EntertainmentTop News

ਜੋਤੀ ਨੂਰਾਂ ਦੇ ਪਤੀ ਨੇ ਲਾਈਵ ਆ ਕੇ ਮੰਗੀ ਮੁਆਫ਼ੀ

ਪਟਿਆਲਾ : ਪੰਜਾਬੀ ਫ਼ਿਲਮ ਇੰਡਸਟਰੀ ਤੇ ਬਾਲੀਵੁੱਡ ’ਚ ਨਾਮ ਚਮਕਾਉਣ ਵਾਲੀ ਗਾਇਕਾ ਜੋਤੀ ਨੂਰਾਂ ਵੱਲੋਂ ਆਪਣੇ ਪਤੀ ਤੋਂ ਪ੍ਰੇਸ਼ਾਨ ਹੋ ਪ੍ਰੈੱਸ ਵਾਰਤਾ ਕੀਤੀ ਗਈ ਸੀ। ਹਾਲ ਹੀ ‘ਚ ਨੂਰਾਂ ਦੇ ਪਤੀ ਕੁਨਾਲ ਪਾਸੀ ਸੋਸ਼ਲ ਮੀਡੀਆ ‘ਤੇ ਲਾਈਵ ਆਏ। ਉਨ੍ਹਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਕੁਝ ਹਫਤੇ ਤੋਂ ਮੈਂ, ਜੋਤੀ, ਨੂਰਾਂ ਸਿਸਟਰਜ਼ ਫੈਮਲੀ, ਤੁਸੀਂ ਲੋਕ ਸਭ ਬਹੁਤ ਪਰੇਸ਼ਾਨ ਸੀ ਪਰ ਤੁਹਾਡੀਆਂ ਦੁਆਵਾਂ ਸਦਕਾ ਹੁਣ ਸਭ ਕੁਝ ਠੀਕ ਹੋ ਗਿਆ ਹੈ।

CM Mann ਦਾ ਵੱਡਾ ਐਲਾਨ, ਵਿਰੋਧੀ ਦੰਗ, Akali Dal ਦਾ ਬਾਗੀ ਆਗੂਆਂ ’ਤੇ ਐਕਸ਼ਨ? | D5 Channel Punjabi

ਉਨ੍ਹਾ ਕਿਹਾ ਕਿ ਗੁੱਸੇ ‘ਚ ਬਹੁਤ ਕੁਝ ਬੋਲ ਹੋ ਜਾਂਦਾ ਹੈ, ਬਹੁਤ ਕੁਝ ਕਹਿ ਹੋ ਜਾਂਦਾ, ਅਸੀਂ ਪਤੀ-ਪਤਨੀ ਹਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਤੁਸੀਂ ਲੋਕਾਂ ਨੇ ਨਾ ਮੈਨੂੰ ਟੁੱਟਣ ਦਿੱਤਾ ਅਤੇ ਨਾ ਜੋਤੀ ਨੂੰ ਟੁੱਟਣ ਦਿੱਤਾ, ਤੁਸੀਂ ਸਭ ਨੇ ਸਿਰਫ਼ ਇਕ ਹੀ ਗੱਲ ਕਹੀ ਕਿ ਅਸੀਂ ਤੁਹਾਨੂੰ ਇਕ ਦੇਖਣਾ ਹੈ। ਸਾਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਪ੍ਰਸ਼ੰਸਕ ਸਾਨੂੰ ਇੰਨਾ ਪਿਆਰ ਕਰਦੇ ਹਨ। ਗੱਲਬਾਤ ਦੌਰਾਨ ਜੋਤੀ ਨੂਰਾਂ ਦੇ ਪਤੀ ਨੇ ਮੁਆਫੀ ਵੀ ਮੰਗੀ ਅਤੇ ਕਿਹਾ ਕਿ ਮੈਂ ਅੱਜ ਵੀ ਉਨ੍ਹਾਂ ਦੀ ਦਿਲ ਤੋਂ ਉਡੀਕ ਕਰ ਰਿਹਾ ਹਾਂ, ਮੈਂ ਜੋਤੀ ਨੂੰ ਬਹੁਤ ਪਿਆਰ ਕਰਦਾ ਹਾਂ। ਤੁਹਾਡੀਆਂ ਦੁਆ ਸਕਦਾ ਹੁਣ ਸਭ ਕੁਝ ਠੀਕ ਹੋ ਗਿਆ ਹੈ। ਕੁਨਾਲ ਨੇ ਕਿਹਾ ਕਿ ਬਹੁਤ ਜਲਦ ਪ੍ਰੈੱਸ ਵਾਰਤਾ ਰਾਹੀਂ ਤੁਹਾਡੇ ਸਭ ਦੇ ਰੂ-ਬ-ਰੂ ਹੋਵਾਂਗੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ੰਸਕਾਂ ਨੂੰ ਸਾਡੀ ਕੋਈ ਵੀ ਗੱਲ ਬੁਰੀ ਲੱਗੀ ਹੋਵੇ ਤਾਂ ਉਸ ਲਈ ਅਸੀਂ ਮੁਆਫੀ ਮੰਗਦੇ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button