ਚੌਥੀ ਵਾਰ ਪਾਕਿਸਤਾਨ ਨੇ ਲਗਾਇਆ TikTok ‘ਤੇ ਬੈਨ
ਇਸਲਾਮਾਬਾਦ : ਪਾਕਿਸਤਾਨ ਨੇ ‘ਅਣਉਚਿਤ ਸਮੱਗਰੀ’ ਹਟਾਉਣ ’ਚ ਕਥਿਤ ਤੌਰ ’ਤੇ ਅਸਫਲ ਰਹਿਣ ’ਤੇ ‘ਟਿਕਟਾਕ’ ਐਪ ’ਤੇ ਬੁੱਧਵਾਰ ਨੂੰ ਫਿਰ ਰੋਕ ਲਗਾ ਦਿੱਤੀ। ਸ਼ਾਰਟ ਵੀਡੀਓ ਸ਼ੇਅਰ ਕਰਨ ਦੀ ਸਹੂਲਤ ਦੇਣ ਵਾਲੀ ਚੀਨ ਦੀ ਇਸ ਐਪ ’ਤੇ ਦੇਸ਼ ’ਚ ਹਾਲ ਹੀ ਦੇ ਮਹੀਨਿਆਂ ’ਚ ਚੌਥੀ ਵਾਰ ਪਾਬੰਦੀ ਲਾਈ ਗਈ ਹੈ। ਟੈਲੀਕਾਮ ਰੈਗੂਲੇਟਰਸ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ (ਪੀ. ਟੀ. ਏ.) ਨੇ ਟਵੀਟ ਕਰ ਕੇ ਕਿਹਾ ਕਿ ‘ਇਲੈਕਟ੍ਰਾਨਿਕ ਅਪਰਾਧ ਰੋਕਥਾਮ ਕਾਨੂੰਨ 2016’ ਦੇ ਪ੍ਰਬੰਧਾਂ ਕਾਰਨ ਪੀ. ਟੀ. ਏ. ਨੇ ਦੇਸ਼ ’ਚ ਟਿਕਟਾਕ ਐਪ ਤੇ ਇਸ ਦੀ ਵੈੱਬਸਾਈਟ ’ਤੇ ਪਾਬੰਦੀ ਲਾ ਦਿੱਤੀ ਹੈ।
🔴LIVE| ਕਿਸਾਨ ਸੰਸਦ, ਦਿੱਲੀ ਤੋਂ ਕਿਸਾਨਾਂ ਦਾ ਵੱਡਾ ਐਲਾਨ ! ਮੋਦੀ ਸਰਕਾਰ ਨੂੰ ਛਿੜੀ ਬਿਪਤਾ !
ਇਸ ’ਚ ਕਿਹਾ ਗਿਆ ਹੈ ਕਿ ਇਸ ਪਲੇਟਫਾਰਮ ’ਤੇ ਅਣਉਚਿਤ ਸਮੱਗਰੀ ਲਗਾਤਾਰ ਮਿਲ ਰਹੀ ਹੈ ਤੇ ਇਸ ਤਰ੍ਹਾਂ ਦੀ ਸਮੱਗਰੀ ਨੂੰ ਹਟਾਉਣ ਲਈ ਕੋਈ ਕਦਮ ਨਹੀਂ ਚੁੱਕੇ ਜਾ ਰਹੇ, ਜਿਸ ਕਾਰਨ ਇਹ ਕਾਰਵਾਈ ਕਰਨੀ ਪਈ। ਇਸ ਤੋਂ ਪਹਿਲਾਂ 2 ਜੁਲਾਈ ਨੂੰ ਸਿੰਧ ਹਾਈਕੋਰਟ ਨੇ ਦੇਸ਼ ’ਚ ਅਨੈਤਿਕਤਾ ਫੈਲਾਉਣ ਕਾਰਨ ਟਿਕਟਾਕ ’ਤੇ ਪਾਬੰਦੀ ਲਾਉਣ ਦੇ ਆਪਣੇ ਪਹਿਲਾਂ ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਸੀ। ਅਦਾਲਤ ਨੇ 28 ਜੂਨ ਨੂੰ ਪੀ. ਟੀ. ਏ. ਤੋਂ ਇਕ ਨਾਗਰਿਕ ਦੀ ਸ਼ਿਕਾਇਤ ’ਤੇ ਟਿਕਟਾਕ ਨੂੰ ਬੰਦ ਕਰਨ ਨੂੰ ਕਿਹਾ ਸੀ।
ਲਓ ਜੀ! ਪੁਲਿਸ ਨੇ ਘੇਰੀਆਂ ਕਿਸਾਨਾਂ ਦੀਆਂ ਬੱਸਾਂ, ਸਾਰਿਆਂ ਨੂੰ ਕੀਤਾ ਅੰਦਰ ਬੰਦ
ਇਸ ਤੋਂ ਪਹਿਲਾਂ ਮਾਰਚ ’ਚ ਪੇਸ਼ਾਵਰ ਹਾਈਕੋਰਟ ਨੇ ਕਈ ਨਾਗਰਿਕਾਂ ਦੀ ਪਟੀਸ਼ਨ ’ਤੇ ਇਸ ਐਪ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਸੀ, ਹਾਲਾਂਕਿ ਕੁਝ ਹਫ਼ਤਿਆਂ ਬਾਅਦ ਪਾਬੰਦੀ ਹਟਾਉਂਦੇ ਹੋਏ ਅਦਾਲਤ ਨੇ ਪੀ. ਟੀ. ਏ. ਨੂੰ ਕਿਹਾ ਸੀ ਕਿ ਉਹ ਅਜਿਹੇ ਕਦਮ ਚੁੱਕੇ, ਜਿਨ੍ਹਾਂ ਦੇ ਚਲਦਿਆਂ ਕੋਈ ਅਨੈਤਿਕ ਸਮੱਗਰੀ ਅਪਲੋਡ ਨਾ ਕੀਤੀ ਜਾ ਸਕੇ। ਪੀ. ਟੀ. ਏ. ਨੇ ਪਿਛਲੇ ਸਾਲ ਅਕਤੂਬਰ ’ਚ ਟਿਕਟਾਕ ’ਤੇ ਪਹਿਲੀ ਵਾਰ ਪਾਬੰਦੀ ਲਾਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.