ਜਲਿਆਂਵਾਲਾ ਬਾਗ਼– ਅਮਿਟ ਯਾਦ
(ਅਸ਼ਵਿਨੀ ਅਗਰਵਾਲ), ਪੂਰਨਕਾਲੀ ਮੈਂਬਰ, ਰਾਸ਼ਟਰੀ ਸਮਾਰਕ ਅਥਾਰਿਟੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਸਾਲ 28 ਅਗਸਤ ਨੂੰ ਅੰਮ੍ਰਿਤਸਰ ਵਿੱਚ ਮੁਰੰਮਤ ਕੀਤੇ ਜਲਿਆਂਵਾਲਾ ਬਾਗ਼ ਸਮਾਰਕ ਦਾ ਉਦਘਾਟਨ ਕਰਨਗੇ। ਅੰਗਰੇਜ਼ਾਂ ਦੁਆਰਾ ਕੀਤੇ ਗਏ ਭਿਆਨਕਹੱਤਿਆਕਾਂਡਦੀ ਘਟਨਾ ਦੇ ਇੱਕ ਸਦੀ ਤੋਂ ਵੀ ਅਧਿਕ ਸਮਾਂ ਬੀਤ ਜਾਣ ਦੇ ਬਾਅਦ, ਦੇਸ਼ ਇਸ ਦੀ ਪ੍ਰਾਸੰਗਿਕਤਾ ’ਤੇ ਸਵਾਲ ਉਠਾ ਸਕਦਾ ਹੈ। ਭਾਰਤ ਨੇ ਸਦੀਆਂ ਤੋਂ ਬਹੁਤ ਸਾਰੇ ਹਮਲਿਆਂ ਦਾ ਸਾਹਮਣਾ ਕੀਤਾ ਹੈ, ਜਿਨ੍ਹਾਂ ਵਿੱਚ ਹਜ਼ਾਰਾਂ ਨਿਰਦੋਸ਼ ਲੋਕਾਂ ਦੀ ਮੌਤ ਹੋਈ ਸੀ। ਹਰੇਕ ਹਮਲੇ ਦੇ ਬਾਅਦ ਜ਼ਿੰਦਗੀ ਚਲਦੀ ਰਹੀ। ਇਹ ਦ੍ਰਿਸ਼ਟੀਕੋਣ ਮਕਬੂਲ ਪੰਜਾਬੀ ਕਹਾਵਤ – ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ (ਜੋ ਕੁਝ ਵੀ ਉਪਲਬਧ ਹੈ, ਖਾਂਦੇ-ਪੀਂਦੇ ਰਹੋ; ਬਾਕੀ ਨੂੰ ਅਹਿਮਦ ਸ਼ਾਹ ਅਬਦਾਲੀ ਲੁੱਟ ਲੈ ਜਾਵੇਗਾ) ਵਿੱਚ ਪ੍ਰਤੀਬਿੰਬਤ ਹੁੰਦਾ ਹੈ।
ਲੇਕਿਨ ਇਹ ਕਹਾਵਤ ਜਲਿਆਂਵਾਲਾਬਾਗ਼ ਤ੍ਰਾਸਦੀ ਨੂੰ ਲੈ ਕੇ ਸਿੱਧ ਨਹੀਂ ਹੋ ਸਕੀ, ਕਿਉਂਕਿ ਇਸ ਨੂੰ ਲੋਕ ਕਦੇ ਭੁਲਾ ਨਹੀਂ ਪਾਉਣਗੇ।ਜਲਿਆਂਵਾਲਾਬਾਗ਼ਹੱਤਿਆਕਾਂਡ ਵਿੱਚ ਲਗਭਗ ਇੱਕ ਹਜ਼ਾਰ ਨਿਰਦੋਸ਼ ਲੋਕਾਂ ਨੂੰ ਬ੍ਰਿਟਿਸ਼ ਬ੍ਰਿਗੇਡੀਅਰ-ਜਨਰਲ ਰੇਜੀਨਾਲਡ ਡਾਇਰ ਨੇ ਬੇਰਹਿਮੀ ਨਾਲ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਹ ਲੋਕ 13 ਅਪ੍ਰੈਲ 1919 ਨੂੰ ਖੁਸ਼ੀ ਦੇ ਤਿਉਹਾਰ, ਵਿਸਾਖੀ ਨੂੰ ਮਨਾਉਣ ਲਈ ਇਕੱਠੇ ਹੋਏ ਸਨ। ਇਸ ਹੱਤਿਆਕਾਂਡ ਨੇ ਜ਼ਖ਼ਮੀ ਰਾਸ਼ਟਰ ਦੀ ਯਾਦ ’ਤੇ ਇੱਕ ਦੁਖਦ ਅਤੇ ਅਮਿਟ ਛਾਪ ਛੱਡੀ ਹੈ।
ਇਤਿਹਾਸ ਦੀ ਇਸ ਤ੍ਰਾਸਦੀ ਬਾਰੇ ਵਿਭਿੰਨ ਵਿਦਵਾਨਾਂ ਦੁਆਰਾ ਕਈ ਪੁਸਤਕਾਂ ਲਿਖੀਆਂ ਗਈਆਂ ਹਨ। ਮਾਰਚ 1919 ਵਿੱਚ ਰੌਲਟ ਐਕਟ ਨੂੰ ਲਾਗੂ ਕਰਨਾ, ਪੰਜਾਬ ਵਿੱਚ ਮਾਰਸ਼ਲ ਲਾਅ ਦਾ ਐਲਾਨ, ਪੰਜਾਬ ਦੇ ਤਤਕਾਲੀਨ ਲੈਫਟੀਨੈਂਟ-ਗਵਰਨਰ ਮਾਇਕਲ ਓ ਡਾਇਰ ਦੀ ਭੂਮਿਕਾ, ਰੇਜੀਨਾਲਡਡਾਇਰ ਦੁਆਰਾ ਹੱਤਿਆਕਾਂਡ ਨੂੰ ਅੰਜਾਮ ਦੇਣਾ ਅਤੇ ਉਸ ਦੇ ਬਾਅਦ ਬਣੀ ਹੰਟਰ ਕਮੇਟੀ ਦੁਆਰਾ ਸਾਰੇ ਦੋਸ਼ੀਆਂ ਨੂੰ ਦੋਸ਼ਮੁਕਤ ਕਰਨਾ ਆਦਿ ਅਜਿਹੀਆਂ ਘਟਨਾਵਾਂ ਹਨ, ਜਿਨ੍ਹਾਂ ਬਾਰੇ ਸਾਰੇ ਜਾਣਦੇ ਹਨ ਅਤੇ ਜਿਨ੍ਹਾਂ ਨੂੰਦੁਹਰਾਉਣਦੀ ਜ਼ਰੂਰਤ ਨਹੀਂ ਹੈ।
ਇਹ ਅੰਗਰੇਜ਼ਾਂ ਦੀ ਇੱਕ ਸੁਨਿਯੋਜਿਤ ਡੂੰਘੀ ਸਾਜ਼ਿਸ਼ ਸੀ, ਜਿਸ ਦੇ ਤਹਿਤ ਭਾਰਤੀਆਂ ਨੂੰ ਕੁਚਲਣ ਦੇ ਲਈ ਅਣਮਨੁੱਖੀ ਕਾਰਵਾਈਆਂ ਦੇ ਜ਼ਰੀਏ ਆਤੰਕ ਦਾ ਰਾਜ ਸਥਾਪਿਕ ਕੀਤਾ ਗਿਆ, ਜੋ ਕਿਸੇ ਵੀ ਸੱਭਿਅਕ ਦੇਸ਼ ਲਈ ਕਲਪਨਾ ਤੋਂ ਬਾਹਰ ਦੀ ਸ਼ਰਮਨਾਕ ਸਥਿਤੀ ਸੀ। ਅੰਗਰੇਜ਼ਾਂ ਦੇ ਕਾਰਜਾਂ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਤਤਕਾਲੀਬ੍ਰਿਟਿਸ਼ ਪ੍ਰਸ਼ਾਸਨ ਦੇ ਮਨੋਵਿਗਿਆਨ ਨੂੰ ਸਮਝਣਾ ਹੋਵੇਗਾ।ਤਦ ਹੀ ਇਹ ਸਪਸ਼ਟ ਹੋ ਸਕੇਗਾ ਕਿ ਅਚਾਨਕ ਹੋਣ ਵਾਲੀ ਇਹ ਇਕੱਲੀ ਘਟਨਾ ਨਹੀਂ ਸੀ, ਜੋ ਇੱਕ ਬਿਮਾਰ ਦਿਮਾਗ਼ ਦੇ ਵਿਚਾਰਹੀਣਕਾਰਜਾਂ ਦੇ ਕਾਰਨ ਹੋਈ ਸੀ।
