ਖੋਜਾਂ ਦੀਆਂ ਸ਼ੁਰੂਆਤ ‘ਚ ਬੌਧਿਕ ਸੰਪਦਾ ਦਾ ਅਹਿਮ ਰੋਲ
ਸਾਇੰਸ ਸਿਟੀ ਵਲੋਂ ਬੌਧਿਕ ਸੰਪਦਾ ਦਿਵਸ 'ਤੇ ਵੈਬਨਾਰ

ਕਪੂਰਥਲਾ: ਗੁਜਰਾਲ ਸਾਇੰਸ ਸਿਟੀ ਵਲੋਂ ਪੰਜਾਬ ਰਾਜ ਵਿਗਿਆਨ ਤੇ ਤਕਨੀਕੀ ਪ੍ਰੀਸ਼ਦ ਚੰਡ੍ਹੀਗੜ ਨਾਲ ਮਿਲ ਕੇ ਕੌਮਾਂਤਰੀ ਬੌਧਿਕ ਸੰਪਦਾ ਦੇ ਅਧਿਕਾਰ ਦਿਵਸ ਤੇ ਇਕ ਵੈਬਨਾਰ ਕਰਵਾਇਆ ਗਿਆ। ਵੈਬਨਾਰ ਵਿਚ ਪੰਜਾਬ ਦੇ ਵੱਖ—ਵੱਖ ਵਿਦਿਆਕ ਆਦਰਿਆਂ ਤੋਂ 100 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।
ਇਸ ਦਿਵਸ ਨੂੰ ਮਨਾਉਣ ਦਾ ਇਸ ਵਾਰ ਦਾ ਥੀਮ “ ਨਵੀਨਤਕਾਰੀ ਅਤੇ ਨੌਜਾਵਾਨ ਦੇ ਬਿਹਤਰ ਭਵਿੱਖ ਲਈ ਬੌਧਿਕਤਾ ਦਾ ਅਧਿਕਾਰ” ਹੈ। ਇਸ ਮੌਕੇ ਤੇ ਵਿਦਿਆਰਥੀਆਂ ਅਤੇ ਅਧਿਆਪਕਾ ਨੂੰ ਸੰਬੋਧਨ ਕਰਦਿਆਂ ਪੁਸ਼ਪਾ ਗੁਜਰਲ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਵਿਸ਼ਵ ਬੌਧਿਕ ਸੰਪਦਾ ਦਾ ਅਧਿਕਾਰ ਦਿਵਸ ਹਰ ਸਾਲ ਨਵੀਤਨਾ, ਸਿਰਜਣਾਤਮਿਕਤਾ ਪ੍ਰਤੀ ਉਤਸ਼ਾਹ ਅਤੇ ਹਰੇਕ ਵਿਆਕਤੀ ਨੂੰ ਪੇਟੈਂਟ, ਕਾਪੀ ਰਾਈਟ, ਟਰੇਡ ਮਾਰਕ, ਉਦਯੋਗਿਕ ਡਿਜ਼ਾਇਨ ਭਾਵ ਸੰਪਦਾ ਦੇ ਅਧਿਕਾਰ ਦੀ ਮਹੱਹਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈੇ ।
ਉਨ੍ਹਾ ਕਿਹਾ ਕਿ ਕਾਢਾਂ ਅਤੇ ਸਿਰਜਣਾਤਮਿਕ ਯਤਨ ਕਿਸੇ ਵੀ ਦੇਸ਼ ਦੇ ਆਰਥਿਕ ਵਿਕਾਸ ਨੂੰ ਅੱਗੇ ਤੋਰਨ ਅਤੇ ਸਥਾਈ ਆਰਥਿਕਤਾਂ ਦੇ ਮੁਕਾਬਲੇ ਲਈ ਡਰਾਈਵਰ ਦਾ ਕੰਮ ਕਰਦੇ ਹਨ।ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਉਤਸ਼ਾਹਿਤ ਸਕੀਮਾ “ਮੇਕ ਇਨ ਇੰਡੀਆ, “ਸਕਿੱਲ ਇੰਡੀਆਂ” ਅਤੇ “ਹੁਣ ਆਤਮ ਨਿਰਭਰ” ਦੇ ਸੱਦਕਾ ਭਾਰਤ ਪੇਟੈਂਟ ਫ਼ਾਇਲ ਦੀਆਂ ਗਤੀਵਿਧੀਆਂ ਵਧਣ ਦੀ ਸੰਭਾਵਨਾਂ ਹੈ।
ਉਨ੍ਹਾਂ ਅੱਗੋਂ ਕਿਹਾ ਕਿ ਉਨ੍ਹਾਂ ਕਿਹਾ ਕਿ ਇੰਡਸਟਰੀ 4.0 ਇਸ ਗੱਲ ਦਾ ਗਵਾਹ ਹੈ ਕਿਸ ਜਿੱਥ ਵਿਸ਼ਵ ਪੱਧਰ ‘ਤੇ ਨਵੀਆਂ—ਨਵੀਆਂ ਕਾਢਾਂ ਵਿਚ ਵਾਧਾ ਹੋਇਆ ਹੈ, ਉੱਥੇ ਹੀ ਖਾਸ ਕਰਕੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੇ ਖੇਤਰ ਵਿਚ ਬਹੁਤ ਸਾਰੀਆਂ ਚੁਣੌਤੀਆਂ ਵੀ ਹਨ।
