ਗਮਾਡਾ ਸਾਈਟਾਂ ਦੀ ਈ-ਨਿਲਾਮੀ 14 ਸਤੰਬਰ ਤੋਂ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਤਰਾਂ ਦੀਆਂ 75 ਸਾਈਟਾਂ ਦੀ ਈ-ਨਿਲਾਮੀ 14 ਸਤੰਬਰ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ 27 ਸਤੰਬਰ, 2021 ਨੂੰ ਦੁਪਹਿਰ 1 ਵਜੇ ਤੱਕ ਜਾਰੀ ਰਹੇਗੀ। ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਐਸ.ਏ.ਐਸ. ਨਗਰ ਵਿਚ ਵਪਾਰਕ, ਉਦਯੋਗਿਕ, ਸੰਸਥਾਗਤ ਅਤੇ ਗਰੁੱਪ ਹਾਊਸਿੰਗ ਸਾਈਟਾਂ ਦੀ ਈ-ਨਿਲਾਮੀ ਕੀਤੀ ਜਾ ਰਹੀ ਹੈ।
ਸਿੱਧੂ ਦੀ ਧਮਕੀ ਤੋਂ ਬਾਅਦ ਐਕਸ਼ਨ ‘ਚ ਹਾਈਕਮਾਨ, ਹੁਣੇ ਆਇਆ ਵੱਡਾ ਬਿਆਨ || D5 Channel Punjabi
ਉਨ੍ਹਾਂ ਦੱਸਿਆ ਕਿ 61 ਵਪਾਰਕ ਸਾਈਟਾਂ ਜਿਨਾਂ ਵਿਚ 36 ਐਸ.ਸੀ.ਓ/ਐਸ.ਸੀ.ਐਫ ਅਤੇ 25 ਬੂਥ ਸ਼ਾਮਲ ਹਨ। ਇਸੇ ਤਰਾਂ 4 ਆਈ.ਟੀ. ਉਦਯੋਗਿਕ ਪਲਾਟ ਅਤੇ 3 ਸੰਸਥਾਗਤ ਸਾਈਟਾਂ ਦੀ ਈ-ਨਿਲਾਮੀ ਹੋਣੀ ਹੈ, ਜਿਨਾਂ ਵਿਚ 1 ਹਸਪਤਾਲ, 1 ਸਕੂਲ ਸਾਈਟ ਅਤੇ 1 ਹੋਰ ਵਿੱਦਿਅਕ ਅਦਾਰੇ ਦੀ ਸਾਈਟ ਸ਼ਾਮਲ ਹੈ। ਬੁਲਾਰੇ ਅਨੁਸਾਰ 6 ਚੰਕ ਸਾਈਟਾਂ ਅਤੇ 1 ਗਰੁੱਪ ਹਾਊਸਿੰਗ ਸਾਈਟ ਲਈ ਵੀ ਈ-ਨਿਲਾਮੀ ਹੋਣੀ ਹੈ। ਜ਼ਿਆਦਾ ਜਾਣਕਾਰੀ ਲਈ ਵੈੱਬਸਾਈਟ https://puda.e-auctions.in ਵੇਖੀ ਜਾ ਸਕਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.