SportsBreaking NewsD5 specialIndiaNewsTop News

ਖਿਡਾਰੀਆਂ ਨੇ ਸਾਡਾ ਦਿਲ ਹੀ ਨਹੀਂ ਜਿੱਤਿਆ, ਨੌਜਵਾਨ ਪੀੜ੍ਹੀ ਨੂੰ ਵੀ ਕੀਤਾ ਹੈ ਪ੍ਰੇਰਿਤ : PM Modi

ਨਵੀਂ ਦਿੱਲੀ : ਓਲੰਪਿਕ ‘ਚ ਹੁਣ ਤੱਕ ਦਾ ਸਭ ਤੋਂ ਉੱਚ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਖਿਡਾਰੀਆਂ ਦੀ ਤਾਰੀਫ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਸਾਡਾ ਦਿਲ ਹੀ ਨਹੀਂ ਜਿੱਤਿਆ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਦਾ ਬਹੁਤ ਵੱਡਾ ਕੰਮ ਕੀਤਾ ਹੈ। ਭਾਰਤ ਨੇ ਹਾਲ ਹੀ ‘ਚ ਟੋਕੀਓ ਓਲੰਪਿਕ ‘ਚ ਹੁਣ ਤੱਕ ਦਾ ਸਭ ਤੋਂ ਉੱਚ ਪ੍ਰਦਰਸ਼ਨ ਕਰਦੇ ਹੋਏ ਇੱਕ ਸੋਨੇ ਦੇ ਨਾਲ ਸੱਤ ਪਦਕ ਜਿੱਤੇ ਹਨ। ਪ੍ਰਧਾਨਮੰਤਰੀ ਮੋਦੀ ਨੇ ਆਜ਼ਾਦੀ ਦਿਵਸ ‘ਤੇ ਆਪਣੇ ਭਾਸ਼ਣ ‘ਚ ਕਿਹਾ ਕਿ ‘ਓਲੰਪਿਕ ‘ਚ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੀ ਨੌਜਵਾਨ ਪੀੜ੍ਹੀ , ਅਜਿਹੇ ਸਾਡੇ ਐਥਲੀਟ, ਸਾਡੇ ਖਿਡਾਰੀ ਅੱਜ ਇਸ ਆਯੋਜਨ ‘ਚ ਸਾਡੇ ਵਿੱਚ ਹਨ। ਕੁਝ ਇੱਥੇ ਨੇ ਅਤੇ ਕੁਝ ਸਾਹਮਣੇ ਬੈਠੇ ਹਨ।’’

ਪੁਲਿਸ ਤੇ ਜਥੇਬੰਦੀਆਂ ਹੋਈਆਂ ਆਹਮੋ-ਸਾਹਮਣੇ || D5 Channel Punjabi

ਉਨ੍ਹਾਂ ਕਿਹਾ, ‘ਮੈਂ ਅੱਜ ਦੇਸ਼ਵਾਸੀਆਂ ਨੂੰ, ਜੋ ਇੱਥੇ ਮੌਜੂਦ ਹਨ ਤੇ ਉਨ੍ਹਾਂ ਨੂੰ ਵੀ ਜੋ ਭਾਰਤ ਦੇ ਹਰ ਹਿੱਸੇ ’ਚ ਇਸ ਸਮਾਰੋਹ ਨੂੰ ਦੇਖ ਰਹੇ ਹਨ, ਉਨ੍ਹਾਂ ਸਾਰਿਆਂ ਨੂੰ ਮੈਂ ਕਹਿੰਦਾ ਹਾਂ ਕਿ ਸਾਡੇ ਖਿਡਾਰੀਆਂ ਲਈ ਆਓ ਕੁਝ ਪਲ ਤਾੜੀਆਂ ਵਜਾ ਕੇ ਸਨਮਾਨ ਕਰੀਏ। ਉਨ੍ਹਾਂ ਕਿਹਾ, ‘‘ਐਥਲੀਟਾਂ ’ਤੇ ਖ਼ਾਸ ਤੌਰ ’ਤੇ ਅਸੀਂ ਇਹ ਮਾਣ ਮਹਿਸੂਸ ਕਰ ਸਕਦੇ ਹਾਂ ਕਿ ਉਨ੍ਹਾਂ ਨੇ ਸਾਡਾ ਦਿਲ ਨਹੀਂ ਜਿੱਤਿਆ ਸਗੋਂ ਉਨ੍ਹਾਂ ਨੇ ਭਾਰਤ ਦੀ ਯੁਵਾ ਪੀੜ੍ਹੀ ਨੂੰ ਪ੍ਰੇਰਿਤ ਕਰਨ ਦਾ ਬਹੁਤ ਵੱਡਾ ਕੰਮ ਕੀਤਾ ਹੈ।

ਪਾਕਿਸਤਾਨ ਵਾਲੇ ਪਾਸਿਓ ਪੰਜਾਬ ‘ਚ ਅਜਿਹੀ ਸ਼ੈਅ, ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ

ਟੋਕੀਓ ਓਲੰਪਿਕ ’ਚ ਨੀਰਜ ਚੋਪੜਾ ਨੇ ਇਤਿਹਾਸ ਰਚਦੇ ਹੋਏ ਜੈਵਲਿਨ ਥ੍ਰੋਅ ’ਚ ਸੋਨ ਤਗ਼ਮਾ ਜਿੱਤ ਕੇ ਐਥਲੈਟਿਕਸ ’ਚ ਭਾਰਤ ਨੂੰ ਪਹਿਲਾ ਤਗ਼ਮਾ ਦਿਵਾਇਆ। ਇਸ ਤੋਂ ਇਲਾਵਾ ਪੁਰਸ਼ ਹਾਕੀ ਟੀਮ ਮਾਸਕੋ ਓਲੰਪਿਕ 1980 ਦੇ ਬਾਅਦ ਓਲੰਪਿਕ ’ਚ ਪਹਿਲਾ ਤਗ਼ਮਾ ਜਿੱਤਿਆ ਤੇ ਕਾਂਸੀ ਦੀ ਹੱਕਦਾਰ ਰਹੀ। ਵੇਟਲਿਫ਼ਟਰ ਮੀਰਾਬਾਈ ਚਾਨੂ ਤੇ ਪਹਿਲਵਾਨ ਰਵੀ ਦਾਹੀਆ ਨੇ ਚਾਂਦੀ ਦੇ ਤਗ਼ਮੇ ਜਿੱਤੇ। ਜਦਕਿ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ, ਕੁਸ਼ਤੀ ’ਚ ਬਜਰੰਗ ਪੂਨੀਆ ਤੇ ਮੁੱਕੇਬਾਜ਼ੀ ’ਚ ਲਵਲੀਨਾ ਬੋਰਗੋਹੇਨ ਨੂੰ ਕਾਂਸੀ ਤਗ਼ਮੇ ਮਿਲੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button