ਗੁਰਮਤਿ ਸੰਗੀਤ‘ ਦੇ ਮਹਾਨ ਵਿਦਵਾਨ ਪ੍ਰੋ: ਕਰਤਾਰ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਪ੍ਰਦਾਨ ਪਦਮ ਸ੍ਰੀ ਪੁਰਸਕਾਰ ਡਿਪਟੀ ਕਮਿਸਨਰ ਰਾਹੀਂ ਹਸਪਤਾਲ ਪੁੱਜ ਕੇ ਭੇਂਟ
ਸਿਹਤ ਖਰਾਬ ਹੋਣ ਕਾਰਨ ਪ੍ਰੋ: ਕਰਤਾਰ ਸਿੰਘ ਜੀ ਨਵੀਂ ਦਿੱਲੀ ‘ਚ ਆਯੋਜਿਤ ਸਮਾਗਮ ‘ਚ ਸ਼ਾਮਲ ਨਹੀਂ ਸਨ ਹੋ ਸਕੇ
ਚੰਡੀਗੜ/ਲੁਧਿਆਣਾ: ਗੁਰਮਤਿ ਸੰਗੀਤ ਮਾਰਤੰਡ ਪ੍ਰੋ: ਕਰਤਾਰ ਸਿੰਘ, ਜੋ ਡੀ.ਐਮ.ਸੀ. ਹੀਰੋ ਹਾਰਟ ਲੁਧਿਆਣਾ ਦੇ ਆਈ.ਸੀ.ਯੂ. ‘ਚ ਜ਼ੇਰੇ ਇਲਾਜ਼ ਹਨ, ਨੂੰ ਭਾਰਤ ਦੇ ਰਾਸ਼ਟਰਪਤੀ ਦੀ ਤਰਫੋਂ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਹਸਪਤਾਲ ਪੁੱਜ ਕੇ ਪਦਮ ਸ਼੍ਰੀ ਪੁਰਸਕਾਰ ਸਪੁਰਦ ਕੀਤਾ। ਪ੍ਰੋਫੈਸਰ ਕਰਤਾਰ ਸਿੰਘ ਨੂੰ ਕਲਾ ਦੇ ਖੇਤਰ ਵਿੱਚ ਉਨਾ ਦੇ ਵਡਮੁੱਲੇ ਯੋਗਦਾਨ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਸਿਹਤ ਸਮੱਸਿਆ ਦੇ ਚੱਲਦੇ ਉਹ ਰਾਸਟਰਪਤੀ ਭਵਨ ਵਾਲੇ ਸਮਾਗਮ ਵਿੱਚ ਸ਼ਾਮਲ ਨਹੀਂ ਸਨ ਹੋ ਸਕੇ।
ਮੁੱਖ ਮੰਤਰੀ ਚਨਜੀਤ ਸਿੰਘ ਚੰਨੀ ਪਹੁੰਚੇ ਗੁਰਦੁਆਰਾ ਸਾਹਿਬ || D5 Channel Punjabi
ਭਾਰਤ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਵਿਸ਼ੇਸ਼ ਤੌਰ ‘ਤੇ ਉਨਾਂ ਨੂੰ ਪਦਮ ਸ੍ਰੀ ਸਨਮਾਨ ਸਪੁਰਦ ਕੀਤਾ ਜੋ ਕਿ ਇਸ ਵੇਲੇ ਹੀਰੋ ਡੀ.ਐਮ.ਸੀ. ਹਾਰਟ ਇੰਸਟੀਚਿਊਟ ਦੇ ਆਈ.ਸੀ.ਯੂ. ਵਿੱਚ ਜ਼ੇਰੇ ਇਲਾਜ਼ ਹਨ। ਇਸ ਮੌਕੇ ਉਨਾਂ ਦੇ ਪਰਿਵਾਰਕ ਮੈਂਬਰ ਜਿਨਾਂ ਵਿੱਚ ਬੇਟੀਆਂ ਮਨਜੀਤ ਕੌਰ ਤੇ ਸੁਖਬੀਰ ਕੌਰ, ਪੁੱਤਰ ਅਮਰਜੀਤ ਸਿੰਘ ਤੇ ਅੰਮਿ੍ਰਤਪਾਲ ਸਿੰਘ, ਨੂੰਹ ਅਮਰਜੀਤ ਕੌਰ ਤੇ ਪੋਤੇ-ਪੋਤੀਆਂ ਤੇ ਉਨਾਂ ਦੇ ਸੰਗੀਤ ਸਾਗਿਰਦ ਰਵਿੰਦਰ ਰੰਗੂਵਾਲ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਇਸ ਸਨਮਾਨ ਲਈ ਪ੍ਰੋ: ਕਰਤਾਰ ਸਿੰਘ ਜੀ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ। ਉਨਾਂ ਕਿਹਾ ਕਿ ਪ੍ਰੋ: ਕਰਤਾਰ ਸਿੰਘ ਨੂੰ ਉਨਾਂ ਦੇ ਗੁਰਬਾਣੀ ਸੰਗੀਤ ਬਾਰੇ ਸਿਧਾਂਤਕ ਪੁਸਤਕਾਂ ਲਿਖਣ, ਗੁਰਬਾਣੀ ਦਾ ਰਾਗਾਂ ਮੁਤਾਬਕ ਗਾਇਨ ਅਤੇ ਸਿਖਲਾਈ ਦੇ ਖੇਤਰ ਵਿੱਚ ਬਹੁਤ ਵੱਜਾ ਯੋਗਦਾਨ ਹੈ।
ਲਓ Bhagwant Mann ਦਾ ਵੱਡਾ ਬਿਆਨ, Navjot Sidhu ਕਰਾਤਾ ਚੁੱਪ, ਕਰਤਾ Challenge | LIVE | D5 Channel Punjabi
