NewsBreaking NewsD5 specialIndiaPunjab

ਚੰਡੀਗੜ੍ਹ ਪ੍ਰਸ਼ਾਸਨ ਲਵੇਗਾ ਵੱਡਾ ਫੈਸਲਾ, ਮਾਸਕ ਨਾ ਪਾਉਣ ਵਾਲਿਆਂ ਨੂੰ ਦੇਣਾ ਪਵੇਗਾ ਮੋਟਾ ਜ਼ੁਰਮਾਨਾ

ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਇਸ ‘ਚ ਸਿਹਤ ਵਿਭਾਗ ਲਗਾਤਾਰ ਲੋਕਾਂ ਨੂੰ ਕੋਰੋਨਾ ਮਹਾਮਾਰੀ ਨਾਲ ਜੁੜੇ ਦਿਸ਼ਾ – ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦੇ ਰਹੇ ਹਨ ਪਰ ਲੋਕ ਕੋਰੋਨਾ ਮਹਾਮਾਰੀ ਦੇ ਦਿਸ਼ਾ-ਨਿਰਦੇਸ਼ਾਂ ਦੇ ਵੱਲ ਬਿਲਕੁੱਲ ਵੀ ਧਿਆਨ ਨਹੀਂ ਦੇ ਰਹੇ ਅਤੇ ਆਪਣੀ ਮਨਮਰਜੀ ਕਰ ਰਹੇ ਹਨ। ਜਿਸਦੇ ਨਤੀਜ਼ੇ ਸਭ ਦੇ ਸਾਹਮਣੇ ਹਨ।

BIG_BREAKING_ਕਿਸਾਨਾਂ ਨੇ ਠੁਕਰਾਈ ਕੈਪਟਨ ਦੀ ਮੀਟਿੰਗ !ਕਿਸਾਨਾਂ ਦੇ ਪ੍ਰਧਾਨ ਨੇ ਦਿੱਤਾ ਵੱਡਾ ਬਿਆਨ !

ਇਹੀ ਵਜ੍ਹਾ ਹੈ ਕਿ ਕੋਰੋਨਾ ਦੇ ਮਾਮਲੇ ਦਿਨ-ਬ- ਦਿਨ ਵੱਧ ਵੀ ਰਹੇ ਹਨ। ਇਨ੍ਹਾਂ ਸਾਰਿਆਂ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਵੱਡਾ ਫੈਸਲਾ ਲੈ ਸਕਦਾ ਹੈ। ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਮਾਸਕ ਨਾ ਪਹਿਨਣ ਵਾਲੇ ਲੋਕਾਂ ‘ਤੇ ਹੁਣ ਮੋਟਾ ਜ਼ੁਰਮਾਨਾ ਲਗਾਉਣ ਦਾ ਫੈਸਲਾ ਕਰ ਰਿਹਾ ਹੈ। ਦਰਅਸਲ ਦਿੱਲੀ ਦੀ ਤਰਜ਼ ‘ਤੇ ਚੰਡੀਗੜ੍ਹ ‘ਚ ਵੀ ਮਾਸਕ ਨਾ ਪਹਿਨਣ ‘ਤੇ 2000 ਰੁਪਏ ਦਾ ਜ਼ੁਰਮਾਨਾ ਕਰਨ ਦੀ ਤਿਆਰੀ ਹੈ।

🔴LIVE | ਕਿਸਾਨਾਂ ਦੇ ਹੱਕ ‘ਚ ਕੈਪਟਨ ਦਾ ਵੱਡਾ ਫੈਸਲਾ ! ਹੁਣ ਖੇਤੀ ਕਾਨੂੰਨਾਂ ਦਾ ਮਸਲਾ ਹੋਊ ਹੱਲ ?

ਸ਼ਹਿਰ ਦੀਆਂ ਮਾਰਕਿਟਾਂ ਅਤੇ ਸਰਵਜਨਿਕ ਥਾਵਾਂ ‘ਤੇ ਜ਼ਿਆਦਾਤਰ ਲੋਕ ਮਾਸਕ ਨਾ ਪਾ ਰਹੇ ਹਨ, ਇਸ ਲਈ ਪ੍ਰਸ਼ਾਸਨ ਜੁਰਮਾਨੇ ਨੂੰ ਚਾਰ ਗੁਣਾ ਕਰਨ ਦੀ ਤਿਆਰੀ ਵਿੱਚ ਹੈ। ਫਿਲਹਾਲ ਚੰਡੀਗੜ੍ਹ ‘ਚ 500 ਰੁਪਏ ਦਾ ਜ਼ੁਰਮਾਨਾ ਹੈ। ਪ੍ਰਸ਼ਾਸਨ ਅਧਿਕਾਰੀਆਂ ਦੀ ਖਾਸ ਮੀਟਿੰਗ ‘ਚ ਇਸ ‘ਤੇ ਚਰਚਾ ਕੀਤੀ ਜਾ ਚੁੱਕੀ ਹੈ। ਜਿਸਦੇ ਚੱਲਦਿਆਂ ਅਗਲੇ ਹਫ਼ਤੇ ਇਸ ‘ਤੇ ਪ੍ਰਸ਼ਾਸਨ ਫੈਸਲਾ ਕਰ ਸਕਦਾ ਹੈ। ਇਸ ਦੇ ਲਈ ਪ੍ਰਸ਼ਾਸਕਾ ਨੇ ਮਨਜ਼ੂਰੀ ਦੇਣੀ ਹੈ। ਚੰਡੀਗੜ੍ਹ ‘ਚ ਜੂਨ ਮਹੀਨੇ ਦੇ ਪਹਿਲੇ ਹਫ਼ਤੇ ‘ਚ ਮਾਸਕ ਨਾ ਪਾਉਣ ‘ਤੇ 500 ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button