ਜੀਐਸਟੀ ਲਾਗੂ ਹੋਣ ਬਾਅਦ ਪੰਜਾਬ ਵਿੱਚ ਦੂਜੀ ਵਾਰ ਸਭ ਤੋਂ ਵੱਧ ਨਕਦੀ ਇਕੱਤਰ
ਨਵੰਬਰ ਵਿੱਚ 1377.77 ਕਰੋੜ ਰੁਪਏ ਜੀਐਸਟੀ ਮਾਲੀਆ ਇਕੱਤਰ; ਵੈਟ ਵਿੱਚ ਵੀ 28.73 ਫ਼ੀਸਦੀ ਵਾਧਾ ਦਰਜ

ਚੰਡੀਗੜ: ਪੰਜਾਬ ਵਿੱਚ ਵਸਤਾਂ ਅਤੇ ਸੇਵਾਵਾਂ ਕਰ (ਜੀ.ਐੱਸ.ਟੀ.) ਤੋਂ ਨਵੰਬਰ, 2021 ਵਿੱਚ ਕੈਸ ਕੁਲੈਕਸਨ 32 ਫੀਸਦੀ ਵਾਧੇ ਨਾਲ 1845 ਕਰੋੜ ਰੁਪਏ ਰਹੀ ਹੈ, ਜੋ ਇਸ ਕੇਂਦਰੀ ਟੈਕਸ ਪ੍ਰਣਾਲੀ ਦੇ ਲਾਗੂ ਹੋਣ ਬਾਅਦ ਦੂਜੀ ਸਭ ਤੋਂ ਵੱਡੀ ਕੁਲੈਕਸ਼ਨ ਹੈ। ਇਸ ਤੋਂ ਪਹਿਲਾਂ ਅਪਰੈਲ, 2021 ਵਿੱਚ ਇਸ ਵਾਰ ਨਾਲੋਂ ਵੱਧ ਕੁਲੈਕਸਨ ਕੀਤੀ ਗਈ ਸੀ। ਇਸ ਵਿਕਾਸ ਦਰ ਵਿੱਚ ਪੰਜਾਬ ਦੇਸ਼ ਭਰ ਵਿੱਚੋਂ ਓਡੀਸਾ ਅਤੇ ਕੇਰਲਾ ਤੋਂ ਬਾਅਦ ਤੀਜੇ ਸਥਾਨ ‘ਤੇ ਹੈ। ਟੈਕਸੇਸਨ ਕਮਿਸਨਰੇਟ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿੱਚ ਨਵੰਬਰ, 2021 ਦੌਰਾਨ 1377.77 ਕਰੋੜ ਰੁਪਏ ਜੀਐਸਟੀ ਮਾਲੀਆ ਇਕੱਤਰ ਕੀਤਾ ਗਿਆ ਜਦੋਂਕਿ ਪਿਛਲੇ ਸਾਲ ਇਸ ਮਹੀਨੇ (ਨਵੰਬਰ, 2020) ਦੌਰਾਨ 1067 ਕਰੋੜ ਰੁਪਏ ਮਾਲੀਆ ਇਕੱਤਰ ਕੀਤਾ ਗਿਆ ਸੀ, ਜੋ 29 ਫੀਸਦੀ ਦਾ ਮਜਬੂਤ ਵਾਧਾ ਬਣਦਾ ਹੈ। ਇਹ ਆਰਥਿਕਤਾ ਦੇ ਮੁੜ ਉਭਾਰ ਦੇ ਰੁਝਾਨ ਨੂੰ ਦਰਸਾਉਂਦਾ ਹੈ। ਉਨਾਂ ਦੱਸਿਆ ਕਿ ਜੀਐਸਟੀ ਮਾਲੀਏ ਵਿੱਚ ਨਵੰਬਰ, 2021 ਤੱਕ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 54 ਫ਼ੀਸਦੀ ਵਾਧਾ ਹੋਇਆ ਹੈ।
ਸਰਕਾਰ ਦਾ ਨੌਜਵਾਨਾਂ ਨਾਲ ਵੱਡਾ ਧੱਕਾ, ਡਾ. ਜਤਿੰਦਰ ਮੱਟੂ ਦੇ ਖੁਲਾਸੇ D5 Channel Punjabi
