ਲੁਧਿਆਣਾ: 2024 ਲੋਕ ਸਭਾ ਚੋਣਾਂ ਤੋਂ ਪਹਿਲਾ ਵਿਰੋਧੀ ਪਾਰਟੀਆਂ ਨੇ ਭਾਜਪਾ ਨੂੰ ਹਰਾਉਣ ਲਈ ਗੱਠਜੋੜ ਕਰ ਲਿਆ ਹੈ। ਪਰ ਇਸ ਗੱਠਜੋੜ ਦਾ ਅਸਰ ਸੂਬੇ ਪੱਧਰ ਤੇ ਪੈਂਦਾ ਨਜ਼ਰ ਆ ਰਿਹਾ। ਦਰਅਸਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਨੂੰ ਲੈ ਕੇ ਹਾਈਕਮਾਂਡ ਪੱਧਰ ’ਤੇ ਸਹਿਮਤੀ ਬਣ ਗਈ ਹੈ ਪਰ ਪੰਜਾਬ ’ਚ ਆਗੂ ਹਾਲੇ ਵੀ ਵੱਖੋ-ਵੱਖਰੇ ਬਿਆਨ ਦੇ ਰਹੇ ਹਨ। ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ‘ਚ ‘ਆਪ’ ਨਾਲ ਗਠਜੋੜ ਤੋਂ ਇਨਕਾਰ ਕਰ ਦਿਤਾ ਹੈ। ਜਦੋਂਕਿ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਗਠਜੋੜ ਸਬੰਧੀ ਹਾਈਕਮਾਂਡ ਦੇ ਫੈਸਲੇ ਦਾ ਸਮਰਥਨ ਕੀਤਾ ਸੀ।
Ravneet Bittu ਤੇ Navjot Sidhu ਹੋਏ ਇੱਕ! ਇੱਕ – ਦੂਜੇ ਦੀ ਹਾਂ ‘ਚ ਮਿਲਾਈ ਹਾਂ | D5 Channel Punjabi
ਹੁਣ ਇਸ ਮਾਮਲੇ ਨੂੰ ਲੈ ਕੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਿੱਟੂ ਨੇ ਕਿਹਾ ਕਿ ਜੇਕਰ ਕੋਈ ਕਾਂਗਰਸ ਹਾਈਕਮਾਂਡ ਦੇ ਫੈਸਲੇ ਨਾਲ ਅਸਹਿਮਤ ਹੈ ਤਾਂ ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇੱਕ ਪਾਸੇ ਸਿਆਸਤਦਾਨ ਪਾਰਟੀ ਅਹੁਦੇ ਦਾ ਆਨੰਦ ਮਾਣ ਰਹੇ ਹਨ ਅਤੇ ਦੂਜੇ ਪਾਸੇ ਗਠਜੋੜਾਂ ਦਾ ਵਿਰੋਧ ਕਰ ਰਹੇ ਹਨ। ਬਿੱਟੂ ਨੇ ਕਿਹਾ ਕਿ ਜੇ ਅੱਜ ਉਹ ਸੰਸਦ ਮੈਂਬਰ ਹਨ ਤਾਂ ਪਾਰਟੀ ਦੀ ਟਿਕਟ ਅਤੇ ਨਿਸ਼ਾਨ ’ਤੇ ਜਿੱਤ ਕੇ ਹੀ ਐਮ.ਪੀ. ਬਣੇ ਹਨ ਅਤੇ ਗੱਲਾਂ ਤਾਂ ਦੋ ਹੀ ਹੋ ਸਕਦੀਆਂ ਹਨ ਕਿ ਜਾਂ ਤਾਂ ਪਾਰਟੀ ਦਾ ਫ਼ੈਸਲਾ ਮੰਨਣਾ ਪੈਂਦਾ ਹੈ ਜਾਂ ਫ਼ਿਰ ਨਹੀਂ ਮੰਨਣਾ।
ਪਟਵਾਰੀਆਂ ਦਾ ਵੱਡਾ ਧਮਾਕਾ, ਦਫ਼ਤਰਾਂ ਨੂੰ ਲੱਗਣਗੇ ਪੱਕੇ ਜਿੰਦਰੇ! | Punjab Patwari News | D5 Channel Punjabi
ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇ ਕਿਸੇ ਨੂੰ ਪਾਰਟੀ ਹਾਈਕਮਾਨ ਦਾ ਗਠਜੋੜ ਵਾਲਾ ਫ਼ੈਸਲਾ ਪਸੰਦ ਨਹੀਂ ਤਾਂ ਉਸਨੂੰ ਬਾਹਰ ਗੱਲਾਂ ਕਰਨ ਦੀ ਬਜਾਏ ਆਪਣੀ ਪਾਰਟੀ ਦੇ ਅੰਦਰ ਗੱਲ ਕਰਨੀ ਚਾਹੀਦੀ ਹੈ ਅਤੇ ਜੇ ਉਸ ਦਾ ਵਿਚਾਰ ਵੱਖਰਾ ਹੈ ਤਾਂ ਉਸਨੂੰ ਪਾਰਟੀ ਤੋਂ ਅਸਤੀਫ਼ਾ ਦੇ ਕੇ ਆਪਣਾ ਵੱਖਰਾ ਰਾਹ ਅਲੱਗ ਕਰਨਾ ਚਾਹੀਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.