ਭਾਰਤ ਦੇ 1857 ਦੇ ਪਹਿਲੇ ਸੁਤੰਤਰਤਾ ਅੰਦੋਲਨ ਦੇ ਬਾਅਦ ਤੋਂ, ਅੰਗ੍ਰਰੇਜ਼ ਬੁਰੀ ਤਰ੍ਹਾਂ ਭੈਭੀਤ ਹੋ ਗਏ ਸਨ। ਉਨ੍ਹਾਂ ਦੇ ਸ਼ਾਸਨ ਦੇ ਖ਼ਿਲਾਫ਼ ਕ੍ਰਾਂਤੀਕਾਰੀ ਗਤੀਵਿਧੀਆਂ ਦੇ ਕਿਸੇ ਵੀ ਦੁਹਰਾਅ ਦੀ ਸੰਭਾਵਨਾ ਨੇ ਉਨ੍ਹਾਂ ਨੂੰ ਬਹੁਤ ਡਰਾ ਦਿੱਤਾ ਸੀ।20ਵੀਂ ਸਦੀ ਦੀ ਸ਼ੁਰੂਆਤ ਵਿੱਚ ਲਾਲਾ ਹਰਦਿਆਲ, ਲਾਲਾ ਲਾਜਪਤ ਰਾਏ ਅਤੇ ਅਜੀਤ ਸਿੰਘ ਜਿਹੇ ਨੇਤਾਵਾਂ ਨੂੰ ਡਿਪੋਰਟਕਰ (ਦੇਸ਼ ਨਿਕਾਲਾ ਦੇ)ਦਿੱਤਾ ਗਿਆ ਸੀ, ਲੇਕਿਨ ਇਸ ਨਾਲ ਵੀ ਅੰਗਰੇਜ਼ਾਂ ਦਾ ਡਰ ਘੱਟ ਨਹੀਂ ਹੋਇਆ।
ਕੁਝ ਰਾਜਨੀਤਕ ਨੇਤਾਵਾਂ ਦੇਤੁਲਨਾਤਮਕ ਤੌਰ ‘ਤੇ ਨਰਮ ਰਵੱਈਏ ਦੇ ਅਧਾਰ ’ਤੇ ਉਨ੍ਹਾਂ ਨੇ ਸੋਚਿਆ ਕਿ ਬਹੁਤ ਜ਼ਿਆਦਾ ਪ੍ਰਤਾੜਨਾ ਦੇ ਉਪਾਅ ਨਾਲ ਉਹ ਰਾਸ਼ਟਰੀ ਭਾਵਨਾ ਦੇ ਉਦੈ ਨੂੰ ਅਸਾਨੀ ਨਾਲ ਦਬਾ ਸਕਦੇ ਹਾਂ, ਤਾਕਿ ਉਨ੍ਹਾਂ ਦਾ ਸ਼ਾਸਨ ਲਗਾਤਾਰ ਜਾਰੀ ਰਹੇ। ਭਾਰਤੀਆਂ ਵਿੱਚ ਰਾਸ਼ਟਰੀ ਭਾਵਨਾ ਦੇ ਜਾਗ੍ਰਿਤ ਹੋਣ ਤੋਂ ਅੰਗਰੇਜ਼ ਪੂਰੀ ਤਰ੍ਹਾਂ ਬੇਖ਼ਬਰ ਰਹੇ। ਪਹਿਲੇ ਵਿਸ਼ਵ ਯੁੱਧ (1914-1918) ਦੇ ਦੌਰਾਨ ਬ੍ਰਿਟੇਨ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਦੇ ਪੱਖ ਵਿੱਚ ਭਾਰਤੀ ਜਨਤਾ ਅਤੇ ਭਾਰਤੀ ਸੈਨਿਕਾਂ ਦੀ ਬਹਾਦਰੀ ਪ੍ਰਤੀ ਵੀ ਅੰਗ੍ਰਰੇਜ਼ ਪੂਰੀ ਤਰ੍ਹਾਂ ਅਕਿਰਤਘਣ ਬਣੇ ਰਹੇ। ਇੱਕ ਛੋਟਾ-ਜਿਹਾ ਬਹਾਨਾ, ਇੱਥੋਂ ਤੱਕ ਕਿ ਹੜਤਾਲ ਜਿਹਾ ਇੱਕ ਸ਼ਾਂਤੀਪੂਰਨ ਵਿਰੋਧ ਵੀ ਉਨ੍ਹਾਂ ਦੀ ਕਾਰਵਾਈ ਲਈ ਕਾਫ਼ੀ ਸੀ।
