ਗੁਰੂ ਨਗਰੀ ਵਿਖੇ ਹੋਈ ਮੈਰਾਥਨ ਮੌਕੇ ਜੰਮੂ ਕਸ਼ਮੀਰ ਦੇ ਇਕ ਰਨਰ ਦੀ ਹੋਈ ਮੌਤ
![](https://punjabi.newsd5.in/wp-content/uploads/2022/04/9-10.jpg)
ਸ੍ਰੀ ਅਨੰਦਪੁਰ ਸਾਹਿਬ/ਸ਼੍ਰੀਨਗਰ : ਅੱਜ ਐਤਵਾਰ ਨੂੰ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਪਰ ਸਿਖਸ ਮੈਰਾਥਨ ਹੋਈ, ਜਿਸ ‘ਚ ਜੰਮੂ ਕਸ਼ਮੀਰ ਦੇ ਇਕ ਰਨਰ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮੈਰਾਥਨ ਵਿਚ ਇਕ ਹਜ਼ਾਰ ਦੇ ਕਰੀਬ ਰਨਰ ਨੇ ਭਾਗ ਲਿਆ।
ਕੇਂਦਰ ਦਾ ਵੱਡਾ ਫੈਸਲਾ, ਦਿੱਲੀ ਤੋਂ ਹੁਕਮ, ਕਿਸਾਨ ਕਰਤੇ ਖੁਸ਼, ਹੁਣ ਨਹੀਂ ਲੱਗਣੇ ਧਰਨੇ
ਜੰਮੂ ਕਸ਼ਮੀਰ ਤੋਂ ਆਏ ਰਨਰ ਜਿਨ੍ਹਾਂ ਦੀ ਉਮਰ 40 ਤੋਂ 50 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਨੇ 21 ਕਿਲੋਮੀਟਰ ਦੋੜ ਵਿਚ ਸ਼ਮੂਲੀਅਤ ਕੀਤੀ ਸੀ ਤੇ ਉਹ ਦੌੜ ਲਗਾ ਕੇ ਠੀਕ ਠਾਕ ਵਾਪਸ ਵਿਰਾਸਤ-ਏ-ਖਾਲਸਾ ਵਿਖੇ ਪਹੁੰਚ ਗਏ ਸਨ। ਦੌੜ ਪੂਰੀ ਹੋਣ ਉਪਰੰਤ ਉਹ ਬਾਹਰ ਗਏ ਤੇ ਤਕਰੀਬਨ ਇਕ ਘੰਟੇ ਬਾਅਦ ਜਦੋਂ ਵਾਪਸ ਆਏ ਤਾਂ ਵਿਰਾਸਤ-ਏ-ਖਾਲਸਾ ਦੇ ਗੇਟ ਕੋਲ ਚੱਕਰ ਆਉਣ ‘ਤੇ ਡਿੱਗ ਗਏ, ਉਨ੍ਹਾਂ ਦੇ ਨਾਲ ਦੇ ਸਾਥੀ ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿਖੇ ਲੈ ਗਏ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.