Press ReleasePunjabTop News

ਜਲੰਧਰ ਦੇ ਸ਼ਾਹਕੋਟ ਹਲਕੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਨੂੰ ਵੱਡਾ ਝਟਕਾ

ਸ਼ਾਹਕੋਟ ਹਲਕੇ ਵਿੱਚ ਹੁਣ ਤੱਕ 172 ਮੌਜੂਦਾ ਸਰਪੰਚ ਅਤੇ 12 ਮੌਜੂਦਾ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਆਮ ਆਦਮੀ ਪਾਰਟੀ ਵਿੱਚ ਹੋ ਚੁੱਕੇ ਹਨ ਸ਼ਾਮਿਲ

ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਪ੍ਰੇਰਣਾ ਨਾਲ 24 ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ

ਸ਼ਾਹਕੋਟ ਹਲਕੇ ਵਿੱਚ ਹੁਣ ਤੱਕ 172 ਮੌਜੂਦਾ ਸਰਪੰਚ ਅਤੇ 12 ਮੌਜੂਦਾ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਆਮ ਆਦਮੀ ਪਾਰਟੀ ਵਿੱਚ ਹੋ ਚੁੱਕੇ ਹਨ ਸ਼ਾਮਿਲ

ਸ਼ਾਹਕੋਟ : ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਦੇ ਚਲਦਿਆਂ ਅੱਜ ਹਲਕਾ ਸ਼ਾਹਕੋਟ ਵਿੱਚ ਕਾਂਗਰਸ ਅਤੇ ਅਕਾਲੀ ਦਲ ਨੂੰ ਉਸ ਵੇਲੇ ਜ਼ੋਰਦਾਰ ਝਟਕਾ ਲੱਗਿਆ ਜਦੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀਆਂ ਲੋਕ ਪੱਖੀ ਨੀਤੀਆਂ ਅਤੇ ਕੰਮਾਂ ਤੋਂ ਖੁਸ਼ ਹੋ ਕੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਪ੍ਰੇਰਣਾ ਨਾਲ 24 ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਸ. ਬੈਂਸ ਨੇ ਇਹਨਾਂ ਸਾਰਿਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਜੀ ਆਇਆਂ ਕਹਿੰਦਿਆਂ ਕਿਹਾ ਕਿ ਪਾਰਟੀ ਅੰਦਰ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ। ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਆਪ ਉਮੀਦਵਾਰ ਸ੍ਰੀ ਸ਼ੁਸੀਲ ਕੁਮਾਰ ਰਿੰਕੂ ਨੂੰ ਸਮਾਜ ਦੇ ਹਰ ਵਰਗ ਵੱਲੋਂ ਬੇਹੱਦ ਸਮੱਰਥਨ ਮਿਲ ਰਿਹਾ ਹੈ ਅਤੇ ਲੋਕਾਂ ਦੇ ਪਿਆਰ ਦੀ ਬਦੌਲਤ ਸ੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਦੇ ਹੱਥ ਮਜ਼ਬੂਤ ਕਰਦੇ ਹੋਏ ਉਹ ਵੱਡੇ ਫਰਕ ਨਾਲ ਜਲੰਧਰ ਦੀ ਜ਼ਿਮਨੀ ਚੋਣ ਜਿੱਤਣਗੇ।