ਅੰਗਰੇਜ਼ਾਂ ਦੀ ਭਿਆਨਕ ਸਾਜ਼ਿਸ਼ ਦੀ ਝਲਕ ਪੰਜਾਬ ਦੇ ਤਤਕਾਲੀਨ ਲੈਫਟੀਨੈਂਟ-ਗਵਰਨਰ ਮਾਇਕਲ ਓ ਡਾਇਰ ਦੇ ਕਾਰਜਾਂ ਵਿੱਚ ਦਿਖਾਈ ਪੈਂਦੀ ਹੈ, ਜਿਸ ਨੇ ਲੋਕਾਂ ਦੇ ਅਧਿਕਾਰਾਂ ਨੂੰ ਦਬਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਪੜ੍ਹੇ-ਲਿਖੇ ਵਰਗ ਦਾ ਅਪਮਾਨ ਕੀਤਾਗਿਆ, ਸੈਂਕੜਿਆਂ ਨੂੰ ਸਲਾਖਾਂ ਦੇ ਪਿੱਛੇ ਰੱਖਿਆ ਗਿਆ ਅਤੇ ਪ੍ਰੈੱਸ ਦਾ ਗਲਾ ਘੁੱਟ ਦਿੱਤਾ ਗਿਆ। ਅਪ੍ਰੈਲ,1919 ਦੇ ਸ਼ੁਰੂ ਹੋਣ ਦੇ ਨਾਲ ਹੀ ਘਟਨਾਵਾਂ ਦੀ ਸ਼ੁਰੂਆਤ ਹੋਈ। ਲਾਹੌਰ ਅਤੇ ਅੰਮ੍ਰਿਤਸਰ ਵਿੱਚ ਸ਼ਾਂਤੀਪੂਰਨ ਹੜਤਾਲਾਂ ਨੂੰ ਜ਼ਬਰਦਸਤੀ ਤੋੜਿਆ ਗਿਆ ਅਤੇ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ’ਤੇ ਗੋਲੀਆਂ ਚਲਾਈਆਂ ਗਈਆਂ।ਜ਼ਿਆਦਾਤਰ ਪ੍ਰਮੁੱਖ ਸਥਾਨਕ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਡਿਪੋਰਟਕਰ (ਦੇਸ਼ ਨਿਕਾਲਾ ਦੇ)ਦਿੱਤਾ ਗਿਆ।
ਲਾਹੌਰ ਅਤੇ ਅੰਮ੍ਰਿਤਸਰ ਦੇ ਨਾਲ-ਨਾਲ ਕਸੂਰ ਅਤੇ ਗੁਜਰਾਂਵਾਲਾ ਜਿਹੀਆਂ ਥਾਵਾਂ ’ਤੇ ਵੀ ਅੱਤਿਆਚਾਰ ਹੋਏ। ਅੰਗਰੇਜ਼ਾਂ ਨੇ ਸ਼ਾਂਤੀਪੂਰਨ ਲੋਕਾਂ ਨੂੰ ਭੜਕਾਉਣ ਦਾ ਕੋਈ ਮੌਕਾ ਨਹੀਂ ਗਵਾਇਆ। ਸਥਿਤੀ ਤਦ ਤਣਾਅਪੂਰਨ ਹੋ ਗਈ ਜਦੋਂ ਅੰਮ੍ਰਿਤਸਰ ਵਿੱਚ ਹੋਈ ਫਾਇਰਿੰਗ ਦੇ ਨਤੀਜੇ ਵਜੋਂ ਪੰਜ ਯੂਰਪੀ ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਭਾਰਤੀ ਵਿਦਿਆਰਥੀਆਂ ਨੂੰ ਪੜ੍ਹਾਉਣ ਜਾਂਦੇ ਸਮੇਂ ਸ਼ੇਰਵੁਡ ਨਾਮ ਦੀ ਇੱਕ ਮਹਿਲਾ ਨੂੰ ਗਲੀ ਵਿੱਚ ਕੁੱਟਿਆ ਗਿਆ। ਅਜਿਹਾ ਲਗਦਾ ਹੈ ਕਿ ਇਸ ਨਾਲ ਬ੍ਰਿਟਿਸ਼ ਸਨਮਾਨ ਬੁਰੀ ਤਰ੍ਹਾਂ ਆਹਤ ਹੋਇਆ, ਕਿਉਂਕਿ ਇਸ ਦੇ ਬਾਅਦ ਪਿੰਡਾਂ ਵਿੱਚ ਵੀ ਪੁਲਿਸ ਦੁਆਰਾ ਨਿਰਦੋਸ਼ ਲੋਕਾਂ ਨੂੰ ਜ਼ਾਲਮਾਨਾ ਤਰੀਕੇ ਨਾਲ ਕੁੱਟਿਆ ਗਿਆ ਅਤੇ ਖੂਹ ਕੋੜਿਆਂ ਵਾਲੀ ਗਲੀ ਵਿੱਚ ਰੀਂਗਣ ਦੇ ਕ੍ਰਾਅਲਿੰਗ ਆਰਡਰ ਦਿੱਤੇ ਗਏ।
ਘਟਨਾ ਤੋਂ ਠੀਕ ਇੱਕ ਦਿਨ ਪਹਿਲਾਂ ਬ੍ਰਿਗੇਡੀਅਰ ਜਨਰਲ ਰੇਜੀਨਾਲਡ ਡਾਇਰ ਨੂੰ ਜਲੰਧਰ ਤੋਂ ਅੰਮ੍ਰਿਤਸਰ ਬਦਲ ਦਿੱਤਾ ਗਿਆ ਸੀ। ਆਉਣ ਦੇ ਬਾਅਦ ਉਨ੍ਹਾਂ ਨੇ ਜਨਤਕ ਸਮਾਰੋਹਾਂ ’ਤੇ ਰੋਕ ਲਗਾ ਦਿੱਤੀ। ਰੋਕ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਨਹੀਂ ਮਿਲ ਸਕੀ।13 ਅਪ੍ਰੈਲ ਨੂੰ ਵਿਸਾਖੀ ਮਨਾਉਣ ਦੇ ਲਈ ਬੜੀ ਸੰਖਿਆ ਵਿੱਚ ਆਲੇ-ਦੁਆਲੇ ਦੇ ਗ੍ਰਾਮੀਣ ਇਲਾਕਿਆਂ ਦੇ ਕਿਸਾਨ ਪਹਿਲਾਂ ਹੀ ਅੰਮ੍ਰਿਤਸਰ ਵਿੱਚ ਪਹੁੰਚ ਗਏ ਸਨ। ਡਾਇਰ ਦੁਪਹਿਰ ਵਿੱਚ ਆਪਣੇ ਸੈਨਿਕਾਂ, ਜਿਨ੍ਹਾਂ ਵਿਚੋਂ ਕੋਈ ਵੀ ਬ੍ਰਿਟਿਸ਼ ਨਹੀਂ ਸੀ, ਦੇ ਨਾਲ ਜਲਿਆਂਵਾਲਾਬਾਗ਼ ਦੇ ਮੁੱਖ ਦੁਆਰ ’ਤੇ ਪਹੁੰਚਿਆ ਅਤੇ ਬਿਨਾ ਕਿਸੇ ਚੇਤਾਵਨੀ ਦੇ ਉਸ ਨੇ ਗੋਲੀ ਚਲਾਉਣ ਦਾ ਆਦੇਸ਼ ਦੇ ਦਿੱਤਾ।
