ਜੰਮੂ -ਕਸ਼ਮੀਰ ‘ਚ Black Fungus ਮਹਾਮਾਰੀ ਘੋਸ਼ਿਤ
ਸ਼੍ਰੀਨਗਰ : ਜੰਮੂ – ਕਸ਼ਮੀਰ ਪ੍ਰਸ਼ਾਸਨ ਨੇ ਸੋਮਵਾਰ ਨੂੰ ਬਲੈਕ ਫੰਗਸ ਨੂੰ ਮਹਾਮਾਰੀ ਘੋਸ਼ਿਤ ਕਰ ਦਿੱਤਾ ਹੈ। ਇਸ ਸਬੰਧ ‘ਚ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਨੇ ਮਹਾਮਾਰੀ ਬਿਮਾਰੀ ਐਕਟ,1897 ਦੀ ਧਾਰਾ – 2 ਦੇ ਤਹਿਤ ਅਧਿਸੂਚਨਾ ਜਾਰੀ ਕੀਤੀ। ਇਸ ਤੋਂ ਕੁਝ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬਲੈਕ ਫੰਗਸ ਨੂੰ ਅਧਿਸੂਚਿਤ ਬਿਮਾਰੀ ਘੋਸ਼ਿਤ ਕਰਨ ਦਾ ਨਿਰਦੇਸ਼ ਦਿੱਤਾ ਸੀ।
26 ਮਈ ਦੇ ਐਲਾਨ ਤੋਂ ਪਹਿਲਾਂ ਕਿਸਾਨਾਂ ਨੇ ਕਰਲੀ ਵੱਡੀ ਮੀਟਿੰਗ,ਸਰਕਾਰ ਨੂੰ ਪਾਤੀ ਬਿਪਤਾ
ਅਧਿਸੂਚਨਾ ਦੇ ਅਨੁਸਾਰ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਨੂੰ ਇਸ ਬਿਮਾਰੀ ਦੀ ਜਾਂਚ,ਪਹਿਚਾਣ ਅਤੇ ਇਲਾਜ਼ ਦੇ ਸਬੰਧ ‘ਚ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ, ਭਾਰਤੀ ਕੌਂਸਲ ਆਫ ਮੈਡੀਕਲ ਰਿਸਰਚ ਅਤੇ ਜੰਮੂ – ਕਸ਼ਮੀਰ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.