ਸ. ਬੈਂਸ ਨੇ ਦੱਸਿਆ ਕਿ ਅੱਜ ਸਰਬਜੀਤ ਸਿੰਘ ਸਾਬੀ ਵਾਸੀ ਤੇ ਸਨਦੀਪ ਸਿੰਘ ਪਿੰਡ ਦਾਰੇਵਾਲ, ਬੂਟਾ ਸਿੰਘ ਵਾਸੀ ਪਿੰਡ ਮੋਰਦੀਵਾਲ, ਦਰਸ਼ਨ ਸਿੰਘ ਵਾਸੀ ਪਿੰਡ ਕਿਲੀ, ਜਸਵਿੰਦਰ ਸਿੰਘ ਵਾਸੀ ਪਿੰਡ ਨੀਸ਼ੇਰਪੁਰ, ਅਮਰੀਕ ਸਿੰਘ, ਇਕਬਾਲ ਸਿੰਘ ਵਾਸੀ ਪਿੰਡ ਸਲੀਚਾਂ ਅਤੇ ਜਫਰਵਾਲ, ਮੁਖ਼ਤਿਆਰ ਸਿੰਘ ਸਰਪੰਚ ਪਿੰਡ ਕਾਸਪੁਰ, ਜਸਪਾਲ ਸਿੰਘ ਜੱਸੀ ਵਾਸੀ ਪਿੰਡ ਨਿਹਾਲੂਵਾਲ ਹਲਕਾ ਪ੍ਰਧਾਨ ਐਸ.ਸੀ. ਪੰਚ ਸਰਪੰਚ ਯੂਨੀਅਨ, ਜਰਨੈਲ ਸਿੰਘ ਸਰਪੰਚ ਪਿੰਡ ਈਸੇਵਾਲ, ਬਲਵਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਮਹਿਮੋਵਾਲ ਮੋਹਲ, ਨਵਜੋਤ ਸਿੰਘ ਯੂਥ ਕਲੱਬ ਬਾਦਸ਼ਾਹਪੁਰ, ਜਸਵਿੰਦਰ ਸਿੰਘ ਵਾਸੀ ਪਿੰਡ ਨਸੀਰਪੁਰ, ਸਰਵਨ ਸਿੰਘ ਐਮ.ਸੀ., ਤੇਗ਼ਾ ਸਿੰਘ ਨਸੀਰਪੁਰ, ਸੁਖਦੇਵ ਸਿੰਘ ਨਸੀਰਪੁਰ, ਗੁਰਪਿੰਦਰ ਸਿੰਘ ਨਸੀਰਪੁਰ, ਹਰਬੰਸ ਸਿੰਘ ਸਰਪੰਚ ਵਾਸੀ ਪਿੰਡ ਨਸੀਰਪੁਰ, ਸੁਰਜੀਤ ਸਿੰਘ ਸਰਪੰਚ ਵਾਸੀ ਪਿੰਡ ਖਾਲੇਵਾਲ, ਪਵਨ ਕੁਮਾਰ ਸਰਪੰਚ ਵਾਸੀ ਪਿੰਡ ਜਮਸ਼ੇਰ, ਮੁਖ਼ਤਿਆਰ ਸਿੰਘ ਸਰਪੰਚ ਵਾਸੀ ਜਹਿਰੀਆ, ਬੋਹੜ ਸਿੰਘ ਕਾਰਜਕਾਰੀ ਸਰਪੰਚ ਪਿੰਡ ਮੰਡਾਲਾਂ ਛੰਨਾਂ, ਸਤਪਾਲ ਸਿੰਘ ਸਰਪੰਚ ਵਾਸੀ ਪਿੰਡ ਬਸਤੀ ਦਾਰੇਵਾਲ, ਗੁਰਪ੍ਰੀਤ ਸਿੰਘ ਸੋਢੀ ਚੀਮਾ ਸਾਬਕਾ ਸਰਪੰਚ ਪਿੰਡ ਯੂਸਫਪੁਰ ਆਲੇਵਾਲ, ਕਮਲਜੀਤ ਸਿੰਘ ਸੋਢੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਲੋਹੀਆ ਸਮੇਤ ਹੋਰ ਵੀ ਬਹੁਤ ਸਾਰੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ।

ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਾਹਕੋਟ ਹਲਕੇ ਵਿੱਚ ਹੁਣ ਤੱਕ 172 ਮੌਜੂਦਾ ਸਰਪੰਚ ਅਤੇ 12 ਮੌਜੂਦਾ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਚੁੱਕੇ ਹਨ ਜਿਸ ਨਾਲ ਪਾਰਟੀ ਦੀ ਸਥਿਤੀ ਕਾਫੀ ਮਜ਼ਬੂਤ ਹੋਈ ਹੈ। ਸ. ਬੈਂਸ ਅਨੁਸਾਰ ਜਲੰਧਰ ਲੋਕ ਸਭਾ ਹਲਕੇ ਦੇ ਵੋਟਰ ਸ. ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਖੁਸ਼ ਹਨ ਅਤੇ ਉਹ ਸੂਬਾ ਸਰਕਾਰ ਵੱਲੋਂ ਕੀਤੇ ਜਾ ਕੰਮਾਂ ਦੀ ਤਸਦੀਕ ਵੋਟ ਫਤਵਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਦੇ ਕੇ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button