ਮਿੰਟਾਂ ਵਿੱਚ 1650ਰਾਊਂਡ ਫਾਇਰਿੰਗ ਕੀਤੀ ਗਈ, ਜਿਸ ਵਿੱਚ ਬੜੀ ਸੰਖਿਆ ਵਿੱਚ ਲੋਕ ਮਾਰੇ ਗਏ ਅਤੇ ਜ਼ਖ਼ਮੀ ਹੋ ਗਏ, ਜੋ ਤਿੱਤਰ-ਬਿੱਤਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਸਟੀਕ ਸੰਖਿਆ ਦਾ ਕਦੇ ਪਤਾ ਨਹੀਂ ਚਲ ਸਕਿਆ, ਕਿਉਂਕਿ ਸਰਕਾਰੀ ਅਤੇ ਗ਼ੈਰ-ਸਰਕਾਰੀ ਅੰਕੜਿਆਂ ਵਿੱਚ ਇੱਕ ਬੜਾ ਅੰਤਰ ਸੀ। ਜਖ਼ਮਾਂ ’ਤੇ ਨਮਕ ਛਿੜਕਣ ਲਈ ਡਾਇਰ ਨੇ ਆਉਣ-ਜਾਣ ’ਤੇ ਪੂਰੀ ਰੋਕ ਦੇ ਨਾਲ ਕਰਫਿਊ ਲਗਾ ਦਿੱਤਾ, ਤਾਕਿਜ਼ਖ਼ਮੀਆਂ ਦੀ ਦੇਖਭਾਲ਼ ਨਾ ਹੋ ਸਕੇ ਅਤੇ ਮ੍ਰਿਤਕਾਂ ਨੂੰ ਉੱਥੋਂ ਹਟਾਇਆ ਨਾ ਜਾ ਸਕੇ।
ਡਾਇਰ ਦੁਆਰਾ ਹੱਤਿਆਕਾਂਡ ਦੀ ਜਾਂਚ ਲਈ ਨਿਯੁਕਤ ਹੰਟਰ ਕਮੇਟੀ ਦੇ ਸਾਹਮਣੇ ਦਿੱਤੇ ਗਏ ਜਵਾਬ ਨਾ ਕੇਵਲ ਅਪਰਾਧੀ ਦੀ ਮਨੋਸਥਿਤੀ ਨੂੰ, ਬਲਕਿ ਪੂਰੇ ਪ੍ਰਸ਼ਾਸਨਿਕ ਢਾਂਚੇ ਦੇ ਦ੍ਰਿਸ਼ਟੀਕੋਣ ਨੂੰ ਵੀ ਦਰਸਾਉਂਦੇ ਹਨ। ਕਮੇਟੀ ਨੂੰ ਇਹ ਦੱਸਦੇ ਹੋਏ ਡਾਇਰ ਨੂੰ ਖੁਸ਼ੀ ਹੋਈ ਕਿ ਉਨ੍ਹਾਂ ਦੇ ਕਾਰਜ ਪੂਰੀ ਤਰ੍ਹਾਂ ਨਾਲ ਸਚੇਤ ਰਹਿੰਦੇ ਹੋਏ ਅਤੇ ਪੂਰਵ ਨਿਯੋਜਿਤ ਰਣਨੀਤੀ ਦੇ ਨਤੀਜੇ ਸਨ। ਅਗਰ ਜਗ੍ਹਾ ਦੀ ਬਨਾਵਟ ਨੇ ਉਸ ਨੂੰ ਰੋਕਿਆ ਨਾ ਹੁੰਦਾ, ਤਾਂ ਉਹ ਅਧਿਕ ਲੋਕਾਂ ਨੂੰ ਗੋਲੀ ਮਾਰਨ ਲਈ ਬਖਤਰਬੰਦ ਵਾਹਨਾਂ ਨੂੰ ਮਸ਼ੀਨਗਨਾਂ ਦੇ ਨਾਲ ਲੈ ਜਾਂਦਾ। ਤਤਕਾਲੀਨ ਸਰਕਾਰ ਦੁਆਰਾ ਡਾਇਰਦੇ ਖ਼ਿਲਾਫ਼ ਕੀਤੀ ਗਈ ਇੱਕ ਮਾਤਰ ਕਾਰਵਾਈ ਸੀ – ਉਸ ਨੂੰ ਆਪਣੇ ਸਰਗਰਮ ਕਰਤੱਵਾਂ ਤੋਂ ਮੁਕਤ ਕਰਨਾ, ਜਦਕਿ ਮਾਇਕਲ ਓ ਡਾਇਰ ਅਤੇ ਚੈਮਸਫੋਰਡ ਪੂਰੀ ਤਰ੍ਹਾਂ ਨਾਲ ਸਾਰੇ ਅਪਰਾਧਾਂ ਤੋਂ ਮੁਕਤ ਕੀਤੇ ਗਏ।
