ਖੇਤੀਬਾੜੀ ਕਾਨੂੰਨਾਂ ‘ਤੇ ਰੋਸ਼ ‘ਚ ਮੋਦੀ ਸਰਕਾਰ ਦਾ ਗੰਨਾ ਕਿਸਾਨਾਂ ਨੂੰ ਤੋਹਫ਼ਾ
ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ‘ਤੇ ਜਾਰੀ ਅੰਦੋਲਨ ‘ਚ ਬੁੱਧਵਾਰ ਨੂੰ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਕੈਬਨਟ ਨੇ ਫ਼ੈਸਲਾ ਲਿਆ ਹੈ ਕਿ ਕਿਸਾਨਾਂ ਨੂੰ 3500 ਕਰੋੜ ਰੁਪਏ ਦੀ ਨਿਰਯਾਤ ਸਬਸਿਡੀ, 18 ਹਜ਼ਾਰ ਕਰੋੜ ਰੁਪਏ ਦਾ ਨਿਰਯਾਤ ਮੁਨਾਫ਼ਾ ਅਤੇ ਹੋਰ ਸਬਸਿਡੀ ਦਿੱਤੀ ਜਾਵੇਗੀ। ਕੈਬਨਟ ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ, ਰਵੀਸ਼ੰਕਰ ਪ੍ਰਸ਼ਾਦ ਨੇ ਪ੍ਰੈਸ ਕਾਨਫਰੰਸ ਕਰਦਿਆਂ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ।
ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਕੇਂਦਰ ਨੂੰ ਝਟਕਾ
ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਇਸ ਸਾਲ ਸਰਕਾਰ ਨੇ 60 ਲੱਖ ਟਨ ਖੰਡ ਨਿਰਯਾਤ ਕਰਨ ਦਾ ਫੈਸਲਾ ਕੀਤਾ ਹੈ। ਇਸ ‘ਤੇ ਸਬਸਿਡੀ ਸਿੱਧੇ ਕਿਸਾਨ ਦੇ ਖਾਤੇ ‘ਚ ਜਾਵੇਗੀ। ਸਰਕਾਰ ਸਬਸਿਡੀ ਦੇ ਤੌਰ ‘ਤੇ ਇਸ ‘ਚ 3500 ਕਰੋੜ ਰੁਪਏ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜ ਕਰੋੜ ਕਿਸਾਨਾਂ ਅਤੇ ਪੰਜ ਲੱਖ ਮਜ਼ਦੂਰਾਂ ਨੂੰ ਸਿੱਧਾ ਮੁਨਾਫ਼ਾ ਮਿਲੇਗਾ। ਮੰਤਰੀ ਦੇ ਮੁਤਾਬਕ, ਇੱਕ ਹਫ਼ਤੇ ਦੇ ਅੰਦਰ ਹੀ 5000 ਕਰੋੜ ਰੁਪਏ ਤੱਕ ਦੀ ਸਬਸਿਡੀ ਕਿਸਾਨਾਂ ਨੂੰ ਮਿਲੇਗੀ। 60 ਲੱਖ ਟਨ ਖੰਡ ਨੂੰ 6 ਹਾਜ਼ਰ ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਨਿਰਯਾਤ ਕੀਤਾ ਜਾਵੇਗਾ। ਪ੍ਰਕਾਸ਼ ਜਾਵੜੇਕਰ ਨੇ ਅੱਗੇ ਕਿਹਾ ਕਿ ਉੱਤਰ-ਪੂਰਬ ‘ਚ ਬਿਜਲੀ ਦੀ ਵਿਵਸਥਾ ਨੂੰ ਸੁਧਾਰਣ ਲਈ ਨਵੇਂ ਬਜਟ ਨੂੰ ਮਨਜ਼ੂਰੀ ਦਿੱਤੀ ਗਈ ਹੈ।
BREAKING-ਕਿਸਾਨੀ ਅੰਦੋਲਨ ਨੂੰ ਲੈ ਭਾਜਪਾ ਪ੍ਰਧਾਨ ਦਾ ਵੱਡਾ ਬਿਆਨ
ਇਸ ਤੋਂ ਪਿਛਲੇ ਸਾਲ 2019- 20 ਵਿੱਚ ਸਰਕਾਰ ਨੇ 10,448 ਰੁਪਏ ਪ੍ਰਤੀ ਟਨ ਦੀ ਏਕਮੁਸ਼ਤ ਨਿਰਯਾਤ ਸਬਸਿਡੀ ਦਿੱਤੀ ਸੀ। ਇਸ ‘ਤੇ ਸਰਕਾਰੀ ਖਜ਼ਾਨੇ’ ਤੇ 6,268 ਕਰੋੜ ਰੁਪਏ ਖਰਚ ਹੋਏ। ਹੁਣ ਚਾਲ ਰਹੇ ਸਾਲ ਦੇ ਦੌਰਾਨ ਸਰਕਾਰ ਨੇ ਪਿਛਲੇ ਸਾਲ ਦੇ ਮੁਕਾਬਲੇ ਘੱਟ ਨਿਰਯਾਤ ਸਬਸਿਡੀ ਦਾ ਪ੍ਰਸਤਾਵ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.