ਜੇਪੀ ਨੱਢਾ ਨੇ ਦਿੱਤਾ ਵੱਡਾ ਬਿਆਨ ਕੈਪਟਨ ਅਮਰਿੰਦਰ ਹੋਇਆ ਤੱਤਾ !ਹੁਣ ਹੋਰ ਵੀ ਭਖੁ ਮਾਮਲਾ !
ਨਵੀਂ ਦਿੱਲੀ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੱਤਰ ਲਿਖ ਕੇ ਸੂਬੇ ‘ਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨਾਲ ਬਣੇ ਹਾਲਾਤਾਂ ਵੱਲ ਧਿਆਨ ਦਿਵਾਏ ਜਾਣ ਤੋਂ ਬਾਅਦ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਵੀ ਜਵਾਬ ਦਿੱਤਾ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖਮੰਤਰੀ ‘ਤੇ ਰਾਜਨੀਤੀ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਪੱਤਰ ਉਨ੍ਹਾਂ ਨੂੰ ਨਹੀਂ ਮਿਲਿਆ। ਇਸ ਨਾਲ ਸਾਬਤ ਹੁੰਦਾ ਹੈ ਕਿ ਇਹ ਸਰਾਸਰ ਰਾਜਨੀਤੀ ਹੈ। ਸਿਰਫ ਮੀਡੀਆ ‘ਚ ਪੱਤਰ ਜਾਰੀ ਕੀਤਾ ਗਿਆ।
🔴LIVE🔴ਕਿਸਾਨਾਂ ਦਾ ਸਿੱਧਾ Live,ਸੜਕਾਂ ‘ਤੇ ਲੰਮੇ ਪਏ ਪੂਰੇ ਦੇਸ਼ ਦੇ ਕਿਸਾਨ?
ਦਰਅਸਲ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਮੁਖੀ ਨੱਡਾ ਨੂੰ ਬੀਤੀ ਇੱਕ ਨਵੰਬਰ ਨੂੰ ਪੱਤਰ ਲਿਖ ਕੇ ਕਿਸਾਨ ਅੰਦੋਲਨ ‘ਤੇ ਜ਼ਲਦ ਫੈਸਲਾ ਲੈਣ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਇਸ ਨਾਲ ਸੁਰੱਖਿਆ ਦੇ ਲਿਹਾਜ਼ ਤੋਂ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਨਾਲ ਮਿਲਕੇ ਹੱਲ ਲੱਭਣ ਦੀ ਵੀ ਪੱਤਰ ‘ਚ ਗੱਲ ਕੀਤੀ ਗਈ ਸੀ।
My response to open letter of Punjab CM @capt_amarinder ,that he had written to me on 1st November 2020, as per media reports, although till this moment I have not received any such letter from his side, still I am replying to his letter received by me through this media. (1/2) pic.twitter.com/olrOJNRrgp
— Jagat Prakash Nadda (@JPNadda) November 4, 2020
ਜਿਸ ਦੇ ਜਵਾਬੀ ਪੱਤਰ ‘ਚ ਨੱਡਾ ਨੇ ਕਿਹਾ ਕਿ ਭਾਜਪਾ ਅਤੇ ਮੋਦੀ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੈ। ਤਿੰਨੇ ਕਾਨੂੰਨ ਕਿਸਾਨਾਂ ਦੇ ਹਿੱਤ ‘ਚ ਬਣੇ ਹਨ। ਬਾਵਜੂਦ ਇਸਦੇ ਕਿਸਾਨਾਂ ਦੇ ‘ਚ ਭਰਮ ਭੁਲੇਖੇ ਫੈਲਾ ਕੇ ਸੂਬਾ ਸਰਕਾਰ ਨੇ ਅੰਦੋਲਨ ਨੂੰ ਪ੍ਰੋਤਸਾਹਿਤ ਕੀਤਾ ਹੈ। ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਹੋਈ ਹੈ। ਇਸਦੇ ਕਾਰਨ ਸੂਬੇ ‘ਚ ਬਣੇ ਹਾਲਾਤ ਲਈ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਜ਼ਿੰਮੇਵਾਰ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.