ਖਿਲਾੜੀ ਅਕਸ਼ੈ ਕੁਮਾਰ ਨੂੰ ਲੈ ਕੇ ਫਿਲਮ ਬਣਾਉਣਗੇ ਰਾਜ ਮੇਹਤਾ, ਦਿਖੇਗਾ ਇਮੋਸ਼ਨਲ ਡਰਾਮਾ
ਮੁੰਬਈ : ਬਾਲੀਵੁਡ ਨਿਰਦੇਸ਼ਕ ਰਾਜ ਮੇਹਤਾ ਖਿਲਾੜੀ ਕੁਮਾਰ ਅਕਸ਼ੈ ਕੁਮਾਰ ਨੂੰ ਲੈ ਕੇ ਇਮੋਨਸ਼ਲ ਫਿਲਮ ਬਣਾ ਸਕਦੇ ਹਨ। ਰਾਜ ਮੇਹਤਾ ਨੇ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਨੂੰ ਲੈ ਕੇ ਫਿਲਮ ‘ਗੁਡ ਨਿਊਜ਼’ ਬਣਾਈ ਸੀ। ਇਸ ਫਿਲਮ ‘ਚ ਅਕਸ਼ੈ ਅਤੇ ਕਰੀਨਾ ਕਪੂਰ ਤੋਂ ਇਲਾਵਾ ਕਿਆਰਾ ਆਡਵਾਣੀ ਅਤੇ ਦਿਲਜੀਤ ਦੋਸਾਂਝ ਨੇ ਲੀਡ ਰੋਲ ਨਿਭਾਇਆ ਸੀ। ਫਿਲਮ ‘ਗੁਡ ਨਿਊਜ਼’ ਨੂੰ ਕਾਫ਼ੀ ਸਰਾਹਿਆ ਗਿਆ ਸੀ।
ਪੰਜਾਬ ਆ ਕੇ ਕਸੂਤਾ ਫਸਿਆ ਕੇਜਰੀਵਾਲ! ਕਿਸਾਨਾਂ ਨੇ ਪਾਇਆ ਘੇਰਾ! ਸੁਣਾਈਆਂ ਖਰੀਆਂ-ਖਰੀਆਂ
ਚਰਚਾ ਹੈ ਕਿ ਰਾਜ ਮੇਹਤਾ ਫਿਰ ਤੋਂ ਅਕਸ਼ੈ ਕੁਮਾਰ ਨੂੰ ਨਿਰਦੇਸ਼ਿਤ ਕਰਨ ਜਾ ਰਹੇ ਹਨ। ਰਾਜ, ਇਮੋਸ਼ਨਲ ਡਰਾਮਾ ਫਿਲਮ ਬਣਾ ਰਹੇ ਹਨ। ਇਸ ਫਿਲਮ ਦਾ ਪਿਛੋਕੜ ‘ਗੁਡ ਨਿਊਜ਼’ ਤੋਂ ਬਿਲਕੁੱਲ ਅਲੱਗ ਹੈ। ‘ਗੁਡ ਨਿਊਜ਼’ ਦੀ ਤਰ੍ਹਾਂ ਇਸਨੂੰ ਵੀ ਕਰਨ ਜੌਹਰ ਦੀ ਪ੍ਰੋਡਕਸ਼ਨ ਕੰਪਨੀ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਉਣ ਦੀ ਤਿਆਰੀ ਹੈ। ਫਿਲਮ ਦਾ ਨਾਮ ਅਜੇ ਤੈਅ ਨਹੀਂ ਕੀਤਾ ਗਿਆ ਹੈ। ਫਿਲਮ ਦੀ ਪ੍ਰੀ ਪ੍ਰੋਡਕਸ਼ਨ ‘ਤੇ ਕੰਮ ਸ਼ੁਰੂ ਹੋ ਚੁੱਕਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.