SportsPress ReleasePunjabTop News

ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਨੈਸ਼ਨਲ ਖੇਡਾਂ ਵਿੱਚ ਪੰਜਾਬ ਨੇ 1 ਸੋਨਾ, 5 ਚਾਂਦੀ ਤੇ 2 ਕਾਂਸੀ ਦੇ ਤਮਗ਼ੇ ਜਿੱਤੇ

ਗੁਜਰਾਤ/ਚੰਡੀਗੜ੍ਹ: ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਨੈਸ਼ਨਲ ਖੇਡਾਂ ਵਿੱਚ ਅੱਜ ਪੰਜਾਬ ਨੇ 1 ਸੋਨਾ, 5 ਚਾਂਦੀ ਤੇ 2 ਕਾਂਸੀ ਦੇ ਤਮਗ਼ੇ ਜਿੱਤੇ। ਪੰਜਾਬ ਨੇ ਹੁਣ ਤੱਕ 12 ਸੋਨੇ, 19 ਚਾਂਦੀ ਤੇ 16 ਕਾਂਸੀ ਦੇ ਤਮਗ਼ਿਆਂ ਨਾਲ ਕੁੱਲ 47 ਤਮਗ਼ੇ ਜਿੱਤੇ ਹਨ। ਅੱਜ ਤਲਵਾਰਬਾਜ਼ੀ ਵਿੱਚ ਵਰਿੰਦਰ ਸਿੰਘ, ਸਹਿਜਪ੍ਰੀਤ ਸਿੰਘ, ਮਨਦੀਪ ਸਿੰਘ ਤੇ ਧਰੁਵ ਵਾਲੀਆ ਦੀ ਟੀਮ ਨੇ ਸੋਨੇ ਦਾ ਤਮਗ਼ਾ ਜਿੱਤਿਆ।

SGPC ਵੱਲੋਂ ਕਾਲੀਆਂ ਝੰਡੀਆਂ ਲੈਕੇ ਰੋਸ ਪ੍ਰਦਰਸ਼ਨ, ਜੰਮੂ ਦੇ ਡੀਜੀਪੀ ਦਾ ਕਤਲ | D5 Channel Punjabi

ਅਥਲੈਟਿਕਸ ਵਿੱਚ ਟਵਿੰਕਲ ਨੇ 800 ਮੀਟਰ ਦੌੜ ਤੇ ਮੰਜੂ ਰਾਣੀ ਨੇ 35 ਕਿਲੋ ਮੀਟਰ ਪੈਦਲ ਤੋਰ, ਤੀਰਅੰਦਾਜ਼ੀ ਵਿੱਚ ਅਜ਼ਾਦਵੀਰ, ਸਾਈਕਲਿੰਗ ਵਿੱਚ ਵਿਸ਼ਵਜੀਤ ਸਿੰਘ ਅਤੇ ਤਲਵਾਰਬਾਜ਼ੀ ਟੀਮ ਨੇ ਚਾਂਦੀ ਦੇ ਤਮਗ਼ੇ ਜਿੱਤੇ। ਮਨਪ੍ਰੀਤ ਕੌਰ ਨੇ ਵੇਟਲਿਫਟਿੰਗ ਦੇ 87 ਕਿਲੋ ਵਰਗ ਤੇ ਅਮਰਜੀਤ ਸਿੰਘ ਨੇ ਸਾਈਕਲਿੰਗ ਵਿੱਚ ਕਾਂਸੀ ਦੇ ਤਮਗ਼ੇ ਜਿੱਤੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button