ਜੀਐਸਟੀ ਮਾਲੀਏ ਵਿੱਚ ਇਹ ਵਾਧਾ ਸੂਬਾ ਸਰਕਾਰ ਵੱਲੋਂ ਕੀਤੇ ਗਏ ਨੀਤੀਗਤ ਅਤੇ ਪ੍ਰਸਾਸਕੀ ਉਪਾਵਾਂ ਦੇ ਨਾਲ-ਨਾਲ ਕੇਂਦਰੀ ਟੈਕਸ ਇਨਫੋਰਸਮੈਂਟ ਏਜੰਸੀਆਂ ਨਾਲ ਤਾਲਮੇਲ ਬਣਾ ਕੇ ਜੀਐਸਟੀ ਕਾਨੂੰਨ ਨੂੰ ਰਾਜ ਵਿੱਚ ਸੁਚੱਜੇ ਢੰਗ ਨਾਲ ਲਾਗੂ ਕੀਤੇ ਜਾਣ ਨਾਲ ਹੋਇਆ ਹੈ। ਇਸ ਵਿੱਚ ਮਸੀਨ ਲਰਨਿੰਗ ਅਤੇ ਇੰਟੈਲੀਜੈਂਸ ਆਨ-ਰੋਡ ਡਿਟੈਂਸ਼ਨ ‘ਤੇ ਆਧਾਰਤ ਪ੍ਰਭਾਵਸਾਲੀ ਡੇਟਾ ਵਿਸਲੇਸਣ ਨੇ ਫਰਜੀ ਬਿੱਲਾਂ ਸਮੇਤ ਟੈਕਸ ਚੋਰੀ ਦੀਆਂ ਹੋਰ ਗਤੀਵਿਧੀਆਂ ਦਾ ਪਤਾ ਲਗਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਨਵੰਬਰ, 2021 ਦੌਰਾਨ ਵੈਟ ਅਤੇ ਸੀਐਸਟੀ ਤੋਂ ਕ੍ਰਮਵਾਰ 949.44 ਕਰੋੜ ਰੁਪਏ ਅਤੇ 20.19 ਕਰੋੜ ਰੁਪਏ ਟੈਕਸ ਇਕੱਤਰ ਕੀਤਾ ਗਿਆ ਹੈ। ਪਿਛਲੇ ਸਾਲ ਇਸ ਸਮੇਂ ਦੌਰਾਨ ਇਕੱਤਰ ਟੈਕਸ ਦੇ ਮੁਕਾਬਲੇ, ਇਸ ਸਾਲ ਵੈਟ ਅਤੇ ਸੀਐਸਟੀ ਤੋਂ ਪ੍ਰਾਪਤ ਟੈਕਸ ਵਿੱਚ ਕ੍ਰਮਵਾਰ 28.73 ਫ਼ੀਸਦੀ ਅਤੇ 11.49 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਵੈਟ ਮਾਲੀਏ ਵਿੱਚ ਇਸ ਮਜਬੂਤ ਵਾਧੇ ਦਾ ਮੁੱਖ ਕਾਰਨ ਅਕਤੂਬਰ, 2020 ਦੇ ਮੁਕਾਬਲੇ ਅਕਤੂਬਰ, 2021 ਵਿੱਚ ਔਸਤ ਟੈਕਸ ਦਰ ਦਾ ਵਧਣਾ ਹੈ। ਪੀ.ਐਸ.ਡੀ.ਟੀ. ਐਕਟ ਅਧੀਨ ਨਵੇਂ ਯੋਗ ਕਰਦਾਤਾਵਾਂ ਨੂੰ ਰਜਿਸਟਰ ਕਰਨ ਲਈ ਟੈਕਸ ਵਿਭਾਗ ਦੇ ਲਗਾਤਾਰ ਯਤਨਾਂ ਦੇ ਨਤੀਜੇ ਵਜੋਂ ਨਵੰਬਰ, 2021 ਦੌਰਾਨ 12.34 ਕਰੋੜ ਰੁਪਏ ਪ੍ਰੋਫੈਸਨਲ ਟੈਕਸ ਇਕੱਤਰ ਹੋਇਆ ਹੈ ਜਦੋਂਕਿ ਪਿਛਲੇ ਸਾਲ ਨਵੰਬਰ ਵਿੱਚ 10.45 ਕਰੋੜ ਰੁਪਏ ਇਕੱਤਰ ਕੀਤੇ ਗਏ ਸਨ, ਜੋ 18 ਫ਼ੀਸਦੀ ਵਾਧਾ ਦਰਸਾਉਂਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.