿਆ ਹੈ। ਜਦੋਂ ਖੇਤਾਂ ‘ਚ ਤੁਰਦੇ ਹਾਂ ਤਾਂ ਸੋਨਾ ਉਗਦਾ ਹੈ, ਜਦੋਂ ਸੜਕਾਂ ‘ਤੇ ਤੁਰਦੇ ਹਾਂ ਤਾਂ ਦਿੱਲੀ ਦਾ ਤਖਤ ਹਿਲਾਉਂਦੇ ਹਾਂ। ਜੈ ਕਿਸਾਨ। ਸਿੱਧੂ ਦੇ ਇਸ ਟਵੀਟ ‘ਤੇ ਲੋਕਾਂ ਨੇ ਟਰੈਕਟਰ ਮਾਰਚ ਦੀ ਫੋਟੋ ਵੀ ਸ਼ੇਅਰ ਕੀਤੀ ਹੈ ਜਿਸ ‘ਚ ਸੜਕਾਂ ‘ਤੇ ਲੰਬਾ ਮਾਰਚ ਦਿਖਾਈ ਦੇ ਰਿਹਾ ਹੈ। ਕਈ ਤਾਂ ਲਿਖਦੇ ਹਨ ਕਿ ਸਰਕਾਰ ਦਾ ਦਿਲ ਬਹੁਤ ਵੱਡਾ ਹੈ। 26 ਜਨਵਰੀ ਨੂੰ ਕਿਸਾਨ ਮੁੱਖ ਤਾਰੀਕ ਬਣਾ ਦੇਣ।
🔴LIVE| ਸੁਪਰੀਮ ਕੋਰਟ ਦਾ ਕੇਂਦਰ ‘ਤੇ ਵੱਡਾ ਐਕਸ਼ਨ! ਕਿਸਾਨਾਂ ਦੇ ਹੱਕ ‘ਚ ਫੈਸਲਾ,ਮੀਟਿੰਗ ਤੋਂ ਪਹਿਲਾਂ ਮੋਦੀ ਨੂੰ ਝਟਕਾ!
ਸਿੱਧੂ ਦਾ ਟਵੀਟ
ਇਹ ਬਦਕਿਸਮਤੀ ਭਰਿਆ ਹੈ ਕਿ ਖੇਤਾਂ ‘ਚ ਕੰਮ ਕਰਨ ਵਾਲਾ ਟਰੈਕਟਰ ਸੜਕਾਂ ‘ਤੇ ਉੱਤਰ ਆਇਆ ਹੈ ਅਤੇ ਬੈਰੀਕੇਡ ਖਿੱਚ ਰਿਹਾ ਹੈ। ਟਰੈਕਟਰ ਸਾਡੀ ਸਫਲਤਾ ਦਾ ਪ੍ਰਤੀਕ ਹਨ ਜੋ ਕਿ ਹੁਣ ਆਕਰੋਸ਼ ਦੇ ਰੂਪ ‘ਚ ਇੱਕ ਪੱਖ ਲੈਣ ਵਾਲੀ ਸਰਕਾਰ ਦੇ ਖਿਲਾਫ ਚੱਲ ਰਹੇ ਅੰਦੋਲਨ ‘ਚ ਇੰਜਣ ਦਾ ਕੰਮ ਕਰ ਰਿਹਾ ਹੈ। ਅਜਿਹੀ ਸਰਕਾਰ ਜਿਨ੍ਹੇ ਲੋਕਤੰਤਰ ਦੇ ਮੌਲਕ ਬੁਨਿਆਦੀ ਅਧਿਕਾਰਾਂ ਨੂੰ ਕੁਚਲਦੇ ਕੰਮ ਨੂੰ ਪਰਿਭਾਸ਼ਿਤ ਕੀਤਾ ਹੈ। ਹੈਸ਼ ਟੈਗ , ਟਰੈਕਟਰ ਮਾਰਚ ਦਿੱਲੀ।
How unfortunate, the tractor that ploughed the fields, is blocking National Highways, pulling barricades … Our symbol of prosperity is now an engine of resentment against an arbitrary Govt., which crushes basic Fundamental Rights that define Democracy. #TractorMarchDelhi
— Navjot Singh Sidhu (@sherryontopp) January 7, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.