ਉਨ੍ਹਾਂ ਕਿਹਾ ਕਿ ਬੌਧਿਕਾ ਸੰਪਦਾ ਉਤਪਾਦ ਸਨਅਤ ਤੇ ਉਦਯੋਗ ਦਾ ਬਹੁਤ ਹੀ ਮਹੱਤਵਪੂਰਨ ਅਟੁੱਟ ਅੰਗ ਹੈ ਅਤੇ ਇਸ ਨੇ ਰੋਜਗਾਰ ਦੇ ਬਹੁਤ ਸਾਰੇ ਮੌਕੇ ਪੈਦਾ ਕੀਤੇ ਹੈ। ਭਾਰਤ ਦੀ ਜੀ.ਡੀ.ਪੀ ਵਿਚ ਵੀ ਇਸ ਦੀ ਵੱਡੀ ਸਹਿਭਾਗਤਾ ਹੈ। ਇਸ ਮੌਕੇ ਪੰਜਾਬੀ ਯੂਨੀਵਿਰਸਟੀ ਪਟਿਆਲਾ ਦੇ ਬਾਇਓਟੈਕਨਾਲੌਜੀ ਵਿਭਾਗ ਦੇ ਮੁਖੀ ਅਤੇ ਡਿਪਟੀ ਕੋਆਰਡੀਨੇਟਰ (ਆਈ.ਪੀ.ਆਰ) ਡਾ. ਬਲਵਿੰਦਰ ਸਿੰਘ ਸੂਚ ਮੁਖ ਬੁਲਾਰੇ ਦੇ ਤੌਰ ‘ਤੇ ਹਾਜ਼ਰ ਹੋਏ।
ਉਨ੍ਹਾਂ “ਉਭਰਦੇ ਖੋਜਕਾਰਾਂ ਅਤੇ ਸਟਾਰਟ —ਅੱਪ (ਨਿਵੇਕਲੇ ਉਦਮੀਆਂ) ਲਈ ਬੌਧਿਕਤਾ ਦਾ ਅਧਿਕਾਰ” ਵਿਸ਼ੇ ਲੈਕਚਰ ਦਿੰਦਿਆ ਕਿਹਾ ਕਿ ਭਾਰਤੀ ਕਾਨੂੰਨ ਪ੍ਰਣਾਲੀ ਵਿਚ ਨੌਜਵਾਨ ਖੋਜਕਾਰਾਂ ਲਈ ਆਪਣੀਆਂ ਯੁਗਤਾਂ, ਡਿਜ਼ਾਇਨ,ਟਰੇਡ ਮਾਰਕ ਅਤੇ ਦੂਜੀਆਂ ਆਈਟਮਾਂ ਦੀ ਸੁਰੱਖਿਆਂ ਦਾ ਕਾਨੂੰਨੀ ਉਪੰਬਧ ਹੈ। ਉਨ੍ਹਾ ਦੱਸਿਆ ਕਿ ਕਿਸੇ ਵੀ ਨਿਵੇਕਲੇ ਉਦਮ ਦੇ ਸ਼ੁਰੂ ਵਿਚ ਬੌਧਿਕ ਸੰਪਦਾ ਸੁਰੱਖਿਆ ਚੰਗੇ ਭਵਿੱਖ ਦੀ ਰੂਪ ਰੇਖਾ ਲਈ ਅਹਿਮ ਭੂਮਿਕਾ ਨਿਭਾਅ ਸਕਦੀ ਹੈ ਕਿਉਂ ਕਿ ਇਸ ਸਖਤ ਮੁਕਾਬਲੇ ਦੇ ਦੌਰ ਵਿਚ ਇਹ (ਬੌਧਿਕ ਸੰਪਦਾ ਦਾ ਅਧਿਕਾਰ) ਬਿਨ੍ਹਾਂ ਮੁਕਾਬਲੇ ਦੇ ਚੰਗਾ ਸਥਾਨ ਦਿਵਾਅ ਸਕਦਾ ਹੈ।
ਇਸ ਕਰਕੇ ਨੌਜਵਾਨਾਂ ਅਤੇ ਉਭਰ ਰਹੇ ਖੋਜਕਾਰਾਂ ਨੂੰ ਆਪਣੇ ਵਿਚਾਰਾਂ ਨੂੰ ਹਕੀਕਤ ਵਿਚ ਬਦਲਣ ਅਤੇ ਟੀਚਿਆਂ ਦੀ ਪ੍ਰਾਪਤੀ ਲਈ ਬੌਧਿਕ ਸੰਪਦਾ ਦੇ ਅਧਿਕਾਰ ਦੀ ਸੁਰੱਖਿਆ ਲੈਂਦਿਆਂ ਖੋਜ ਭਰਪੂਰ ਕੰਮਾਂ ਨਾਲ ਅੱਗੇ ਆਉਣਾ ਚਾਹੀਦਾ ਹੈ। ਅਖੀਰ ਵਿਚ ਉਨ੍ਹਾਂ ਨੌਜਵਾਨਾਂ ਨੂੰ ਆਪਣੇ ਬੌਧਿਕ ਸੰਪਦਾ ਅਧਿਕਾਰ ਪਹਿਲ ਦੇ ਆਧਾਰ ਤੇ ਸੁਰੱਖਿਆਤ ਰੱਖਣ ਅਤੇ ਦੂਜਿਆ ਦੇ ਬੌਧਿਕ ਸੰਪਦਾ ਅਧਿਕਾਰਾਂ ਦਾ ਸਨਮਾਨ ਕਰਨ ਦਾ ਸੰਦੇਸ਼ ਦਿੱਤਾ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਇਓਟੈਕਨਾਲੌਜੀ ਵਿਭਾਗ ਦੀ ਐਸੋਸੀਏਟ ਪ੍ਰੋਫ਼ੈਸਰ ਡਾ. ਮਿੰਨੀ ਸਿੰਘ, ਜੀ ਐਨ.