ਘਰ, ਪਰਿਵਾਰ ਤੇ ਰੁਜਗਾਰ ਦੇ ਹੁੰਦਿਆਂ ਕੋਈ ਵਿਦੇਸ਼ ਕਿਉਂ ਜਾਵੇ
ਪੰਜਾਬ ਸਰਕਾਰ ਵੱਲੋ ਰੁਜਗਾਰ ਦੇ ਦਿੱਤੇ ਜਾ ਰਹੇ ਮੌਕਿਆਂ ਨੇ ਨਵੀਂ ਉਮੀਦ ਜਗਾਈ
ਚੰਡੀਗੜ੍ਹ : ਘਰ, ਪਰਿਵਾਰ ਅਤੇ ਰੁਜਗਾਰ ਦੇ ਹੁੰਦਿਆਂ ਭਲਾ ਕੋਈ ਦੇਸ਼ ਕਿਉਂ ਛੱਡੇ, ਇਥੇ ਮਿਊਂਸੀਪਲ ਭਵਨ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਨਿਯੁਕਤੀ ਪੱਤਰ ਹਾਸਿਲ ਕਰਨ ਵਾਲੇ 408 ਨੌਜਵਾਨਾਂ ਦੀਆਂ ਇਹ ਭਾਵਨਾਵਾਂ ਸਨ। ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜਗਾਰ ਮੁਹੱਇਆ ਕਰਨ ਦੀ ਮੁਹਿੰਮ ਤਹਿਤ ਇੰਨ੍ਹਾਂ ਨੌਜਵਾਨਾਂ ਦੀ ਸਥਾਨਕ ਸਰਕਾਰਾਂ, ਆਮ ਰਾਜ ਪ੍ਰਬੰਧ, ਲੋਕ ਨਿਰਮਾਣ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗਾਂ ਵਿੱਚ ਵੱਖ-ਵੱਖ ਅਹੁਦਿਆਂ ਲਈ ਨਿਯੁਕਤੀ ਕੀਤੀ ਗਈ ਹੈ।
Australia ਬਾਰੇ ਅਫਵਾਹਾਂ ਦਾ ਸੁਣੋ ਸੱਚ, ਭਾਰਤ ਆਏ PM ਨੇ ਦਿੱਤਾ ਵੱਡਾ ਬਿਆਨ | D5 Channel Punjabi
ਆਮ ਰਾਜ ਪ੍ਰਬੰਧ ਵਿਭਾਗ ਵਿੱਚ ਬਤੌਰ ਕਲਰਕ ਨਿਯੁਕਤੀ ਪੱਤਰ ਲੈਣ ਮੌਕੇ ਪਟਿਆਲਾ ਤੋਂ ਤਨਵੀਜੋਤ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਉਹ ਸੂਬੇ ਨੂੰ ਆਪਣੀਆਂ ਸੇਵਾਵਾਂ ਦੇ ਸਕਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਕਨੇਡਾ ਜਾਂ ਕਿਸੇ ਹੋਰ ਵਿਕਸਤ ਦੇਸ਼ ਜਾਣ ਦੀ ਸੋਚ ਰਹੇ ਸਨ ਪਰ ਹੁਣ ਉਹ ਆਪਣਿਆਂ ਦੇ ਨਜਦੀਕ ਹੀ ਰਹਿ ਸਕਣਗੇ। ਤਨਵੀਜੋਤ ਨੇ ਕਿਹਾ ਕਿ ਇਹ ਮੌਕਾ ਮਿਲਣ ਕਾਰਨ ਉਨ੍ਹਾਂ ਪੱਕਾ ਫੈਸਲਾ ਕਰ ਲਿਆ ਹੈ ਕਿ ਉਹ ਆਪਣਾ ਜੀਵਨ ਹੁਣ ਪੰਜਾਬ ਨੂੰ ਸੇਵਾਵਾਂ ਦੇਣ ਲਈ ਸਮੱਰਪਿਤ ਕਰਨਗੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਰੁਜਗਾਰ ਮੁਹੱਈਆ ਕਰਵਾਉਣ ਲਈ ਚਲਾਈ ਗਈ ਮੁਹਿੰਮ ਦੀ ਤਾਰੀਫ ਕਰਦਿਆਂ ਕਿਹਾ ਕਿ ਇਸ ਨਾਲ ਨੌਜਵਾਨਾਂ ਵਿੱਚ ਨਵੀਂ ਆਸ ਬੱਝੀ ਹੈ।
