EntertainmentBreaking NewsD5 specialNewsPunjabTop News

ਗੀਤਕਾਰ ਦੇਵ ਥਰੀਕਿਆਂ ਵਾਲੇ ਦਾ ਸਦੀਵੀ ਵਿਛੋੜਾ

ਚੰਡੀਗੜ੍ਹ : ਪੰਜਾਬੀ ਦੇ ਹਰਮਨ ਪਿਆਰੇ ਗੀਤਕਾਰ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕਿਆਂ ਵਾਲੇ ਦੇ ਦੇਹਾਂਤ ਨਾਲ ਸੰਸਾਰ ਵਿੱਚ ਵਸਦਾ ਪੰਜਾਬੀ ਭਾਈਚਾਰਾ ਬਹੁਤ ਉਦਾਸ ਹੈ। ਦੇਵ ਥਰੀਕਿਆਂ ਵਾਲੇ ਨੇ ਪੰਜਾਬੀ ਗੀਤਕਾਰੀ ਨੂੰ ਸਾਰਥਕ ਮੋੜ ਦਿੰਦਿਆਂ ਸਿਖਰਲੇ ਮੁਕਾਮ ਤੱਕ ਪਹੁੰਚਾਇਆ। ਉਹ ਇੱਕ ਚਰਚਿਤ ਗੀਤਕਾਰ ਦੇ ਨਾਲ ਨਾਲ ਇੱਕ ਸਮਰਪਿਤ ਅਧਿਆਪਕ ਸਨ। ‘ਤੇਰੇ ਟਿੱਲੇ ਤੋਂ ਅਹੁ ਸੂਰਤ ਦੀਂਹਦੀ ਆ ਹੀਰ ਦੀ’, ‘ਛੇਤੀ ਕਰ ਸਰਵਣ ਪੁੱਤਰਾ, ਪਾਣੀ ਪਿਆ ਦੇ ਉਏ’ ਵਰਗੀਆਂ ਅਤਿ ਮਾਰਮਿਕ ਕਲੀਆਂ ਅਤੇ ‘ਮਾਂ ਹੁੰਦੀ ਐ ਮਾਂ ਓ ਦੁਨੀਆਂ ਵਾਲਿਓ’ ਤੇ ‘ਨੀ ਉਠ ਦੇਖ ਨਨਾਨੇ ਕੌਣ ਪਰਾਹੁਣਾ ਆਇਆ’ ਵਰਗੇ ਸਦਾਬਹਾਰ ਗੀਤ ਲਿਖਣ ਵਾਲੇ ਹਰਦੇਵ ਦਿਲਗੀਰ ਨੇ ਆਪਣਾ ਸਾਹਿਤਕ ਸਫ਼ਰ ਇੱਕ ਕਹਾਣੀਕਾਰ ਵਜੋਂ ਸ਼ੁਰੂ ਕੀਤਾ।

ਨਵਜੋਤ ਸਿੱਧੂ ਦੇ ਮਜੀਠੀਆ ਨਾਲ ਹੋਣਗੇ ਟਾਕਰੇ! ਕਾਂਗਰਸ ’ਚ ਟਿਕਟਾਂ ਕਰਕੇ ਪਿਆ ਘਮਾਸਾਣ| D5 Channel Punjabi

ਉਹ ਪ੍ਰਸਿੱਧ ਕਹਾਣੀਕਾਰ ਹਰੀ ਸਿੰਘ ਦਿਲਬਰ ਦਾ ਵਿਦਿਆਰਥੀ ਅਤੇ ਚੇਲਾ ਸੀ। ਗੀਤ ਲਿਖਣ ਦੀ ਚੇਟਕ ਉਸ ਨੂੰ ਸਕੂਲ ਦੇ ਦਿਨਾਂ ਵਿੱਚ ਲੱਗੀ। ‘ਚਲ ਚੱਕ ਭੈਣੇ ਬਸਤਾ ਸਕੂਲ ਚੱਲੀਏ’ ਉਸ ਦਾ ਬਾਲ-ਉਮਰੇ ਰਚਿਆ ਪਹਿਲਾ ਗੀਤ ਹੈ। ਉਸ ਦੇ 900 ਤੋਂ ਵੱਧ ਗੀਤ, ਕਲੀਆਂ, ਲੋਕ ਗਾਥਾਵਾਂ ਅਤੇ ਦੁਗਾਣੇ ਪ੍ਰਸਿੱਧ ਗਾਇਕਾਂ ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਮੁਹੰਮਦ ਸਦੀਕ, ਕਰਮਜੀਤ ਧੂਰੀ, ਕਰਨੈਲ ਗਿੱਲ, ਪੰਮੀ ਬਾਈ, ਸਵਰਨ ਲਤਾ, ਅਤੇ ਜਗਮੋਹਨ ਕੌਰ ਆਦਿ ਦੀ ਆਵਾਜ਼ ਵਿੱਚ ਰਿਕਾਰਡ ਹੋਏ ਹਨ। ਉਸ ਦੇ 30 ਤੋਂ ਵੱਧ ਗੀਤ-ਸੰਗ੍ਰਹਿ ਛਪੇ ਹਨ। ਸੱਸੀ ਪੁੰਨੂੰ, ਬਲਬੀਰੋ ਭਾਬੀ ਅਤੇ ਪੁੱਤ ਜੱਟਾਂ ਦੇ ਆਦਿ ਫ਼ਿਲਮਾਂ ਵਿੱਚ ਉਸ ਦੇ ਗੀਤ ਫ਼ਿਲਮਾਏ ਗਏ ਹਨ। ਬਿਰਹਾ ਅਤੇ ਸ਼ਿੰਗਾਰ ਭਾਵਨਾ ਵਾਲੇ ਉਸ ਦੇ ਗੀਤਾਂ ਵਿੱਚ – ‘ਕਾਹਤੋਂ ਮਾਰਦਾ ਚੰਦਰਿਆ ਛਪਕਾਂ, ਮੈਂ ਕੱਚ ਦੇ ਗਿਲਾਸ ਵਰਗੀ’ ਜਿਹੇ ਗੀਤ ਸੈਂਕੜਿਆਂ ਦੀ ਗਿਣਤੀ ਵਿੱਚ ਹਨ।

