UncategorizedBreaking NewsD5 specialNewsPoliticsPress ReleasePunjabTop News

ਚੰਨੀ ਭਦੌੜ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਚੋਣ ਹਾਰੇਗਾ: ਭਗਵੰਤ ਮਾਨ

ਭਗਵੰਤ ਮਾਨ ਨੇ ਮੋਰਿੰਡਾ ਵਿੱਚ ਉਮੀਦਵਾਰ ਡਾ. ਚਰਨਜੀਤ ਸਿੰਘ ਲਈ ਕੀਤਾ ਚੋਣ ਪ੍ਰਚਾਰ

ਮੋਰਿੰਡਾ (ਰੋਪੜ)/ ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ‘ਆਪ’ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਦੇ ਹੱਕ ਵਿੱਚ ਮੋਰਿੰਡਾ ਵਿਖੇ ਚੋਣ ਮਾਰਚ ਕੀਤਾ। ਮਾਨ ਨੇ ਡਾ. ਚਰਨਜੀਤ ਸਿੰਘ ਲਈ ਪ੍ਰਚਾਰ ਕਰਦਿਆਂ ਕਿਹਾ ਕਿ 20 ਤਰੀਕ ਨੂੰ ਗੁੱਲੀ ਡੰਡਾ ਖੇਡਣ ਵਾਲੇ ਚੰਨੀ ਨੂੰ ਮੋਰਿੰਡਾ ਦੇ ਲੋਕਾਂ ਨੇ ਹਰਾਉਣਾ ਹੈ ਅਤੇ ‘ਆਪ’ ਦੇ ਡਾ. ਚਰਨਜੀਤ ਸਿੰਘ ਨੂੰ ਜਿਤਾਉਣਾ ਹੈ।

Deep Sidhu ਦੇ ਪਿੰਡ ਵਾਸੀ ਆਏ ਸਾਹਮਣੇ, ਪਿੰਡ ‘ਚ ਹੋਇਆ ਵੱਡਾ ਇਕੱਠ | D5 Channel Punjabi

ਬੁੱਧਵਾਰ ਨੂੰ ਮੋਰਿੰਡਾ ਵਿਖੇ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਕੋਲ ਇੱਕ ਮੌਕਾ ਹੈ ਆਪਣੇ ਬੱਚਿਆਂ ਅਤੇ ਪੰਜਾਬ ਦੀ ਕਿਸਮਤ ਬਦਲਣ ਦਾ। ਸਿੱਖਿਆ ਅਤੇ ਇਲਾਜ ਵਿਵਸਥਾ ਠੀਕ ਕਰਨ ਦਾ। ਮਾਫੀਆ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਦਾ। ਬਿਜਲੀ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦਾ। ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਕਿਸਾਨਾਂ ਨੂੰ ਕਰਜ਼ੇ ਤੋਂ ਮੁੱਕਤੀ ਦਿਵਾਉਣ ਦਾ । ਇਸ ਲਈ 20 ਫਰਵਰੀ ਨੂੰ ਸਭ ਲੋਕ ਆਮ ਆਦਮੀ ਪਾਰਟੀ ਦਾ ਸਾਥ ਦੇਣ ਅਤੇ ‘ਆਪ’ ਦੀ ਸਰਕਾਰ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਵੇਗੀ।

Breaking News: Bhagwant Mann ਦੀ ਐਂਟਰੀ ਤੋਂ ਡਰਿਆ Captain! Patiala ’ਚ ਲਾਤੀ ਧਾਰਾ 144| D5 Channel Punjabi

ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸੱਤਾ ਪਰਿਵਰਤਨ ਦੀ ਲਹਿਰ ਚੱਲ ਰਹੀ ਹੈ ਅਤੇ ਇਹ ਲਹਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਸੁਨੇਹਾ ਦੇ ਰਹੀ ਹੈ। ਇਸ ਲਈ ਇੱਥੋਂ ਦੇ ਵੋਟਰਾਂ ਨੇ ਵੀ ਆਪਣਾ ਆਗੂ ਅਤੇ ਸਰਕਾਰ ਬਦਲਣ ਦਾ ਫ਼ੈਸਲਾ ਕਰ ਲਿਆ ਹੈ ਅਤੇ ਚੰਨੀ ਭਦੌੜ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਚੋਣ ਹਾਰੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button