ਪਟਿਆਲਾ : ਭਾਰਤੀ ਟੀਮ ਨੂੰ ਕੱਲ੍ਹ ਏਸ਼ੀਆ ਕੱਪ 2022 ਦੇ ਸੁਪਰ 4 ਮੈਚ ‘ਚ ਪਾਕਿਸਤਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਲੋਚਕਾਂ ਵਲੋਂ ਇਸ ਮੈਚ ਵਿੱਚ ਹਾਰ ਦਾ ਮੁੱਖ ਕਾਰਨ ਅਰਸ਼ਦੀਪ ਸਿੰਘ (Arshdeep Singh) ਦਾ ਉਹ ਕੈਚ ਮੰਨਿਆ ਜਾ ਰਿਹਾ ਹੈ, ਜੋ ਉਸ ਨੇ 18ਵੇਂ ਓਵਰ ਵਿੱਚ ਛੱਡਿਆ ਸੀ।
CM Mann ਦਾ ਅਧਿਆਪਕਾਂ ਨੂੰ ਵੱਡਾ ਤੋਹਫਾ, ਅਧਿਆਪਕਾਂ ’ਚ ਖੁਸ਼ੀ ਦੀ ਲਹਿਰ, ਮਾਨ ਦੀ ਹੋਈ ਬੱਲੇ- ਬੱਲੇ
ਇਸ ਬਾਰੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਖੇਡਾਂ ‘ਚ ਹਾਰ-ਜਿੱਤ ਬਣੀ ਆਈ ਹੈ। ਅਰਸ਼ਦੀਪ ਸਿੰਘ ਇੱਕ ਉੱਭਰਦਾ ਸਿਤਾਰਾ ਹੈ। ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਅਰਸ਼ਦੀਪ ਸਿੰਘ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਹੈ। ਸਿਰਫ਼ ਇੱਕ ਕੈਚ ਦੀ ਆਲੋਚਨਾ ਕਰਨਾ ਗ਼ਲਤ ਹੈ। ਪ੍ਰਤਿਭਾਸ਼ਾਲੀ ਅਰਸ਼ਦੀਪ ਦੇਸ਼ ਦਾ ਭਵਿੱਖ ਹੈ ਅਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ। ਖੇਡਾਂ ਵਿੱਚ ਨਫ਼ਰਤ ਦੀ ਕੋਈ ਥਾਂ ਨਹੀਂ ਹੈ।
ਖੇਡ ਚ ਹਾਰ-ਜਿੱਤ ਬਣੀ ਆਈ ਹੈ। ਅਰਸ਼ਦੀਪ ਸਿੰਘ ਉੱਭਰਦਾ ਸਿਤਾਰਾ ਹੈ। ਪਾਕਿਸਤਾਨ ਖਿਲਾਫ ਮੈਚ ਵਿੱਚ ਵੀ @arshdeepsinghh ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ। ਸਿਰਫ ਇਕ ਕੈਚ ਛੁੱਟਣ ਉੱਤੇ ਆਲੋਚਨਾ ਕਰਨੀ ਗਲਤ ਹੈ। ਪ੍ਰਤਿਭਾਵਾਨ ਅਰਸ਼ਦੀਪ ਦੇਸ਼ ਦਾ ਭਵਿੱਖ ਹੈ ਤੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। ਖੇਡਾਂ ਵਿੱਚ ਨਫ਼ਰਤ ਦੀ ਕੋਈ ਥਾਂ ਨਹੀਂ। pic.twitter.com/vbQfVVd32N
— Gurmeet Singh Meet Hayer (@meet_hayer) September 5, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.