ਭਾਵੇਂ ਉਨਾਂ ਦੇ ਯੋਗਦਾਨ ਲਈ ਉਨਾਂ ਨੂੰ ਪਹਿਲਾਂ ਵੀ ਵੱਖ-ਵੱਖ ਉੱਚ ਪੱਧਰੀ ਸਨਮਾਨਾਂ ਨਾਲ ਨਵਾਜਿਆ ਗਿਆ ਹੈ,ਪਰ ਪਦਮ ਸ੍ਰੀ ਸਨਮਾਨ ਸਰਵੋਤਮ ਹੈ। ਪ੍ਰੋ ਕਰਤਾਰ ਸਿੰਘ 13 ਸਾਲ ਦੀ ਉਮਰ ਤੋਂ ਸੰਗੀਤ ਅਭਿਆਸ ਕਰ ਰਹੇ ਹਨ ਅਤੇ ਉਨਾਂ ਨੂੰ ਪ੍ਰਸਿੱਧ ਸ਼ਾਸਤਰੀ ਸੰਗੀਤ ਦੇ ਰੂਪ ‘ਤੰਤੀ ਸਾਜ਼‘ ਵਿੱਚ ਮੁਹਾਰਤ ਹਾਸਲ ਹੈ। ਉਨਾਂ ਦੀਆਂ ਸੇਵਾਵਾਂ ਨੂੰ ਮਾਣ ਦੇਣ ‘ਤੇ ਸਰਕਾਰ ਦਾ ਧੰਨਵਾਦ ਕਰਦੇ ਹੋਏ ਉਨਾਂ ਦੇ ਪਰਿਵਾਰਕ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਦਾ ਵੀ ਉਨਾਂ ਨੂੰ ਨਿੱਜੀ ਤੌਰ ‘ਤੇ ਪਹੁੰਚ ਕੇ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਪ੍ਰਦਾਨ ਕਰਨ ਲਈ ਵਿਸ਼ੇਸ਼ ਸ਼ੁਕਾਰਾਨਾ ਕੀਤਾ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਉਨਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਅਤੇ ਸੰਗੀਤ ਲਈ ਟੈਗੋਰ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਉਨਾਂ ਨੂੰ ਪੰਜਾਬ ਸਰਕਾਰ ਦੇ ਭਾਸਾ ਵਿਭਾਗ ਦਾ ਸ਼੍ਰੋਮਣੀ ਰਾਗੀ ਐਵਾਰਡ ਅਤੇ ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਸੀਨੀਅਰ ਫੈਲੋਸ਼ਿਪ ਅਵਾਰਡ ਹਾਸਲ ਕਰਨ ਦਾ ਵੀ ਮਾਣ ਪ੍ਰਾਪਤ ਹੈ।
ਲਓ ਭਗਵੰਤ ਮਾਨ ਦਾ ਵੱਡਾ ਬਿਆਨ, ਨਵਜੋਤ ਸਿੱਧੂ ਕਰਾਤਾ ਚੁੱਪ, ਕਰਤਾ ਚੈਲੰਜ, ਹੋਣਗੇ ਆਹਮੋ ਸਾਹਮਣੇ D5 Channel Punjabi
ਉਨਾਂ ਨੂੰ 9 ਅਕਤੂਬਰ, 2011 ਨੂੰ ਲੰਡਨ (ਯੂ.ਕੇ.) ਵਿੱਚ ਸਿੱਖ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ, ਅਤੇ ਯੂਨਾਈਟਿਡ ਕਿੰਗਡਮ ਵਿੱਚ ਸਿੱਖ ਡਾਇਰੈਕਟਰੀ ਦੁਆਰਾ ਚੋਟੀ ਦੇ 100 ਗਲੋਬਲ ਸਿੱਖਾਂ ਵਿੱਚ ਵੀ ਨਾਮਜ਼ਦ ਕੀਤਾ ਗਿਆ ਸੀ। ਪਰੋਫੈਸਰ ਸਾਹਿਬ ਦੀਆਂ ਪੰਜ ਕਿਤਾਬਾਂ ਵੀ ਹਨ, ਜਿਨਾਂ ਦੀਆਂ ਕੁੱਲ 40 ਹਜ਼ਾਰ ਪ੍ਰਤੀਆਂ ਹਨ, ਜੋ ਕਿ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਿਤ ‘ਗੁਰਮਤਿ ਸੰਗੀਤ‘ ‘ਤੇ ਹਨ, ਜਦੋਂ ਕਿ ਉਨਾਂ ਦੀਆਂ ਦੋ ਹੋਰ ਪੁਸਤਕਾਂ ਪ੍ਰਕਾਸ਼ਨ ਅਧੀਨ ਹਨ। 3 ਅਪ੍ਰੈਲ 1928 ਨੂੰ ਲਾਹੌਰ (ਪਾਕਿਸਤਾਨ) ਦੇ ਪਿੰਡ ਘੁੰਮਣਕੇ ਵਿਖੇ ਜਨਮੇ ਪ੍ਰੋ: ਕਰਤਾਰ ਸਿੰਘ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ ਤੋਂ ਸੰਗੀਤ (ਵੋਕਲ ਅਤੇ ਇੰਸਟਰੂਮੈਂਟਲ) ਵਿੱਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕੀਤੀ ਸੀ। ਗੁਰੂ ਨਾਨਕ ਗਰਲਜ ਕਾਲਿਜ ਲੁਧਿਆਣਾ ਵਿੱਚ ਉਹ ਸਾਰੀ ਉਮਰ ਸੰਗੀਤ ਵਿਭਾਗ ਦੇ ਮੁਖੀ ਰਹੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.