NewsBreaking NewsD5 specialInternational

ਜਾਨਸਨ ਐਂਡ ਜਾਨਸਨ ਬੇਬੀ ਪਾਊਡਰ ‘ਚ ਪਾਏ ਗਏ ਕੈਂਸਰ ਦੇ ਤੱਤ !

ਜਾਨਸਨ ਐਂਡ ਜਾਨਸਨ ਬੇਬੀ ਪਾਊਡਰ ‘ਚ ਕੈਂਸਰ ਦੇ ਤੱਤ ਹੋਣ ਦੇ ਮਾਮਲੇ ‘ਚ ਕੰਪਨੀ ਦੇ ਖਿਲਾਫ ਕਈ ਕੇਸ ਦਰਜ ਹੋ ਚੁੱਕੇ ਹਨ। ਹੁਣ ਇਸ ਕੇਸ ਦਾ ਨਬੇੜਾ ਕਰਨ ਲਈ ਜਾਨਸਨ ਐਂਡ ਜਾਨਸਨ ਨੇ ਵੱਡੀ ਰਕਮ ਅਦਾ ਕਰਨ ਦਾ ਫੈਸਲਾ ਲਿਆ ਹੈ।

🔴 Live 🔴ਕਿਸਾਨਾਂ ਦਾ ਮੋਦੀ ਨੂੰ ਠੋਕਵਾਂ ਜਵਾਬ !ਭਾਜਪਾ ਤੋਂ ਬਾਅਦ ਕਿਸਾਨਾਂ ਦੀ ਕਾਂਗਰਸ ਨੂੰ ਚੇਤਾਵਨੀ!

1000 ਕੇਸਾਂ ਦਾ ਕਰੇਗੀ ਨਬੇੜਾ
ਜਾਨਸਨ ਐਂਡ ਜਾਨਸਨ ਬੇਬੀ ਪਾਊਡਰ ‘ਚ ਕੈਂਸਰ ਦੇ ਤੱਤ ਹੋਣ ਦੇ ਮਾਮਲੇ ‘ਚ ਦਰਜ 1000 ਕੇਸਾਂ ਦੇ ਨਿਪਟਾਰੇ ‘ਚ 10 ਕਰੋੜ ਰੁਪਏ ਤੋਂ ਜ਼ਿਆਦਾ ਹਰਜਾਨਾ ਭਰੇਗੀ।

ਸਿੱਪੀ ਗਿੱਲ ਨੇ ਦੱਸ ਦਿੱਤਾ ਕਲਾਕਾਰਾਂ ਦਾ ਸੱਚ ! ਸੁਣਕੇ ਹੱਕੇ-ਬੱਕੇ ਰਹਿ ਜਾਣਗੇ ਬਾਕੀ ਕਲਾਕਾਰ !

ਹੁਣ ਤੱਕ ਦਰਜ ਹੋ ਚੁੱਕੇ ਹਨ 19,000 ਤੋਂ ਜ਼ਿਆਦਾ ਮੁਕੱਦਮੇ
ਮੀਡੀਆ ਰਿਪੋਰਟ ਮੁਤਾਬਕ ਇਸ ਮਾਮਲੇ ‘ਚ ਕੰਪਨੀ ‘ਤੇ ਹੁਣ ਤੱਕ ਲੱਗਭੱਗ 19,000 ਤੋਂ ਜ਼ਿਆਦਾ ਮੁਕੱਦਮੇ ਦਰਜ ਹੋ ਚੁੱਕੇ ਹਨ, ਜੋ ਦਾਅਵਾ ਕਰਦੇ ਹਨ ਕਿ ਕੰਪਨੀ ਦੇ ਟੈਲਕ ਉਤਪਾਦਾਂ ‘ਚ ਉਪਲਬਧ ‘ਐਸਬੇਸਟਸ’ ਦੇ ਕਾਰਨ ਕਈ ਲੋਕਾਂ ਨੂੰ ਕੈਂਸਰ ਹੋਇਆ ਹੈ। ਹਾਲਾਂਕਿ ਕੰਪਨੀ ਨੇ ਜਵਾਬ ‘ਚ ਜਾਨਸਨ ਐਂਡ ਜਾਨਸਨ ਪਾਊਡਰ ‘ਚ ਐਸਬੇਸਟਸ ਹੋਣ ਦੇ ਦਾਅਵੇ ਨੂੰ ਖਾਰਿਜ ਕੀਤਾ ਸੀ। ਕੰਪਨੀ ਨੇ ਇੱਕ ਬਿਆਨ ‘ਚ ਕਿਹਾ ਹੈ, ‘ਕੁੱਝ ਮਾਮਲਿਆਂ ‘ਚ ਅਸੀ ਮੁਕੱਦਮਿਆਂ ਨੂੰ ਨਿਪਟਾਉਣ ਲਈ ਤਿਆਰ ਹਾਂ।

ਲਓ ਜੀ! ਭਾਜਪਾ ਨੇ ਵੀ ਕਰਤਾ ਵੱਡਾ ਐਲਾਨ ! ਕਿਸਾਨਾਂ ਦਾ ਚੜਿਆ ਪਾਰਾ !

ਹਾਲਾਂਕਿ ਇਹ ਕੋਈ ਜ਼ਿੰਮੇਵਾਰੀ ਨਹੀਂ ਹੈ। ਕੰਪਨੀ ਆਪਣੇ ਉਤਪਾਦਾਂ ਦੀ ਸੁਰੱਖਿਆ ਲਈ ਅਪਣਾਏ ਜਾ ਰਹੇ ਉਪਰਾਲਿਆਂ ‘ਚ ਕੋਈ ਬਦਲਾਅ ਨਹੀਂ ਕਰ ਰਹੀ। ਮਈ ‘ਚ ਜਾਨਸਨ ਐਂਡ ਜਾਨਸਨ ਨੇ ਕਿਹਾ ਸੀ ਕਿ ਉਹ ਅਮਰੀਕਾ ਅਤੇ ਕੈਨੇਡਾ ‘ਚ ਆਪਣੇ ਪ੍ਰੋਡਕਟਸ ਨੂੰ ਵੇਚਣਾ ਬੰਦ ਕਰ ਦੇਵੇਗੀ, ਕਿਉਂਕਿ ਉਨ੍ਹਾਂ ਦੇ ਉਤਪਾਦ ਦੇ ਬਾਰੇ ‘ਚ ਗਲਤ ਸੂਚਨਾ ਫੈਲਾਈ ਜਾ ਰਹੀ ਹੈ ਜਿਸ ਕਾਰਨ ਮੰਗ ‘ਚ ਗਿਰਾਵਟ ਆਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button