ਗੱਲ ਸਮਝ ਨਹੀਂ ਆਈ…ਫ਼ੈਸਲਾ ਸਰਕਾਰ ਨੇ ਨਹੀਂ ਕੀਤਾ, ਸ਼੍ਰੋਮਣੀ ਕਮੇਟੀ ‘ਤੇ ਕਾਹਦਾ ਗੁੱਸਾ? ਬੀਬੀ ਕਿਰਨਜੋਤ ਕੌਰ
ਅੰਮ੍ਰਿਤਸਰ: ਪਟਿਆਲਾ ਜੇਲ੍ਹ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਬੀਤੇ ਦਿਨ ਭੁੱਖ ਹੜਤਾ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਬੀਬੀ ਕਿਰਨਜੋਤ ਕੌਰ (BiBi Kiranjot Kaur) ਨੇ ਫੇਸਬੁੱਕ ‘ਤੇ ਇਕ ਪੋਸਟ ਸਾਂਝੀ ਕੀਤੀ ਹੈ।
BJP Leader ਦੇ ਹੱਥ ਲੱਗੇ ਸਬੂਤ, ਵੱਡੀ ਸਾਜ਼ਿਸ਼ ਬੇਨਕਾਬ | Manjinder Singh Sirsa | D5 Channel Punjabi
ਉਨ੍ਹਾਂ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ “ਗੱਲ ਸਮਝ ਨਹੀਂ ਆਈ…ਫ਼ੈਸਲਾ ਸਰਕਾਰ ਨੇ ਨਹੀਂ ਕੀਤਾ, ਸ਼੍ਰੋਮਣੀ ਕਮੇਟੀ ‘ਤੇ ਕਾਹਦਾ ਗੁੱਸਾ? ਸ਼੍ਰੋਮਣੀ ਕਮੇਟੀ ਨੇ ਚੜ੍ਹਤ ਦੇ ਲੱਖਾਂ ਰੁਪਏ ਵਕੀਲਾਂ ਦੀ ਫ਼ੀਸਾਂ ਤੇ ਖਰਚ ਦਿੱਤੇ, ਹੋਰ ਕੀ ਕਰੇ? ਮੂੰਹ ਬੋਲੀ ਭੈਣ ਤੇ ਵੀ ਖਰਚ ਕੀਤਾ। ਸ਼੍ਰੋਮਣੀ ਕਮੇਟੀ ਜੱਜ ਦੀ ਥਾਂ ਬਹਿ ਕੇ ਫ਼ੈਸਲਾ ਕਰ ਨਹੀਂ ਸਕਦੀ, ਨਾਹੀ ਸ਼੍ਰੋਮਣੀ ਕਮੇਟੀ ਦਾ ਕੰਮ ਧਰਨੇ ਦੇਣਾ ਹੈ। ਆਖਿਰ ਭਾਈ ਰਾਜੋਆਣਾ ਨੂੰ ਸਲਾਹਾਂ ਕੌਣ ਦੇ ਰਿਹਾ ਹੈ? ਧਮਕੀ ਸਰਕਾਰ ਨੂੰ ਦੇਣੀ ਫੇਰ ਵੀ ਸਮਝ ਆਉਂਦੀ ਹੈ!!”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.