Breaking NewsD5 specialIndiaNewsTop News

ਗੁਹਾਟੀ – ਬੀਕਾਨੇਰ ਰੇਲ ਹਾਦਸਾ : ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਘਟਨਾ ਸਥਾਲ ਦਾ ਕੀਤਾ ਦੌਰਾ,

ਜ਼ਲਦ ਹੀ ਘਟਨਾ ਦੇ ਕਾਰਨ ਦਾ ਲਗਾਇਆ ਜਾਵੇਗਾ ਪਤਾ

ਨਵੀਂ ਦਿੱਲੀ : ਗੁਹਾਟੀ – ਬੀਕਾਨੇਰ ਰੇਲ ਹਾਦਸੇ ‘ਚ ਕਰੀਬ 9 ਲੋਕਾਂ ਨੇ ਆਪਣੀ ਜਾਨ ਗਵਾਈ ਅਤੇ 36 ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ, ਜਿਨ੍ਹਾਂ ਦਾ ਇਲਾਜ਼ ਜਾਰੀ ਹੈ। ਉਥੇ ਹੀ ਅੱਜ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਦੁਖਦ ਅਤੇ ਬਦਕਿਸਮਤੀ ਭਰੀ ਘਟਨਾ ਹੈ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਲਗਾਤਾਰ ਇਸਦੀ ਨਿਗਰਾਨੀ ਕਰ ਰਹੇ ਹਨ। ਮੈਂ ਲਗਾਤਾਰ ਪ੍ਰਧਾਨਮੰਤਰੀ ਦੇ ਸੰਪਰਕ ਵਿੱਚ ਹਾਂ। ਮੈਂ ਦੁਰਘਟਨਾ ਸਥਾਨ ‘ਤੇ ਆਇਆ ਹਾਂ ਤਾਂ ਕਿ ਇਸਦੇ ਮੂਲ ਕਾਰਨ ਪਤਾ ਲੱਗ ਸਕਣ ਅਤੇ ਪਤਾ ਕਰਕੇ ਉਸਨੂੰ ਹੱਲ ਕੀਤਾ ਜਾਵੇ, ਤਾਂ ਕਿ ਇਸ ਤਰ੍ਹਾਂ ਦੀ ਘਟਨਾ ਕਦੇ ਦੁਬਾਰਾ ਨਾ ਵਾਪਰ ਸਕੇ।

ਕੇਜਰੀਵਾਲ ਦਾ ਭਗਵੰਤ ਮਾਨ ‘ਤੇ ਵੱਡਾ ਫੈਸਲਾ, ਭਗਵੰਤ ਮਾਨ ਨੇ ਕਰਤੀ ਕੌਰੀ ਨਾਂਹ, ਰਾਜੇਵਾਲ ਤੋਂ ਘਬਰਾਏ ਲੀਡਰ!

ਟ੍ਰੇਨ ਦੇ 12 ਕੋਚ ਪੱਟੜੀ ਤੋਂ ਉਤਰੇ
ਦੱਸ ਦਈਏ ਕਿ ਵੀਰਵਾਰ ਨੂੰ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ‘ਚ ਮਾਇਆਨਗਰੀ ਦੇ ਕੋਲ ਟ੍ਰੇਨ ਦੇ 12 ਕੋਚ ਪੱਟੜੀ ਤੋਂ ਉੱਤਰ ਗਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ ‘ਚ ਘੱਟ ਤੋਂ ਘੱਟ 50 ਜਖ਼ਮੀਆਂ ਨੂੰ ਬਚਾਇਆ ਗਿਆ। ਇਸ ਤੋਂ ਇਲਾਵਾ ਹਾਦਸੇ ਨਾਲ ਜੁੜੀਆਂ ਕਈ ਦਿਲ ਦਹਿਲਾ ਦੇਣ ਵਾਲੀਆਂ ਫੋਟੋਆਂ – ਵੀਡੀਓਜ਼ ਸਾਹਮਣੇ ਆ ਰਹੀਆਂ ਸਨ, ਜਿਨ੍ਹਾਂ ‘ਚ ਲੋਕ ਬੁਰੀ ਤਰ੍ਹਾਂ ਨਾਲ ਫਸੇ ਹੋਏ ਨਜ਼ਰ ਆ ਰਹੇ ਸਨ। ਇਸ ਹਾਦਸੇ ‘ਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਲਈ ਭਾਰਤੀ ਰੇਲਵੇ ਨੇ 5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਦੁਰਘਟਨਾ ਦੇ ਸਮੇਂ ਟ੍ਰੇਨ ‘ਚ 1,053 ਯਾਤਰੀ ਸਵਾਰ ਸਨ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button