ਅਏ ਯੂਨੀਵਿਰਸਟੀ ਦੇ ਸਾਬਕਾ ਇਨਕਿਉਬਿਟੀ (ਉਦਮੀ ਖੋਜਕਾਰ) ਕਾਰਡ ਐਪਲੀਕੇਸ਼ਨ ਇੰਜੀਨੀਅਰ ਸ੍ਰੀ ਚਰਨਜੀਤ ਸਿੰਘ ਅਤੇ ਸ੍ਰੀ ਵਿੰਜਰਾਪੂ ਸਾਈ ਤੇਜਾ ਐਨ.ਡੀ.ਟੀ ਇੰਜੀਨੀਆਂ ਨੇ ਆਪਣੇ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ।
ਇਸ ਮੌਕੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਤਕਨਾਲੌਜੀ ਦੇ ਇਸ ਦੌਰ ਵਿਚ ਉਭਰਦੇ ਖੋਜਕਾਰਾ ਅਤੇ ਨਿਵਕੇਲੇ ਉਦੱਮੀਆਂ ਨੂੰ ਬੌਧਿਕ ਸੰਪਦਾ ਪ੍ਰਤੀ ਜਾਗਰੂਕ ਹੋਣ ਦੀ ਲੋੜ *ਤੇ ਜ਼ੋਰ ਦਿੱਤਾ।ਉਨ੍ਹਾ ਕਿਹਾ ਕਿ ਇਹ ਨਾਜ਼ੁਕ ਦੌਰ ਵਿਚ ਸਾਡੇ ਨੌਜਵਾਨ ਅਤੇ ਖਾਸ ਤੌਰ *ਤੇ ਲਘੂ, ਛੋਟੇ ਅਤੇ ਮੱਧ ਵਰਗੀ ਉਦਯੋਗ ਸਾਡੇ ਸਾਹਮਣੇ ਆਉਣ ਵਾਲੀਆਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਤਿਆਰ ਰਹਿਣ।
ਇਸ ਮੌਕੇ ਬੌਧਿਕ ਸੰਪਦਾ ਅਧਿਕਾਰ ਦੇ ਵਿਸ਼ੇ ‘ਤੇ ਕਰਵਾਏ ਗਏ ਪੋਸਟਰ ਬਣਾਉਣ ਦੇ ਮੁਕਾਬਲੇ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀਬਾੜੀ ਕਾਲਜ ਅਤੇ ਬਾਗਬਾਨੀ ਤੇ ਜੰਗਲਾਤ ਕਾਲਜ ਦੀਆਂ ਮਨਪ੍ਰੀਤ ਕੌਰ ਅਤੇ ਸਿਮਰਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਇਨਾਮ ਜਿੱਤਿਆ ।
ਇਸੇ ਤਰ੍ਹਾਂ ਸ੍ਰੀ ਐਲ ਬੀ.ਐਸ ਆਰੀਆ ਕਾਲਜ ਬਰਨਾਲਾ ਦੀ ਕੋਮਲ ਕੌਰ ਨੇ ਤੀਜਾ ਇਨਾਮ ਜਿੱਤਿਆ। ਇਸੇ ਤਰ੍ਹਾਂ ਹੀ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੀ ਜਸਪ੍ਰੀਤ ਕੌਰ ਤੇ ਜਸਮੀਤ ਕੌਰ ਅਤੇ ਸਰਕਾਰੀ ਕਲਾਜ ਵਿਜਨਸ ਤੇ ਕਾਮਰਸ ਐਡਮਿਸਟ੍ਰੇਸ਼ਨ ਚੰਡੀਗੜ੍ਹ ਦੀ ਗਿੰਨੀ ਸ਼ਲਾਘਾ ਦੇ ਪ੍ਰਮਾਣ ਪੱਤਰ ਹਾਸਲ ਕੀਤੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.