‘ਜਾਤ-ਪਾਤ ਦੀ ਸਿਆਸਤ ਵਾਲਾ ਭੂਤ ਪਾਰਟੀ ਲਈ ਸਾਬਤ ਹੋਵੇਗਾ ਘਾਤਕ, 2024 ‘ਚ ਭੁਗਤਣੇ ਪੈਣਗੇ ਨਤੀਜੇ’

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ‘ਚ ਲਗਾਤਾਰ ਮੰਥਨ ਜਾਰੀ ਹੈ। ਉਥੇ ਹੀ ਇਸ ‘ਚ ਇੱਕ ਵਾਰ ਫਿਰ ਪਾਰਟੀ ਦੇ ਦਿੱਗਜ਼ ਨੇਤਾ ਸੁਨੀਲ ਜਾਖੜ ਦਾ ਦਰਦ ਝਲਕਿਆ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਜਾਤ – ਪਾਤ ਦੀ ਸਿਆਸਤ ਵਾਲਾ ਭੂਤ ਪੰਜਾਬ ‘ਚ ਕਾਂਗਰਸ ਲਈ ਘਾਤਕ ਸਿੱਧ ਹੋ ਸਕਦਾ ਹੈ। ਜਾਤ ਪਾਤ ਦਾ ਇਹ ਜਿੰਨ ਕਿਸਨੇ ਕੱਢਿਆ ਹੈ? ਇੱਕ ਦੂਜੇ ‘ਤੇ ਬੇਮਤਲਬ ਦੇ ਇਲਜ਼ਾਮ ਲਗਾਉਣ ਨਾਲ ਕੋਈ ਮਸਲਾ ਹੱਲ ਨਹੀਂ ਹੋ ਸਕਦਾ।
CM Bhagwant Mann ਨਾਇਕ ਫਿਲ਼ਮ ਵਾਂਗ ਪਹਿਲੇ ਦਿਨ ਆਏ ਐਕਸ਼ਨ ’ਚ, ਪੰਜਾਬੀਆਂ ਲਈ ਵੱਡਾ ਐਲਾਨ? | D5 Channel Punjabi
ਉਨ੍ਹਾਂ ਨੇ ਕਿਹਾ ਕਿ ਵੱਡਾ ਹੌਂਸਲਾ ਅਤੇ ਹਿੰਮਤ ਦਿਖਾਉਂਦੇ ਹੋਏ ਉਨ੍ਹਾਂ ਲੋਕਾਂ ਨੂੰ ਬੇਨਕਾਬ ਕਰਦੇ ਹੋਏ ਕਾਰਵਾਈ ਕਰਨੀ ਹੋਵੇਗੀ। ਨਹੀਂ ਤਾਂ ਜਾਤ ਪਾਤ ਅਤੇ ਧਰਮ ਦੇ ਨਾਮ ‘ਤੇ ਪਾਰਟੀ ‘ਚ ਹੋ ਰਹੀ ਵੰਡ ਦਾ ਇਹ ਭੂਤ ਪਾਰਟੀ ਲਈ ਅੱਗੇ ਵੀ ਘਾਤਕ ਸਿੱਧ ਹੋਵੇਗਾ। ਇਸਦਾ ਨੁਕਸਾਨ 2024 ਦੀਆਂ ਚੋਣਾਂ ‘ਚ ਅਤੇ ਉਸਤੋਂ ਬਾਅਦ ਤੱਕ ਭੁਗਤਣਾ ਪਵੇਗਾ।
Who let the GENIE out ?
A sham ‘witch-hunt’ will not help.
Show courage. Censure and remove the real culprit from high positions*.
Otherwise,
this ghost of religion/caste/identity politics will haunt the Cong party in Punjab even in ‘24 and beyond. pic.twitter.com/p0Rch06vU0— Sunil Jakhar (@sunilkjakhar) March 17, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.