NewsBreaking NewsD5 specialPunjab

ਗੁਰੂ ਘਰ ਦੇ ਗ੍ਰੰਥੀ ਨੇ ਬਣਾਈ ਕੁੜੀ ਦੀ ਅਜਿਹੀ ਵੀਡੀਓ,ਫੇਰ ਕਰਤੀ ਵਾਇਰਲ

ਤਰਨਤਾਰਨ : ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿਥੇ ਗੁਰੂ ਘਰ ਦੇ ਗ੍ਰੰਥੀ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ‘ਤੇ ਨਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਲੱਗੇ ਸਨ। ਇਲਜ਼ਾਮ ਲੜਕੀ ਦੀ ਗੰਦੀ ਵੀਡੀਓ ਬਣਾ ਵਾਇਰਲ ਕਰਨ ਦੇ ਵੀ ਲੱਗੇ ਸਨ ਅਤੇ ਜਿਸ ਮਾਮਲੇ ਨੂੰ ਲੈ ਪੁਲਿਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਅਤੇ ਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਜਦੋਂ ਕਿ ਦੂਸਰਾ ਮੁਲਜ਼ਮ ਲਵਪ੍ਰੀਤ ਸਿੰਘ ਫਰਾਰ ਚੱਲ ਰਿਹਾ ਸੀ ਪਰ ਇਸ ਮਾਮਲੇ ‘ਚ ਹੁਣ ਪੁਲਿਸ ਦੀ ਕਾਰਗੁਜਾਰੀ ‘ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ ਕਿਉਂਕਿ ਇਸ ਖਬਰ ਨਾਲ ਜੁੜੀ ਵੀਡੀਓ ਵਾਇਰਲ ਹੋਈ ਹੈ।

BIG BREAKING-ਸੁਮੇਧ ਸੈਣੀ ਨੂੰ ਹਾਈਕੋਰਟ ਦਾ ਵੱਡਾ ਝਟਕਾ!

ਜਿਸ ‘ਚ ਪੁਲਿਸ ਮੁਲਾਜ਼ਮ ਕੁਝ ਬੰਦਿਆਂ ਨਾਲ ਹੋਟਲ ‘ਚ ਬੈਠ ਚਾਹ ਨਾਲ ਪਕੋੜੇ ਖਾ ਰਹੇ ਹਨ। ਪੀੜਿਤਾ ਮੁਤਾਬਕ ਇਨ੍ਹਾਂ ਦਾ ਸਬੰਧ ਮੁਲਜ਼ਮਾਂ ਨਾਲ ਦੱਸਿਆ ਜਾ ਰਿਹਾ ਪਰ ਜਦੋ ਇਸ ਵੀਡੀਓ ਅਤੇ ਮਾਮਲੇ ਬਾਰੇ ਸਾਡੇ ਪੱਤਰਕਾਰ ਨੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਮਨਾ ਕਰ ਦਿੱਤਾ। ਇਲਜ਼ਾਮ ਲਗਾਉਣ ਵਾਲੀ ਪੀੜਤ ਲੜਕੀ ਅਤੇ ਉਸ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

BIG BREAKING- ਹੁਣੇ-ਹੁਣੇ ਮੁੱਖ ਮੰਤਰੀ ਕੈਪਟਨ ਨੇ ਕਰੋਨਾ ਨੂੰ ਲੈ ਕੀਤਾ ਵੱਡਾ ਐਲਾਨ

ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀ ਲੜਕੀ ਨੂੰ ਇਨਸਾਫ ਨਹੀਂ ਮਿਲੇਗਾ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ।ਹੁਣ ਦੇਖਣਾ ਹੋਵੇਗਾ ਪੁਲਿਸ ਵਲੋਂ ਇਸ ਪੀੜਤ ਨਬਾਲਗ ਲੜਕੀ ਨੂੰ ਕਦੋਂ ਤੱਕ ਇਨਸਾਫ ਦਵਾਇਆ ਜਾਂਦਾ ਹੈ ਅਤੇ ਫਰਾਰ ਮੁਲਜ਼ਮ ਨੂੰ ਕਦੋਂ ਤੱਕ ਗ੍ਰਿਫਤਾਰ ਕੀਤਾ ਜਾਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button