Press ReleasePunjabTop News

ਜਦੋਂ ਏਜੰਸੀਆਂ ਅਤੇ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਦੀ ਜਾਨ ਦੇ ਖ਼ਤਰੇ ਹੋਣ ਦੀ ਗੱਲ ਕਰ ਰਹੀਆ ਹਨ, ਫਿਰ ਉਨ੍ਹਾਂ ਦੇ ਸਾਥੀਆਂ ਦੇ ਆਰਮ ਲਾਈਸੈਸ ਰੱਦ ਕਰਨ ਦੇ ਅਮਲ ਕਿਸ ਲਈ ? : ਸਿਮਰਨਜੀਤ ਸਿੰਘ ਮਾਨ

ਕੀ ਸਿੱਧੂ ਮੂਸੇਵਾਲਾ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਨਿਸ਼ਾਨਾਂ ਬਣਾਉਣ ਦੀ ਸਰਕਾਰੀ ਸਾਜਿਸ ਤਾਂ ਨਹੀ ਰਚੀ ਜਾ ਰਹੀ ?

ਫ਼ਤਹਿਗੜ੍ਹ ਸਾਹਿਬ : “ਇਕ ਪਾਸੇ ਮੋਦੀ-ਸ਼ਾਹ ਦੀ ਹਿੰਦੂਤਵ ਸਰਕਾਰ ਤੇ ਸੈਂਟਰ ਦੀਆਂ ਏਜੰਸੀਆਂ ਅਤੇ ਪੰਜਾਬ ਸਰਕਾਰ ਬੀਤੇ ਦਿਨਾਂ ਤੋਂ ਟੀ.ਵੀ ਚੈਨਲਾਂ ਅਤੇ ਮੀਡੀਏ ਵਿਚ ਇਥੋ ਦੇ ਨਿਵਾਸੀਆ ਨਾਲ ਇਹ ਜਾਣਕਾਰੀ ਸਾਂਝੀ ਕਰ ਰਹੀਆ ਹਨ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਜਾਨ ਨੂੰ ਵੱਡਾ ਖ਼ਤਰਾ ਹੈ । ਉਨ੍ਹਾਂ ਉਤੇ ਕਿਸੇ ਸਮੇ ਵੀ ਜਾਨਲੇਵਾ ਹਮਲਾ ਹੋ ਸਕਦਾ ਹੈ । ਫਿਰ ਤਾਂ ਸਰਕਾਰ ਦੀ ਇਹ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਨ੍ਹਾਂ ਦੀ ਹਿਫਾਜਤ ਲਈ ਉਨ੍ਹਾਂ ਦੀ ਨਿੱਜੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵਿਚ ਯੋਗਦਾਨ ਪਾਵੇ ਅਤੇ ਆਪਣੇ ਤੌਰ ਤੇ ਵੀ ਅਜਿਹਾ ਪ੍ਰਬੰਧ ਕਰੇ ਕਿ ਨਸ਼ੀਲੀਆਂ ਵਸਤਾਂ ਦੇ ਵਪਾਰ ਕਰਨ ਵਾਲੇ ਸੌਦਾਗਰ ਅਤੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੀ ਅਫਸਰਸਾਹੀ ਜਾਂ ਗੈਂਗਸਟਰ ਜਾਂ ਕੋਈ ਹੋਰ ਸਾਜਿਸਕਾਰ ਕਿਸੇ ਅਜਿਹੇ ਦੁਖਾਂਤ ਤੇ ਪੰਜਾਬ ਦੇ ਅਮਨਮਈ ਮਾਹੌਲ ਨੂੰ ਵਿਸਫੋਟਕ ਬਣਾਉਣ ਲਈ ਅੰਜਾਮ ਨਾ ਦੇ ਸਕੇ। ਪਰ ਦੁੱਖ ਅਤੇ ਅਫਸੋਸ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਹਿਫਾਜਤ ਲਈ ਉਨ੍ਹਾਂ ਨੂੰ ਹੋਰ ਲਾਈਸੈਸ ਜਾਰੀ ਕਰਨ ਦੀ ਜਿੰਮੇਵਾਰੀ ਪੂਰੀ ਕਰਨ ਦੀ ਬਜਾਇ ਜੋ ਉਨ੍ਹਾਂ ਕੋਲ ਨਿੱਜੀ ਲਾਈਸੈਸ ਸੁਦਾ ਹਥਿਆਰ ਹਨ, ਉਨ੍ਹਾਂ ਨੂੰ ਰੱਦ ਕਰਨ ਅਤੇ ਜਬਰੀ ਜਮ੍ਹਾ ਕਰਵਾਉਣ ਦੇ ਸ਼ਰਮਨਾਕ ਅਮਲ ਕੀਤੇ ਜਾ ਰਹੇ ਹਨ ।
ਇਸ ਵਰਤਾਰੇ ਤੋਂ ਇੰਝ ਜਾਪਦਾ ਹੈ ਕਿ ਜਿਵੇ ਸੈਂਟਰ ਅਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਨੂੰ ਘਟਾਕੇ ਮੀਡੀਏ ਵਿਚ ਪ੍ਰਚਾਰ ਕਰਦੇ ਹੋਏ ਸਿੱਧੂ ਮੂਸੇਵਾਲਾ ਦੀ ਮੌਤ ਦੇ ਦੋਸ਼ੀਆਂ ਨੂੰ ‘ਸਾਫ ਰਾਹ’ ਦਿੱਤਾ ਗਿਆ ਸੀ, ਉਸੇ ਤਰ੍ਹਾਂ ਦੀ ਸਾਜਿਸ ਉਤੇ ਪੰਜਾਬ ਤੇ ਸੈਟਰ ਦੀਆਂ ਸਰਕਾਰਾਂ ਅਮਲ ਕਰਨ ਦੀਆਂ ਬਜਰ ਗੁਸਤਾਖੀ ਕਰਦੀਆ ਨਜਰ ਆ ਰਹੀਆ ਹਨ । ਜੇਕਰ ਕੋਈ ਅਜਿਹੀ ਸਾਜਿਸ ਰਚਣ ਦੀ ਗੁਸਤਾਖੀ ਕੀਤੀ ਗਈ ਤਾਂ ਸੈਂਟਰ ਦੀ ਮੋਦੀ-ਸ਼ਾਹ ਸਰਕਾਰ ਅਤੇ ਉਨ੍ਹਾਂ ਨਾਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਸਿੱਧੇ ਤੌਰ ਤੇ ਅਜਿਹੇ ਦੁੱਖਾਤ ਲਈ ਜਿੰਮੇਵਾਰ ਹੋਣਗੀਆ । ਜਿਸ ਲਈ ਅਸੀ ਦੋਵਾਂ ਸਰਕਾਰਾਂ ਤੇ ਸਾਜਿਸਕਾਰਾਂ ਨੂੰ ਖਬਰਦਾਰ ਕਰਦੇ ਹਾਂ ਕਿ ਪੰਜਾਬ ਵਿਚ ਅਜਿਹੀਆ ਸਾਜਿਸਾਂ ਰਚਣੀਆ ਬੰਦ ਕੀਤੀਆ ਜਾਣ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੋ ਇਥੋ ਦੀ ਨੌਜਵਾਨੀ ਨੂੰ ਨਸਿਆ ਦੇ ਸੇਵਨ ਤੋ ਦੂਰ ਕਰਨ ਅਤੇ ਸਿੱਖ ਨੌਜਵਾਨੀ ਨੂੰ ਅੰਮ੍ਰਿਤਧਾਰੀ ਬਣਾਉਣ ਦੀਆਂ ਸਮਾਜਿਕ ਤੇ ਇਖਲਾਕੀ ਜਿੰਮੇਵਾਰੀਆ ਨਿਭਾਅ ਰਹੇ ਹਨ, ਉਨ੍ਹਾਂ ਦੇ ਸਾਥੀਆਂ ਦੇ ਆਰਮ ਲਾਈਸੈਸ ਰੱਦ ਨਾ ਕਰਕੇ ਉਨ੍ਹਾਂ ਨੂੰ ਆਪਣੀ ਨਿੱਜੀ ਹਿਫਾਜਤ ਨੂੰ ਮਜਬੂਤ ਕਰਨ ਵਿਚ ਯੋਗਦਾਨ ਪਾਉਣ ਨਾ ਕਿ ਅਜਿਹੀ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਸਾਜਿਸ ਦਾ ਹਿੱਸਾ ਬਣਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਅਤੇ ਪੰਜਾਬ ਦੇ ਹੁਕਮਰਾਨਾਂ ਵੱਲੋ ਪੰਜਾਬ ਸੂਬੇ ਅਤੇ ਸਿੱਖ ਕੌਮ ਪ੍ਰਤੀ ਪੈਦਾ ਕੀਤੇ ਜਾ ਰਹੇ ਵਿਸਫੋਟਕ ਹਾਲਾਤਾਂ ਅਤੇ ਸਾਜਿ਼ਸਾਂ ਉਤੇ ਹੁਕਮਰਾਨਾਂ ਨੂੰ ਖ਼ਬਰਦਾਰ ਕਰਦੇ ਹੋਏ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆ ਦੇ ਲਾਈਸੈਸ ਸੁਦਾ ਹਥਿਆਰਾਂ ਦੇ ਲਾਈਸੈਸ ਰੱਦ ਕਰਨ ਜਾਂ ਜਮ੍ਹਾ ਕਰਵਾਉਣ ਦੇ ਗੈਰ ਕਾਨੂੰਨੀ ਅਮਲਾਂ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਵਿਚ ਵਿਚਰ ਰਹੀਆ ਸਭ ਸਖਸ਼ੀਅਤਾਂ ਅਤੇ ਆਗੂਆ ਵਿਚਕਾਰ ਕਿਸੇ ਮੁੱਦੇ ਉਤੇ ਵਿਚਾਰਕ ਮੱਤਭੇਦ ਤਾਂ ਹੋ ਸਕਦੇ ਹਨ ਪਰ ਜੇਕਰ ਹੁਕਮਰਾਨ ਜਾਂ ਏਜੰਸੀਆ ਸਿੱਖ ਲੀਡਰਸਿ਼ਪ ਨੂੰ ਵੱਖਰੇ-ਵੱਖਰੇ ਤੌਰ ਤੇ ਜਾਂ ਥੜੇਬਾਜੀ ਤੌਰ ਤੇ ਆਪਣੇ ਕਿਸੇ ਮੰਦਭਾਵਨਾ ਭਰੇ ਮਕਸਦ ਦੀ ਪ੍ਰਾਪਤੀ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪੰਜਾਬ ਸੂਬੇ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਦੇ ਖੂਨ ਨਾਲ ਹੋਲੀ ਖੇਡਣ ਜਾਂ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਇਜਾਜਤ ਕਤਈ ਨਹੀ ਦੇਵਾਂਗੇ ਅਤੇ ਨਾ ਹੀ ਸਿੱਖ ਕੌਮ ਦੇ ਆਗੂਆ ਨੂੰ ਨਿਹੱਥੇ ਕਰਕੇ ਉਨ੍ਹਾਂ ਦਾ ਸਿ਼ਕਾਰ ਖੇਡਣ ਦੀ ਇਜਾਜਤ ਦਿੱਤੀ ਜਾਵੇਗੀ ।
ਸਿਮਰਨਜੀਤ ਸਿੰਘ ਮਾਨ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਸੋਸਲ ਮੀਡੀਆ ਤੇ ਪ੍ਰਚਾਰ ਦੀ ਜਿੰਮੇਵਾਰੀ ਨਿਭਾਉਣ ਵਾਲੇ ਸ. ਗੁਰਿੰਦਰਪਾਲ ਸਿੰਘ ਨੂੰ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਕੇ ਅਤੇ ਉਸ ਵੱਲੋ ਬਾਹਰਲੇ ਮੁਲਕ ਭੱਜਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਨ ਦੇ ਦਹਿਸਤਗਰਦੀ ਅਮਲਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਜਾਂ ਸਿੱਖ ਆਗੂ ਕਿਸੇ ਤਰ੍ਹਾਂ ਦੀ ਗੈਰ ਕਾਨੂੰਨੀ ਜਾਂ ਗੈਰ ਸਮਾਜਿਕ ਅਮਲ ਨਹੀ ਕਰ ਰਹੀ । ਜੋ ਸਾਡੇ ਵੱਲੋ ਜਾਂ ਭਾਈ ਅੰਮ੍ਰਿਤਪਾਲ ਸਿੰਘ ਵੱਲੋ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ‘ਖ਼ਾਲਿਸਤਾਨ’ ਸਟੇਟ ਪ੍ਰਤੀ ਪ੍ਰਚਾਰ ਤੇ ਪ੍ਰਸਾਰ ਕੀਤਾ ਜਾ ਰਿਹਾ ਹੈ, ਇਹ ਸਾਡਾ ਵਿਧਾਨਿਕ ਹੱਕ ਹੈ । ਸਾਨੂੰ ਇੰਡੀਆ ਦੀ ਸੁਪਰੀਮ ਕੋਰਟ, ਪੰਜਾਬ-ਹਰਿਆਣਾ ਹਾਈਕੋਰਟ ਨੇ ਅਜਿਹਾ ਕਰਨ ਦੀ ਪਹਿਲੋ ਹੀ ਕਾਨੂੰਨੀ ਪ੍ਰਵਾਨਗੀ ਦਿੱਤੀ ਹੋਈ ਹੈ ।
ਇਸ ਲਈ ਸਰਕਾਰ ਜਾਂ ਏਜੰਸੀਆ ਖਾਲਿਸਤਾਨ ਦੇ ਨਾਮ ਉਤੇ ਦੂਸਰੀਆ ਕੌਮਾਂ, ਫਿਰਕਿਆ, ਕਬੀਲਿਆ ਨੂੰ ਭੜਕਾਊ ਗੁੰਮਰਾਹਕੁੰਨ ਪ੍ਰਚਾਰ ਕਰਕੇ ਸਿੱਖ ਕੌਮ ਦੀ ਸਤਿਕਾਰਿਤ ਛਬੀ ਨੂੰ ਨੁਕਸਾਨ ਪਹੁੰਚਾਉਣ ਦੀ ਗੁਸਤਾਖੀ ਨਾ ਕਰੇ ਤਾਂ ਬਿਹਤਰ ਹੋਵੇਗਾ । ਕਿਉਂਕਿ ਹੁਣ ਗੋਦੀ ਮੀਡੀਆ, ਖੂਫੀਆ ਏਜੰਸੀਆ, ਆਈ.ਬੀ, ਰਾਅ ਅਤੇ ਮੁਤੱਸਵੀ ਅਫਸਰਸਾਹੀ ਖ਼ਾਲਿਸਤਾਨ ਵਿਰੁੱਧ ਨਫਰਤ ਪੈਦਾ ਕਰਨ ਵਿਚ ਕਾਮਯਾਬ ਨਹੀ ਹੋ ਸਕਣਗੇ । ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇ ਅਤੇ ਫਿਰ ਮਹਾਰਾਜਾ ਰਣਜੀਤ ਸਿੰਘ ਸਮੇ ਸਾਡੇ ਲੰਮਾਂ ਸਮਾਂ ਖ਼ਾਲਸਾ ਰਾਜ ਕਾਇਮ ਰਹੇ ਹਨ ਜਿਨ੍ਹਾਂ ਨੂੰ ਦੁਨੀਆ ਦੀਆਂ ਸਭ ਤਾਕਤਾਂ, ਮੁਲਕ ਅਤੇ ਕੌਮਾਂ ਮੰਨਦੀਆ ਅਤੇ ਸਰਬਸਾਂਝੇ ਇਨਸਾਫ਼ ਪਸ਼ੰਦ ਪ੍ਰਬੰਧ ਦੀਆਂ ਪ੍ਰਸ਼ੰਸ਼ਾਂ ਕਰਦੀਆ ਰਹੀਆ ਹਨ । ਉਸੇ ਤਰਜ ਉਤੇ ਗੁਰੂ ਸਾਹਿਬਾਨ ਦੀ ਸੋਚ ਅਨੁਸਾਰ ਸਰਬਸਾਂਝਾ ਹਲੀਮੀ ਰਾਜ ਖ਼ਾਲਿਸਤਾਨ ਕਾਇਮ ਹੋਵੇਗਾ । ਜਿਸ ਤੋ ਵੱਡੇ-ਵੱਡੇ ਮੁਲਕ ਅਗਵਾਈ ਲੈਣਗੇ ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button