IndiaInternationalTop News

ਜੈਸ਼ੰਕਰ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਂਡਿਜ ਨਾਲ ਕੀਤੀ ਮੁਲਾਕਾਤ

ਅਰਜਨਟੀਨਾ/ਨਵੀਂ ਦਿੱਲੀ :  ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਂਡਿਜ ਨਾਲ ਮੁਲਾਕਾਤ ਕੀਤੀ ਅਤੇ ਵਪਾਰ ਸਬੰਧਾਂ ਨੂੰ ਜ਼ਿਆਦਾ ਟਿਕਾਊ ਬਣਾਉਣ ਦੇ ਤਰੀਕਿਆਂ ਸਮੇਤ ਰੱਖਿਆ ਅਤੇ ਪ੍ਰਮਾਣੂ ਊਰਜਾ ਦੇ ਖੇਤਰ ਵਿਚ ਦੋ-ਪੱਖੀ ਸਹਿਯੋਗ ਦੀ ਸੰਭਾਵਨਾ ’ਤੇ ਚਰਚਾ ਕੀਤੀ। ਜੈਸ਼ੰਕਰ ਆਪਣੀ ਤਿੰਨ ਲੈਟਿਨ ਅਮਰੀਕੀ ਦੇਸ਼ਾਂ ਦੀ ਪਹਿਲੀ ਅਧਿਕਾਰਕ ਯਾਤਰਾ ਦੇ ਅੰਤਿਮ ਪੜਾਅ ਵਿਚ ਅਰਜਨਟੀਨਾ ਪਹੁੰਚੇ। ਜੈਸ਼ੰਕਰ ਨੇ ਵਿੱਤ ਮੰਤਰੀ ਸਰਜੀਓ ਮੱਸਾ ਨਾਲ ਵੀ ਮੁਲਾਕਾਤ ਕੀਤੀ ਉਨ੍ਹਾਂ ਨਾਲ ਆਰਥਿਕ ਸਹਿਯੋਗ ’ਤੇ ਚਰਚਾ ਕੀਤੀ।

CM Mann Live : Mann ਸਰਕਾਰ ਨੇ ਲੱਖਪਤੀ ਕੀਤੇ ਖਿਡਾਰੀ, ਵਧਾਇਆ ਮਾਣ, ਮਾਪੇ ਹੋਏ ਖੁਸ਼, ਦੇਖੋ ਸਿੱਧਾ Live

ਜੈਸ਼ੰਕਰ ਨੇ ਟਵੀਟ ਕੀਤਾ, ‘ਅਰਜਨਟੀਨਾ ਦੇ ਵਿੱਤ ਮੰਤਰੀ ਸਰਜੀਓ ਮਾਸਾ ਨੂੰ ਮਿਲ ਕੇ ਬਹੁਤ ਚੰਗਾ ਲੱਗਾ। ਸਾਡੇ ਆਰਥਿਕ ਸਹਿਯੋਗ ਨੂੰ ਵਧਾਉਣ ਲਈ ਉਨ੍ਹਾਂ ਦੇ ਸਕਾਰਾਤਮਕ ਨਜ਼ਰੀਏ ਦੀ ਸ਼ਲਾਘਾ ਕਰਦਾ ਹਾਂ।’ ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਂਡੀਜ਼ ਨਾਲ ਮੁਲਾਕਾਤ ਤੋਂ ਬਾਅਦ ਜੈਸ਼ੰਕਰ ਨੇ ਕਿਹਾ, ‘ਮੇਰਾ ਸਵਾਗਤ ਕਰਨ ਲਈ ਰਾਸ਼ਟਰਪਤੀ ਅਲਬਰਟੋ ਫਰਨਾਂਡੀਜ਼ ਦਾ ਧੰਨਵਾਦ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button