NewsBreaking NewsD5 specialIndia

ਖ਼ੂਨੀ ਹਾਦਸਾ – ਹਿਮਾਚਲ ‘ਚ ਪੰਜਾਬੀਆਂ ਨਾਲ ਭਰੀ ਬੱਸ ਡੂੰਘੀ ਖੱਡ ‘ਚ ਡਿੱਗੀ

ਊਨਾ : ਹਿਮਾਚਲ ਪ੍ਰਦੇਸ਼ ਵਿੱਚ ਦਿਵਾਲੀ ਤੋਂ ਬਾਅਦ ਜਠੇਰੇ ਪੂਜਣ ਜਾ ਰਹੇ ਪੰਜਾਬੀਆਂ ਨਾਲ ਵੱਡਾ ਹਾਦਸਾ ਵਾਪਰਿਆ ਹੈ। ਅਸਲ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਅਜਡਾਮ ਤੋਂ ਹਿਮਾਚਲ ਪ੍ਰਦੇਸ਼ ‘ਚ ਆਪਣੇ ਜਠੇਰੇ ਪੂਜਣ ਚੱਲੇ 24 ਪੰਜਾਬੀਆਂ ਨਾਲ ਭਰੀ ਬੱਸ ਊਨਾ ਜ਼ਿਲ੍ਹੇ ‘ਚ ਇੱਕ ਖੱਡ ਵਿੱਚ ਡਿੱਗ ਗਈ। ਜਿਸ ਕਾਰਨ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 23 ਹੋਰ ਗੰਭੀਰ ਜ਼ਖਮੀ ਹੋ ਗਏ। ਫੱਟੜਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਾਣਕਾਰੀ ਮੁਤਾਬਕ ਅਜਡਾਮ ਪਿੰਡ ਤੋਂ ਸਕੂਲ ਬੱਸ ਵਿੱਚ ਸਵਾਰ ਹੋ ਕੇ ਕਈ ਪਰਿਵਾਰ ਹਿਮਾਚਲ ਵੱਲ ਜਾ ਰਹੇ ਸਨ। ਇਹ ਸਾਰੇ ਪਰਿਵਾਰ ਪੰਜਾਬ ਤੇ ਹਿਮਾਚਲ ਦੀ ਹੱਦ ਤੇ ਬਣੇ ਪਿੰਡ ਮਹਿਟਬਨੀ ‘ਚ ਆਪਣੇ ਜਠੇਰੇ ਪੂਜਣ ਲਈ ਗਏ ਸਨ ਪਰ ਜੈਜੋਂ ਨੇੜੇ ਬੱਸ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਿਆ।

Read Also ਖੱਡ ’ਚ ਡਿੱਗੀ ਕਾਰ, ਪਰਿਵਾਰ ਦੇ 6 ਲੋਕ ਸਨ ਮੌਜੂਦ

ਜਿਸ ਕਾਰਨ ਬੱਸ ਡੂੰਘੀ ਖੱਡ ਵਿੱਚ ਜਾ ਡਿੱਗੀ। ਜ਼ਖ਼ਮੀਆਂ ਨੂੰ ਊਨਾ ਤੇ ਮਾਹਿਲਪੁਰ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।ਦੱਸ ਦਈਏ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਪੰਜਾਬ ਤੋਂ ਹਿਮਾਚਲ ਜਾਂਦੇ ਸ਼ਰਧਾਲੂਆਂ ਨਾਲ ਅਜਿਹਾ ਗੰਭੀਰ ਹਾਦਸਾ ਵਾਪਰਿਆ ਹੋਵੇ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਛੇ ਨੌਜਵਾਨ ਵੀ ਹਿਮਾਚਲ ਵਿੱਚ ਧਾਰਮਿਕ ਯਾਤਰਾ ਤੇ ਗਏ ਅਜਿਹੀ ਹੀ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਏ ਸੀ ਅਤੇ ਉਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਮਨੀਕਰਣ ਸਾਹਿਬ ਵਿਖੇ ਛੱਜਾ ਡਿੱਗ ਜਾਣ ਕਾਰਨ ਵੀ ਸੰਗਰੂਰ ਜ਼ਿਲੇ ਦੇ ਕਈ ਨੌਜਵਾਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button