ਕਿਸਾਨਾਂ ਨੇ ਵੱਡੇ ਲੀਡਰਾਂ ਨੂੰ ਪਾਈਆਂ ਭਾਜੜਾਂ, ਚੜੂਨੀ ਤੇ ਰਾਜੇਵਾਲ ਕਰਨਗੇ ਮੋਰਚਾ ਫ਼ਤਹਿ ? D5 Channel Punjabi

ਪੰਜਾਬੀ ਗੀਤਕਾਰੀ ਵਿੱਚ ਉਸ ਦੀ ਵਿਲੱਖਣਤਾ ਕਲੀਆਂ ਤੇ ਲੋਕ-ਗਾਥਾਵਾਂ ਲਿਖਣ ਕਰਕੇ ਹੈ। ਉਸ ਨੇ ਹੀਰ, ਰਾਜਾ ਰਸਾਲੂ, ਸੱਸੀ, ਸੋਹਣੀ ਮਹੀਂਵਾਲ, ਕੌਲਾਂ ਸ਼ਾਹਣੀ, ਰਾਣੀ ਸੁੰਦਰਾਂ ਅਤੇ ਬੇਗੋ ਨਾਰ ਵਰਗੀਆਂ ਪ੍ਰੇਮ ਨਾਇਕਾਵਾਂ ਬਾਰੇ ਕਲੀਆਂ ਲਿਖੀਆਂ। ਉਸ ਨੇ ਪੰਜਾਬ ਦੇ ਸੂਰਮਿਆਂ – ਜੈਮਲ ਫੱਤਾ, ਜਿਊਣਾ ਮੌੜ, ਸੁੱਚਾ ਸੂਰਮਾ, ਜੱਗਾ ਅਤੇ ਦੁੱਲਾ ਭੱਟੀ ਆਦਿ ਦੀਆਂ ਲੋਕ-ਗਾਥਾਵਾਂ ਨੂੰ ਆਪਣੀ ਗੀਤਕਾਰੀ ਦਾ ਮੌਜੂ ਬਣਾਇਆ ਹੈ। ਉਸ ਨੇ ਪੰਜਾਬੀਆਂ ਦੀ ਨਾਬਰੀ ਦੀ ਰਿਵਾਇਤ ਨੂੰ ਆਪਣੀਆਂ ਲੋਕ-ਗਾਥਾਵਾਂ ਵਿੱਚ ਸਿਰਜ ਕੇ ਲੋਕ ਸੰਘਰਸ਼ਾਂ ਨੂੰ ਪ੍ਰੇਰਨਾ ਅਤੇ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬੀ ਗੀਤਕਾਰੀ ਵਿੱਚ ਕਲੀਆਂ ਤੇ ਲੋਕ-ਗਾਥਾਵਾਂ ਦੀ ਸਿਰਜਣਾ ਕਰਨ ਵਿੱਚ ਉਸ ਦਾ ਸਿਖਰਲਾ ਸਥਾਨ ਹੈ।

Majithia News : Majithia ਦੇ Case ‘ਚ ਹੋਰ ਵੱਡੀ ਅਪਡੇਟ, Sidhu ਦਾ ਐਕਸ਼ਨ | D5 Channel Punjabi

‘ਤੇਰੇ ਟਿੱਲੇ ਤੋਂ ਅਹੁ ਸੂਰਤ ਦੀਂਹਦੀ ਆ ਹੀਰ ਦੀ’ ਅਤੇ ‘ਛੇਤੀ ਕਰ ਸਰਵਣ ਪੁੱਤਰਾ’ ਕਲੀਆਂ ਸਾਹਿਤਕ ਮਿਆਰਾਂ ਪੱਖੋਂ ਪੰਜਾਬੀ ਗੀਤਕਾਰੀ ਦਾ ਹਾਸਿਲ ਹਨ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਹਰਦੇਵ ਦਿਲਗੀਰ ਦੇ ਵਿਛੋੜੇ ਨਾਲ ਪੰਜਾਬੀ ਗੀਤਕਾਰੀ ਅਤੇ ਪੰਜਾਬੀ ਕਵਿਤਾ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਆਪਣਾ ਦੁੱਖ ਸਾਂਝਾ ਕਰਦੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button