ਅੰਗਰੇਜ਼ਾਂ ਦੀ ਨਜ਼ਰ ਵਿੱਚ ਡਾਇਰ ਇੱਕ ਨਾਇਕ ਸੀ। ਅੰਗਰੇਜ਼ਾਂ ਦੇ ਦੁਆਰਾ ਉਸ ਦੀ ਬਹਾਲੀ ਦੇ ਬਹੁਤ ਪ੍ਰਯਤਨ ਕੀਤੇ ਜਾ ਰਹੇ ਸਨ, ਲੇਕਿਨ ਭਾਰਤੀ ਪੀੜਾ ਬਹੁਤ ਅਧਿਕ ਸੀ।ਅੰਗਰੇਜ਼ ਭਾਰਤੀਆਂ ਦੀ ਮਨੋਦਸ਼ਾ ਅਤੇ ਦੁਖਦ ਘਟਨਾ ਦੇ ਦੂਰਗਾਮੀ ਨਤੀਜਿਆਂ ਦਾ ਮੁੱਲਾਂਕਣ ਕਰਨ ਵਿੱਚ ਅਸਫ਼ਲ ਰਹੇ। ਯੁਵਾ ਭਾਰਤੀ, ਬੇਰਹਿਮੀ ਦੀਆਂ ਇਨ੍ਹਾਂ ਕਾਰਵਾਈਆਂ ਦਾ ਬਦਲਾ ਲੈਣ ਲਈ ਤਿਆਰ ਸਨ। ਮਹਾਨ ਕ੍ਰਾਂਤੀਕਾਰੀਊਧਮ ਸਿੰਘ ਨੇ 13 ਮਾਰਚ, 1940 ਨੂੰ ਲੰਦਨ ਵਿੱਚ ਮਾਇਕਲ ਓ ਡਾਇਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਭਗਤ ਸਿੰਘ ਅਤੇ ਚੰਦਰਸ਼ੇਖਰ ਆਜ਼ਾਦ ਜਿਹੇ ਨੌਜਵਾਨ ਦੇਸ਼ ਭਗਤ ਕ੍ਰਾਂਤੀਕਾਰੀਆਂ ਨੂੰ ਜਲਿਆਂਵਾਲਾਬਾਗ਼ ਅਤੇ ਉਸ ਦੇ ਬਾਅਦ ਦੀਆਂ ਘਟਨਾਵਾਂ ਦੇ ਪ੍ਰਤੱਖ ਨਤੀਜੇ ਦੇ ਤੌਰ ’ਤੇ ਦੇਖਿਆ ਜਾ ਸਕਦਾ ਹੈ। ਅਸੀਂ ਆਪਣੀ ਸੁਤੰਤਰਤਾ ਦੇ ਲਈ ਉਨ੍ਹਾਂ ਦੇ ਸਰਬਉੱਚ ਬਲੀਦਾਨ ਦੇ ਪ੍ਰਤੀ ਰਿਣੀ ਹਾਂ। ਅੰਮ੍ਰਿਤਸਰ ਸਥਿਤ ਸਮਾਰਕ ਹਮੇਸ਼ਾ ਇੱਕ ਰਿਣੀਰਾਸ਼ਟਰ ਨੂੰ, ਮਾਂ-ਭੂਮੀ ਦੇ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲਿਆਂ ਦੀ ਯਾਦ ਦਿਵਾਏਗਾ। ਇਹ ਰਾਸ਼ਟਰੀ ਗੌਰਵ ਦਾ ਇੱਕ ਸਮਾਰਕ ਹੈ ਅਤੇ ਸੁਤੰਤਰਤਾਦੇ ਲਈ ਇੱਕ ਪ੍ਰੇਰਣਾ ਸਰੋਤ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.