ਭਖਿਆ Morinda Beadbi ਮਾਮਲਾ! Patiala ’ਚ ਸੰਗਤ ਨੇ ਕਰਤਾ ਐਲਾਨ!ਪ੍ਰਸ਼ਾਸਨ ਨੂੰ ਛਿੜੀ ਬਿਪਤਾ! | D5 Channel Punjabi
ਪਿੰਡ ਖਨਾਲ ਕਲਾਂ ਜਿਲ੍ਹਾ ਸੰਗਰੂਰ ਦੇ ਕਰਮਜੀਤ ਸਿੰਘ ਨੇ ਵੀ ਆਮ ਰਾਜ ਪ੍ਰਬੰਧ ਵਿਭਾਗ ਵਿੱਚ ਬਤੌਰ ਕਲਰਕ ਨਿਯੁਕਤੀ ਪੱਤਰ ਲੈਣ ਉਪਰੰਤ ਅਜਿਹੇ ਹੀ ਵਿਚਾਰ ਪ੍ਰਗਟ ਕਰਦਿਆਂ ਆਪਣੇ ਸਾਥੀ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਦੇਸ਼ ਜਾਣ ਨਾਲੋਂ ਵੱਧ ਤਰਜੀਹ ਇਥੇ ਰਹਿੰਦਿਆਂ ਹੀ ਰੁਜਗਾਰ ਪ੍ਰਾਪਤੀ ਨੂੰ ਦੇਣ। ਉਨ੍ਹਾਂ ਕਿਹਾ ਕਿ ਉਹ ਵੀ ਪਹਿਲਾਂ ਵਿਦੇਸ਼ ਜਾ ਕੇ ਆਪਣਾ ਭਵਿੱਖ ਬਨਾਉਣ ਬਾਰੇ ਸੋਚ ਰਿਹਾ ਸੀ ਪਰ ਰਹਿਣਾ ਇਥੇ ਹੀ ਚਾਹੁੰਦਾ ਸੀ। ਕਰਮਜੀਤ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਵੱਲੋਂ ਉਸ ਨੂੰ ਰੁਜਗਾਰ ਦਿੱਤੇ ਜਾਣ ਕਾਰਨ ਉਹ ਆਪਣੇ ਦਿਲ ਦੀ ਇੱਛਾ ਮੁਤਾਬਕ ਆਪਣੇ ਪਰਿਵਾਰ ਕੋਲ ਰਹਿ ਕੇ ਵਧੀਆ ਜੀਵਨ ਗੁਜਾਰ ਸਕੇਗਾ।
Kotkapura Goli Kand ’ਚ ਫਸਿਆ Sukhbir Badal, 2400 ਪੰਨਿਆਂ ਦੀ ਚਾਰਜਸ਼ੀਟ ’ਚ ਨਾਮ ਸ਼ਾਮਲ | D5 Channel Punjabi
ਸਿਰਫ ਤਨਵੀਜੋਤ ਅਤੇ ਕਰਮਜੀਤ ਸਿੰਘ ਹੀ ਨਹੀਂ ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਹਾਜਰ ਲਗਭਗ ਸਾਰੇ ਨੌਜਵਾਨਾਂ ਦੀ ਇਹੀ ਰਾਏ ਸੀ। ਨੌਜਵਾਨਾਂ ਦਾ ਮੰਨਣਾ ਸੀ ਕਿ ਆਪਣੇ ਮਾਂ-ਬਾਪ ਦੀ ਕਮਾਈ ਵਿਦੇਸ਼ ਵਿੱਚ ਲਗਾਉਣ ਉਪਰੰਤ ਉਮਰ ਦਾ ਇੱਕ ਵੱਡਾ ਹਿੱਸਾ ਉਥੇ ਘਰ ਬਨਾਉਣ ਅਤੇ ਸਥਾਪਤ ਹੋਣ ਵਿੱਚ ਗੁਜਰ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਵਿਦੇਸ਼ ਜਾਣ ਨਾਲੋਂ ਲੱਖ ਗੁਣਾ ਬੇਹਤਰ ਹੈ ਜੇਕਰ ਇਥੇ ਪੰਜਾਬ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੁਜਗਾਰ ਦੇ ਸਥਾਪਤ ਕੀਤੇ ਜਾ ਰਹੇ ਮੌਕਿਆਂ ਦਾ ਲਾਹਾ ਲਿਆ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.