Breaking NewsD5 specialInternationalNews

ਚੀਨ : ਜਾਸੂਸੀ ਦੇ ਸ਼ੱਕ ‘ਚ ਆਸਟ੍ਰੇਲੀਆ ਦੀ ਮਹਿਲਾ ਪੱਤਰਕਾਰ ਚੇਂਗ ਲੇਈ ਗ੍ਰਿਫਤਾਰ

ਬੀਜਿੰਗ : ਚੀਨ ਦੇ ਅਧਿਕਾਰੀਆਂ ਨੇ ਪਿਛਲੇ ਸਾਲ ਅਗਸਤ ‘ਚ ਹਿਰਾਸਤ ‘ਚ ਲਈ ਗਈ ਆਸਟ੍ਰੇਲੀਆ ਪੱਤਰਕਾਰ ਚੇਂਗ ਲੇਈ ਨੂੰ ਜਾਸੂਸੀ ਦੇ ਸ਼ੱਕ ‘ਚ ਰਸਮੀ ਰੂਪ ‘ਚ ਗ੍ਰਿਫਤਾਰ ਕਰ ਲਿਆ ਹੈ। ਆਸਟ੍ਰੇਲੀਆ ਦੇ ਵਿਦੇਸ਼ ਵਿਭਾਗ ਵੱਲੋਂ ਇਹ ਜਾਣਕਾਰੀ ਦਿੱਤੀ  ਗਈ ਹੈ। ਆਸਟ੍ਰੇਲੀਆ ਵਿਦੇਸ਼ ਤੇ ਵਪਾਰ ਮਾਮਲਿਆਂ ਦੇ ਵਿਭਾਗ ਵੱਲੋਂ ਜਾਰੀ ਇੱਕ ਬਿਆਨ  ਮੁਤਾਬਕ ਆਸਟ੍ਰੇਲੀਆਈ ਸਰਕਾਰ ਨੂੰ ਜਾਣਕਾਰੀ ਦਿੱਤੀ ਗਈ ਹੈ। ਆਸਟ੍ਰੇਲੀਆ ਨਾਗਰਿਕ ਚੇਂਗ ਲੇਈ ਨੂੰ ਚੀਨ ‘ਚ ਹਿਰਾਸਤ ‘ਚ ਲਏ ਜਾਣ ਤੇ ਛੇ ਮਹੀਨਿਆ ਬਾਅਦ ਰਸਮੀ ਰੂਪ ਨਾਲ ਪੰਜ ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

RSS ਦੀ ਕਿਸਾਨਾਂ ਨੂੰ ਪੂਰੀ ਸਪੋਟ!ਖਤਰੇ ’ਚ ਆਈ ਮੋਦੀ ਦੀ ਕੁਰਸੀ?

ਚੀਨੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਚੇਂਗ ਨੂੰ ਗ਼ੈਰ ਕਾਨੂੰਨੀ ਰੂਪ ਨਾਲ ਦੇਸ਼ ਦੀ ਖੂਫੀਆ ਜਾਣਕਾਰੀ ਵਿਦੇਸ਼ਾਂ ‘ਚ ਪਹੁੰਚਾਉਣ ਦੇ ਸ਼ੱਕ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਚੇਂਗ ਨੇ ਕਥਿਤ ਤੌਰ ਤੇ 2012 ਤੋਂ ਚੀਨ ਦੇ ਅੰਗਰੇਜ਼ੀ ਭਾਸ਼ਾ ਦੇ ਚੈਨਲ ‘ਚ ਇੱਕ ਬਿਜਨਸ ਨਿਊਜ ਐਂਕਰ ਦੇ ਰੂਪ ਵਿੱਚ ਕੰਮ ਕੀਤਾ ਤੇ ਬੀਜਿੰਗ ‘ਚ ਆਸਟ੍ਰੇਲੀਆਈ ਪਰਵਾਸੀ ਸਮੁਦਾਏ ‘ਚ ਸਰਗਰਮ ਰਹੀ। ਆਸਟ੍ਰੇਲੀਆ ਤੇ ਚੀਨ ਦੇ ‘ਚ ਇੱਕ ਵਣਜ ਦੂਤਾਵਾਸ ਸਬੰਧੀ ਇੱਕ ਸਮੱਝੌਤੇ  ਅਨੁਸਾਰ ਆਸਟ੍ਰੇਲੀਆਈ ਸਫ਼ਾਰਤੀ ਹਿਰਾਸਤ  ਦੇ ਦੌਰਾਨ ਛੇ ਵਾਰ ਉਨ੍ਹਾਂ ਨੂੰ ਮਿਲੇ। ਹਾਲ ਹੀ ‘ਚ 27 ਜਨਵਰੀ ਨੂੰ ਉਨ੍ਹਾਂ ਦੀ ਚੇਂਗ ਨਾਲ ਆਖਰੀ ਮੁਲਾਕਾਤ ਹੋਈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button