ਜੈਕਲੀਨ ਫਰਨਾਂਡੀਜ ਨੇ ਮੁੰਬਈ ਪੁਲਿਸ ਦਾ ਕੀਤਾ ਧੰਨਵਾਦ
ਮੁੰਬਈ : ਅਦਾਕਾਰਾ ਜੈਕਲੀਨ ਫਰਨਾਂਡੀਜ ਨੇ ਐਤਵਾਰ ਨੂੰ ਟਵਿਟਰ ‘ਤੇ ਮੁੰਬਈ ਪੁਲਿਸ ਵੱਲੋਂ ਕੀਤੇ ਗਏ ਕੰਮਾਂ ਦਾ ਧੰਨਵਾਦ ਕੀਤਾ। ਅਦਾਕਾਰਾ ਨੇ ਹਾਲ ਹੀ ‘ਚ ਮੁੰਬਈ ਪੁਲਿਸ ਕਰਮਚਾਰੀਆਂ ਨੂੰ ਰੇਨਕੋਟ ਅਤੇ ਹੋਰ ਸੁਰੱਖਿਆ ਗੇਅਰ ਦਿੱਤੇ ਸਨ। ਉਨ੍ਹਾਂ ਨੇ ਲਿਖਿਆ, ‘‘ਮੈਂ ਮੁੰਬਈ ਪੁਲਿਸ ਨੂੰ ਸਲਾਮ ਕਰਦੀ ਹਾਂ ਕਿ ਉਹ ਹਮੇਸ਼ਾ ਤਿਆਰ ਰਹੇ, ਆਪਣਾ ਕਰਤੱਵ ਨਿਭਾਉਂਦੇ ਰਹੇ। ਬਾਰਿਸ਼ ਆਏ,ਤੂਫਾਨ ਆਏ। ਹਰ ਉਸ ਚੀਜ ਲਈ ਧੰਨਵਾਦ ਜੋ ਤੁਸੀਂ ਸਾਡੇ ਲਈ ਕਰਦੇ ਹੋ। ’’
ਲੱਗ ਗਿਆ ਆਕਸੀਜਨ ਪਲਾਂਟ , ਕੋਰੋਨਾ ਮਰੀਜਾਂ ਲਈ ਨਵੀਂ ਉਮੀਦ ,ਸਰਕਾਰ ਦੀ ਹੋਈ ਬੱਲੇ-ਬੱਲੇ !
ਮੁੰਬਈ ਪੁਲਿਸ ਬਲ ਨੇ ਅਦਾਕਾਰਾ ਨੂੰ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕੀਤਾ । ਟਵਿਟਰ ‘ਤੇ ਅਦਾਕਾਰਾ ਨੇ ਕਿਹਾ, ‘‘ਜਿਵੇਂ – ਜਿਵੇਂ ਜੂਨ ਨਜ਼ਦੀਕ ਹੈ, ਮੁੰਬਈ ਮਾਨਸੂਨ ਲਈ ਤਿਆਰ ਹੋ ਰਿਹਾ ਹੈ – ਅਤੇ ਅਸੀਂ ਵੀ। ਧੰਨਵਾਦ ਐਟਰੇਟ ਅਸਲੀ ਜੈਕਲੀਨ ਅਤੇ ਹੈਸ਼ ਟੈਗ ਯੋਲੋ ਫਾਊਂਡੇਸ਼ਨ ਤੁਹਾਡੇ ਵਡਮੁੱਲੇ ਯੋਗਦਾਨ ਲਈ – ਇਸ ਨਾਲ ਸਾਡੇ ਕਰਮਚਾਰੀਆਂ ਨੂੰ ਮਹਾਮਾਰੀ ਦੇ ਨਾਲ – ਨਾਲ ਮਾਨਸੂਨ ‘ਚ ਵੀ ਸੁਰੱਖਿਅਤ ਰਹਿਣ ‘ਚ ਮਦਦ ਮਿਲੇਗੀ। ਹੈਸ਼ਟੈਗ ਸਟਰਾਂਗਰ ਟੂਗੈਦਰ। ’’
26 ਮਈ ਦੇ ਐਲਾਨ ਤੋਂ ਪਹਿਲਾਂ ਕਿਸਾਨਾਂ ਨੇ ਕਰਲੀ ਵੱਡੀ ਮੀਟਿੰਗ,ਸਰਕਾਰ ਨੂੰ ਪਾਤੀ ਬਿਪਤਾ
ਉਨ੍ਹਾਂ ਨੇ ਯੂ ਓਨਲੀ ਲਿਵ ਵਨਸ ਫਾਊਡੇਸ਼ਨ ਵੀ ਸਥਾਪਤ ਕੀਤਾ ਹੈ, ਜਿੱਥੇ ਉਨ੍ਹਾਂ ਨੇ ਕਈ ਗੈਰ ਸਰਕਾਰੀ ਸੰਗਠਨਾਂ ਦੇ ਨਾਲ ਕਰਾਰ ਕੀਤਾ ਹੈ ਜੋ ਮਹਾਮਾਰੀ ਦੇ ਦੌਰਾਨ ਲੋਕਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦੀਆਂ ਹਨ। ਅਦਾਕਾਰਾ ਨੇ ਹਾਲ ਹੀ ‘ਚ ਪੁਣੇ ਪੁਲਿਸ ਫਾਊਡੇਸ਼ਨ ‘ਚ ਵੀ ਯੋਗਦਾਨ ਦਿੱਤਾ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਜੈਕਲੀਨ ‘ਸਰਕਸ’ , ‘ਭੂਤ ਪੁਲਿਸ’ ਅਤੇ ‘ਕਿਕ 2’ , ‘ਅਟੈਕ’ ਅਤੇ ‘ਬੱਚਨ ਪਾਂਡੇ ’ ‘ਚ ਨਜ਼ਰ ਆਵੇਗੀ।
I salute @MumbaiPolice for always being on their toes, doing their duty; come rain, come storm. Thank you for everything that you all do for us 🙏🏻 https://t.co/n8jnNKjHiQ
— Jacqueline Fernandez (@Asli_Jacqueline) May 23, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.