Entertainment

ਗਾਇਕ ਜੋਤੀ ਨੂਰਾਂ ਨੇ ਆਪਣੇ ਪਤੀ ਤੇ ਲਾਏ ਕੁੱਟ ਮਾਰ ਦੇ ਦੋਸ਼

ਜਲੰਧਰ: ਬੀਤੇ ਦਿਨ ਜਲੰਧਰ ਦੇ ਪ੍ਰੈੱਸ ਕਲੱਬ ’ਚ ਪੰਜਾਬੀ ਫ਼ਿਲਮ ਇੰਡਸਟਰੀ ਤੇ ਬਾਲੀਵੁੱਡ ਦੀ ਮਸ਼ਹੂਰ ਗਾਇਕ ਜੋਤੀ ਨੂਰਾਂ ਵਲੋਂ ਆਪਣੇ ਪਤੀ ਤੋਂ ਪ੍ਰੇਸ਼ਾਨ ਹੋ ਪ੍ਰੈੱਸ ਵਾਰਤਾ ਕੀਤੀ ਗਈ। ਜੋਤੀ ਨੂਰਾਂ ਨੇ ਦੱਸਿਆ ਕਿ ਉਸਦਾ ਦਾ ਵਿਆਹ 2014 ਦੇ ਸਤੰਬਰ ਮਹੀਨੇ ’ਚ ਕੁਨਾਲ ਪਾਸੀ ਵਾਸੀ ਫਿਲੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਮੇਰਾ ਪਤੀ ਮੈਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ ਤੇ ਨਸ਼ਾ ਕਰਕੇ ਮੈਨੂੰ ਮਾਰਦਾ-ਕੁੱਟਦਾ ਸੀ ਤੇ ਮੇਰੇ ਪ੍ਰੋਗਰਾਮਾਂ ਜਾਂ ਸ਼ੋਅਜ਼ ਤੋਂ ਜੋ ਪੈਸੇ ਆਉਂਦੇ ਸਨ, ਉਹ ਆਪ ਹੀ ਰੱਖ ਲੈਂਦਾ ਸੀ ਤੇ ਸ਼ੋਅ ਵੀ ਆਪ ਹੀ ਬੁੱਕ ਕਰਦਾ ਸੀ ਤੇ ਪੈਸੇ ਤੈਅ ਕਰਦਾ ਸੀ।

ਜਨਾਨੀਆਂ ਦੀ ਮਹਿਫ਼ਲ ‘ਚ ਹੁੰਦੇ ਵੈਦ ਦੇ ਚਰਚੇ , ਬੇ-ਔਲਾਦ ਜੋੜਿਆਂ ਨੂੰ ਵੀ ਕਰ ਦਿੰਦਾ ਖੁਸ਼ | D5 Channel Punjabi

ਹੁਣ ਮੇਰਾ ਪਤੀ ਮੈਨੂੰ ਬਹੁਤ ਜ਼ਿਆਦਾ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ ਤੇ ਮੇਰੀ ਜਾਨ ਨੂੰ ਖ਼ਤਰਾ ਪੈ ਗਿਆ ਤੇ ਮੈਂ ਆਪਣੇ ਪਤੀ ਤੋਂ ਦੁਖੀ ਹੋ ਕੇ ਅਦਾਲਤ ’ਚ ਤਲਾਕ ਦਾ ਕੇਸ ਦਾਇਰ ਕਰ ਦਿੱਤਾ ਹੈ, ਜਿਸ ਦੀ ਅਗਲੀ ਤਾਰੀਖ 11.10.2022 ਹੈ ਤੇ ਉਕਤ ਕੇਸ ਬਾਅਦਾਲਤ ਸ਼੍ਰੀਮਤੀ ਤ੍ਰਿਪਤਜੋਤ ਕੌਰ ਜੀ ਦੀ ਅਦਾਲਤ ’ਚ ਚੱਲਦਾ ਹੈ ਤੇ ਮੈਂ ਆਪਣੇ ਪਤੀ ਦੇ ਖ਼ਿਲਾਫ਼ ਐੱਸ. ਐੱਸ. ਪੀ. ਜਲੰਧਰ ਨੂੰ ਆਪਣੀ ਸੁਰੱਖਿਆ ਤੇ ਪਤੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਦਰਖਾਸਤ ਦਿੱਤੀ ਹੈ।

ਬਾਦਲਾਂ ਦੀ ਜਾਊ ਵੱਡੀ ਵਿਕਟ? ਮਨਪ੍ਰੀਤ ਇਆਲੀ ਦਾ ਸਿਆਸਤ ਛੱਡਣ‘ਤੇ ਵੱਡਾ ਬਿਅਨ! D5 Channel Punjabi

ਮੈਂ ਹੁਣ ਆਪਣੇ ਪਤੀ ਤੋਂ ਵੱਖ ਰਹਿੰਦੀ ਹਾਂ ਤੇ ਮੈਂ ਇਸ ਪ੍ਰੈੱਸ ਕਾਨਫਰੰਸ ਰਾਹੀਂ ਪੁਲਸ ਕੋਲੋਂ ਆਪਣੀ ਪ੍ਰੋਟੈਕਸ਼ਨ ਮੰਗਦੀ ਹਾਂ ਤੇ ਜਨਤਾ ਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਜੇਕਰ ਮੇਰੇ ਪਤੀ ਨੇ ਉਨ੍ਹਾਂ ਦਾ ਮੇਰੇ ਨਾਮ ’ਤੇ ਕੋਈ ਸ਼ੋਅ ਬੁੱਕ ਕਰਵਾਇਆ ਹੈ, ਉਹ ਮੈਨੂੰ ਆ ਕੇ ਮਿਲ ਲੈਣ ਕਿਉਂਕਿ ਮੇਰਾ ਪਤੀ ਬੁੱਕ ਕੀਤੇ ਹੋਏ ਸ਼ੋਅਜ਼ ਬਾਰੇ ਨਹੀਂ ਦੱਸ ਰਿਹਾ ਹੈ ਤੇ ਅੱਜ ਤੋਂ ਬਾਅਦ ਮੇਰੇ ਪਤੀ ਵਲੋਂ ਮੇਰੇ ਨਾਮ ’ਤੇ ਕੋਈ ਸ਼ੋਅ ਬੁੱਕ ਨਾ ਕਰਵਾਏ ਤੇ ਨਾ ਹੀ ਕੋਈ ਪੈਸੇ ਦੇਵੇ ਕਿਉਂਕਿ ਮੈਂ ਉਸ ਦੀ ਜ਼ਿੰਮੇਵਾਰ ਨਹੀਂ ਹੋਵਾਂਗੀ ਤੇ ਜੇਕਰ ਕਿਸੇ ਨੇ ਵੀ ਮੇਰਾ ਕੋਈ ਸ਼ੋਅ ਬੁੱਕ ਕਰਵਾਉਣਾ ਹੈ ਤਾਂ ਉਹ ਜਾਂ ਤਾਂ ਮੈਨੂੰ ਖ਼ੁਦ ਆ ਕੇ ਮਿਲੇ ਜਾਂ ਮੇਰੇ ਟੈਲੀਫੋਨ ਨੰਬਰ ’ਤੇ ਸੰਪਰਕ ਕਰੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button